ਪ੍ਰਦੂਸ਼ਣ ਕੰਟਰੋਲ ਬੋਰਡ ਦੀ ਲੋਕਾਂ ਨੂੰ ਚੇਤਾਵਨੀ

ਪ੍ਰਦੂਸ਼ਣ ਕੰਟਰੋਲ ਬੋਰਡ ਦੀ ਲੋਕਾਂ ਨੂੰ ਚੇਤਾਵਨੀ

ਪਿਛਲੇ 2-3 ਦਿਨ ਤੋਂ ਵਾਤਾਵਰਨ ਵਿੱਚ ਬਹੁਤ ਜ਼ਿਆਦਾ ਧੂਲ ਢੇ ਬੱਦਲ ਛਾਏ ਹੋਏ ਹਨ ਜਿਸਦਾ ਕਾਰਨ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਰਾਜਸਥਾਨ ਅਤੇ ਹੋਰ ਉਸਦੇ ਨਾਲ ਲਗਦੇ ਨੇੜਲੇ ਮਾਰੂਥਲਾਂ ਵਿੱਚੋਂ ਆਉਂਦੀਆਂ ਹਵਾਵਾਂ ਨੂੰ ਦਸਿਆ ਹੈ ਜਿਸ ਕਰਨ ਉਤਰੀ ਭਾਰਤ ਦਾ ਵਾਤਾਵਰਨ ਪੂਰੀ ਤਰ੍ਹਾਂ ਬਦਲ ਚੁੱਕਾ ਹੈ ਅਤੇ ਇਸਦੇ Air Quality Index (AQI) ਵਿੱਚ ਭਾਰੀ ਮਾਤਰਾ ਵਿੱਚ ਗੜਬੜੀ ਪੈਦਾ ਹੋ ਗਈ ਹੈ। ਬੋਰਡ ਨੇ ਜਾਣਕਾਰੀ ਦੇਂਦਿਆਂ ਕਿਹਾ ਕਿ ਪੰਜਾਬ ਦੀ PM10 Value ਆਮ ਨਾਲੋਂ 5-6 ਗੁਣਾ ਜਿਆਦਾ ਹੈ ਜਦੋਂ ਕਿ ਆਮ value 10 ug/m3 ਹੁੰਦੀ ਹੈ ਅਤੇ ਅਜਿਹੀ ਹੀ ਸਤਿਥੀ PM2.5 ਦੀ ਹੈ। ਪੰਜਾਬ ਦੇ ਮੁੱਖ ਸ਼ਹਿਰਾਂ ਦਾ AQI ਜਿਵੇਂ ਲੁਧਿਆਣਾ 444, ਅੰਮ੍ਰਿਤਸਰ 454, ਮੰਡੀ ਗੋਬਿੰਦਗੜ੍ਹ 440, ਖੰਨਾ 389, ਪਟਿਆਲਾ 403, ਰੂਪਨਗਰ 417 ਆਦਿ ਹੈ ਜੋ ਕਿ ਆਮ ਨਾਲੋਂ ਬਹੁਤ ਹੀ ਜਿਆਦਾ ਹੈ ਅਤੇ ਹਵਾ ਦੀ ਸਤਿਥੀ  ਬਹੁਤ ਹੀ ਖ਼ਰਾਬ ਹੈ। 

ਬੋਰਡ ਨੇ ਇਸ ਮਸਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਅਤੇ ਇਸਨੂੰ ਇਕ ਕੁਦਰਤੀ ਆਫ਼ਤ ਮੰਨਦੇ ਹੋਏ ਇਹ ਕਿਹਾ ਹੈ ਕਿ ਇਹ ਦੂਸ਼ਤ ਹਵਾ ਇਨਸਾਨ, ਜਾਨਵਰ, ਰੁੱਖ, ਵਾਤਾਵਰਨ ਆਦਿ ਲਈ ਬਹੁਤ ਖ਼ਤਰਨਾਕ ਹਨ ਇਸ ਲਈ ਉਹਨਾਂ ਨੇ ਆਮ ਜਨਤਾ ਦੇ ਹਿੱਤ ਲਈ ਕੁਝ ਸਾਵਧਾਨੀਆਂ ਵਰਤਣ ਲਈ ਕਿਹਾ ਹੈ ਤਾਂ ਜੋ ਇਸ ਮੌਸਮ ਤੋਂ ਹੋਣ ਵਾਲੇ ਨੁਕਸਾਨ ਤੋਂ ਬਚਾ ਹੋ ਸਕੇ-

1. ਸੜਕ ਨਿਰਮਾਣ ਦਾ ਕੰਮ ਮੌਸਮ ਸਹੀ ਹੋਣ ਤੱਕ ਰੋਕ ਦਿੱਤਾ ਜਾਵੇ।
2. ਰੇਤ ਬਜਰੀ ਆਦਿ ਦੇ ਕਿਸੇ ਵੀ ਟਰੱਕ ਜਾਂ ਟਰਾਲੀ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਨਾ ਲਿਜਾਇਆ ਜਾਵੇ।
3. ਖਿਡਾਰੀ, ਦੌੜ ਲਗਾਉਣ ਵਾਲੇ, ਬਜ਼ੁਰਗ ਅਤੇ ਕਿਸੇ ਵੀ ਤਰ੍ਹਾਂ ਦੀ ਕਸਰਤ ਕਰਨ ਵਾਲੇ ਮੌਸਮ ਸਹੀ ਹੋਣ ਤੱਕ ਆਪਣਾ ਬਚਾ ਕਰਨ।
4. ਦਮੇ ਅਤੇ ਦਿਲ ਦੇ ਮਰੀਜ ਅਤੇ ਜਿੰਨ੍ਹਾਂ ਲੋਕਾਂ ਨੂੰ ਅੱਖਾਂ ਨਾਲ ਜੁੜੀਆਂ ਬਿਮਾਰੀਆਂ ਹਨ ਉਹ ਘਰ ਦੇ ਅੰਦਰ ਹੀ ਰਹਿਣ ।
5. ਮਾਪਿਆਂ ਨੂੰ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਬੱਚਿਆਂ ਨੂੰ ਬਾਹਰ ਖੇਡਣ ਤੋਂ ਰੋਕਣ ਅਤੇ ਘਰ ਦੇ ਅੰਦਰ ਹੀ ਰੱਖਣ।
6. ਲੋਕ ਕਿਸੇ ਵੀ ਤਰ੍ਹਾਂ ਦੇ ਸਫਰ ਤੋਂ ਪਰਹੇਜ਼ ਕਰਨ ਖਾਸ ਕਰਕੇ ਖੁਲ੍ਹੇ ਆਵਾਜਾਈ ਦੇ ਸਾਧਨਾਂ ਤੋਂ ਜਿਵੇਂ ਸਕੂਟਰ, ਮੋਟਰਸਾਈਕਲ, ਟਰਾਲੀ, ਟਰੱਕ ਆਦਿ।
ਬੋਰਡ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਮੌਸਮ ਦੇ ਸਹੀ ਹੋਣ ਤੱਕ ਉੱਪਰ ਦਿੱਤੀਆਂ ਗਈਆਂ ਹਦਾਇਤਾਂ ਉੱਤੇ ਅਮਲ ਕਰਨ ਤਾਂ ਹੋ ਉਹ ਆਪਣੇ ਆਪ ਨੂੰ ਅਤੇ ਆਪਣੇ ਪਰਵਾਰ ਨੂੰ ਮੌਸਮ ਦੀ ਮਾਰ ਤੋਂ ਬਚਾ ਸਕਣ।