ਸੋਸ਼ਲ ਮੀਡੀਆ ਕਦੇ ਪ੍ਰੇਮੀਆਂ ਨੂੰ ਮਿਲਾਉਣ ਦਾ ਕਮ ਕਰਦਾ ਹੈ ਤੇ ਕਦੇ ਦੂਰ ਦੁਰਾਡੇ ਬੈਠੇ ਆਪਣੇ ਸਗੇ ਸਬੰਧੀਆਂ ਨੂੰ ਜੋੜੇ ਰੱਖਣ ਲਈ

ਸੋਸ਼ਲ ਮੀਡੀਆ ਕਦੇ ਪ੍ਰੇਮੀਆਂ ਨੂੰ ਮਿਲਾਉਣ ਦਾ ਕਮ ਕਰਦਾ ਹੈ ਤੇ ਕਦੇ ਦੂਰ ਦੁਰਾਡੇ ਬੈਠੇ ਆਪਣੇ ਸਗੇ ਸਬੰਧੀਆਂ ਨੂੰ ਜੋੜੇ ਰੱਖਣ ਲਈ

ਫੈਸਲਾਬਾਦ –

ਸਰਗੋਦਾ ਰੋਡ ਤੇ ਰਹਿਣ ਵਾਲੇ ਦੋ ਸਕੇ ਭਰਾ ਵੰਡ ਵੇਲੇ ਵਿਛੜ ਗਏ ਸਨ ਅਤੇ ਫੈਸਲਾਬਾਦ ਦੇ ਰਹਿਣ ਵਾਲੇ ਨਾਸਿਰ ਢਿੱਲੋਂ ‘ਤੇ ਭੁਪਿੰਦਰ ਸਿੰਘ ਲਵਲੀ ਨੇ ਉਹਨਾਂ ਨੂੰ ਮਿਲਾਇਆ ਦੱਸ ਦੇਈਏ ਕੇ ਲਵਲੀ ਅਤੇ ਨਾਸਿਰ ਦੇ ਸਦਕਾ ਪਹਿਲਾਂ ਵੀ ਕਈ ਪਰਿਵਾਰ , ਰਿਸ਼ਤੇਦਾਰ ਅਤੇ ਦੋਸਤ ਮਿਲ ਚੁੱਕੇ ਹਨ। ਸਿੱਕਾ ਖਾਨ ਉਰਫ ਹਸ਼ੀਸ਼ ਤੇ ਪਾਕਿਸਤਾਨ ‘ਚ ਰਹਿੰਦੇ ਮੋਹੰਮਦ ਸਦੀਕ ਦੀ ਮੁਲਾਕਾਤ ਸੋਸ਼ਲ ਮੀਡਿਆ ਰਾਹੀਂ ਕਰਵਾਈ। ਨਾਸਿਰ ਅਤੇ ਲਵਲੀ ਨੇ ਦੱਸਿਆ ਕਿ ਮੁਹੰਮਦ ਪਰਿਵਾਰ ਸਮੇਤ ਫੈਸਲਾਬਾਦ ‘ਚ ਰਹਿ ਰਹੇ ਸਨ ਅਤੇ ਦੇਸ਼ ਦੀ ਵੰਡ ਵੇਲੇ ਉਹਨਾਂ ਦੀ ਮਾਂ ਛੋਟੇ ਪੁੱਤਰ ਹਬੀਬ ਖਾਨ ਨਾਲ ਪੇਕੇ ਗਈ ਹੋਈ ਸੀ । ਜਿਸ ਵੇਲੇ ਅਚਾਨਕ ਦੰਗੇ ਫਸਾਦ ਸ਼ੁਰੂ ਹੋ ਗਏ ਸਨ। ਜਿਸ ਵੇਲੇ ਇਹ ਵਿਛੋੜਾ ਪੈ ਗਿਆ । ਜਿਸ ਤੋਂ ਬਾਅਦ ਮਾਂ ਨਾਨਕੇ ਪਿੰਡ ਫੂਲੇਵਾਲਾ ਜਿੱਲ੍ਹਾ ਬਠਿੰਡਾ ਹੀ ਰਹਿ ਗਏ । ਉਹਨਾਂ ਵਲੋਂ ਬਹੁਤ ਦੇਰ ਆਪਣੇ ਵਿਛੜੇ ਭਰਾ ਦੀ ਭਾਲ ਕੀਤੀ , ਗੁਰਪੁਰਬ ਅਤੇ ਹੋਰ ਧਾਰਮਿਕ ਦਿਹਾੜਿਆਂ ਤੇ ਲੋਕਾਂ ਨੂੰ ਪੈਸੇ ਵੀ ਦਿਤੇ ਤਾਂ ਜੋ ਕੋਈ ਵੀ ਜਾਣਕਾਰੀ ਉਹਨਾਂ ਨੂੰ ਦੇ ਸਕਣ ਪਰ ਫਿਰ ਵੀ ਕੋਈ ਫਾਇਦਾ ਨੀ ਹੋਇਆ। ਸ਼ੁੱਕਰਵਾਰ ਨੂੰ ਪੰਜਾਬੀ ਨਿਜੀ youtube ਚੈਨਲ ‘ਪੰਜਾਬੀ ਲਹਿਰ’ ‘ਤੇ ਮੁਹੰਮਦ ਸਦੀਕ ਦੀ ਕਹਾਣੀ ਜਨਤਕ ਕੀਤੀ ਅਤੇ ਉਸਦਾ ਸਦਕਾ 72 ਸਾਲਾਂ ਬਾਅਦ ਸੋਸ਼ਲ ਮੀਡਿਆ ਰਾਹੀਂ ਇਹ ਮੁਲਾਕਾਤ ਹੋਈ । Whatsapp ਵੀਡੀਓ ਕਾਲ ਰਾਹੀਂ 40 ਮਿੰਟ ਤਕ ਗੱਲ ਕੀਤੀ ਅਤੇ ਹਨ ਸਾਲਾਂ ਬਾਅਦ ਦੁੱਖ ਸੁਖ ਸਾਂਝੇ ਕੀਤੇ। ਜ਼ਿੰਦਗੀ ਦੇ ਆਖ਼ਰੀ ਪੜਾਅ ‘ਚ ਦੋਨਾਂ ਭਰਾਵਾਂ ਨੇ ਸਰਕਾਰਾਂ ਵਲੋਂ ਜਲਦੀ ਦੋਨਾਂ ਨੂੰ ਆਪਸ ‘ਚ ਜਲਦੀ ਮੁਲਾਕਾਤ ਕਰਵਾਉਣ ਦੀ ਮੰਗ ਵੀ ਕੀਤੀ।