ਅੰਮ੍ਰਿਤਸਰ ਆਉਣ-ਜਾਣ ਵਾਲੀਆਂ 8 ਟਰੇਨਾਂ ਰੱਦ, ਕਈ ਟਰੇਨਾਂ ਦੇ ਰੂਟ ਬਦਲੇ

ਅੰਮ੍ਰਿਤਸਰ ਆਉਣ-ਜਾਣ ਵਾਲੀਆਂ 8 ਟਰੇਨਾਂ ਰੱਦ, ਕਈ ਟਰੇਨਾਂ ਦੇ ਰੂਟ ਬਦਲੇ

ਜਸਬੀਰ ਸਿੰਘ ਪੱਟੀ 

ਅੰਮ੍ਰਿਤਸਰ 20 ਅਕਤੂਬਰ 2018—

ਅੰਮ੍ਰਿਤਸਰ ਰੇਲ ਹਾਦਸੇ ਨੂੰ ਦੇਖਦੇ ਹੋਏ ਉੱਤਰੀ ਰੇਲਵੇ ਨੇ ਅੰਮ੍ਰਿਤਸਰ ਆਉਣ-ਜਾਣ ਵਾਲੀਆਂ 8 ਟਰੇਨਾਂ ਨੂੰ ਰੱਦ ਕਰ ਦਿੱਤਾ ਹੈ। 10 ਐਕਸਪ੍ਰੈੱਸ ਟਰੇਨਾਂ ਨੂੰ ਵਿਚਕਾਰ ਰਸਤੇ ਰੱਦ ਕੀਤਾ ਗਿਆ ਹੈ ਅਤੇ 5 ਟਰੇਨਾਂ ਦੇ ਰੂਟ ਬਦਲੇ ਗਏ ਹਨ।

ਜ਼ਿਕਰਯੋਗ ਹੈ ਕਿ ਅੰਮ੍ਰਿਤਸਰ ਦੇ ਨੇੜੇ ਸ਼ੁੱਕਰਵਾਰ ਸ਼ਾਮ ਰਾਵਣ ਸੜਦਾ ਵੇਖਣ ਲਈ ਰੇਲਵੇ ਪਟੜੀ 'ਤੇ ਖੜ੍ਹੇ ਲੋਕਾਂ 'ਤੇ ਟਰੇਨ ਚੜ੍ਹਨ ਨਾਲ ਘੱਟ ਤੋਂ ਘੱਟ 70 ਲੋਕਾਂ ਦੀ ਮੌਤ ਹੋ ਗਈ।ਟਰੇਨ ਪਠਾਨਕੋਟ ਤੋਂ ਅੰਮ੍ਰਿਤਸਰ ਆ ਰਹੀ ਸੀ ਤਾਂ ਜੌੜਾ ਫਾਟਕ 'ਤੇ ਇਹ ਹਾਦਸਾ ਵਾਪਰਿਆ।ਮੌਕੇ 'ਤੇ ਘੱਟ ਤੋਂ ਘੱਟ 300 ਲੋਕ ਮੌਜੂਦ ਸਨ, ਜੋ ਪਟੜੀਆਂ ਦੇ ਕੋਲ ਇਕ ਮੈਦਾਨ 'ਚ ਰਾਵਣ ਸੜਦਾ ਵੇਖ ਰਹੇ ਸਨ।ਇਸੇ ਦੌਰਾਨ ਡੀ. ਐੱਮ. ਯੂ. ਟਰੇਨ (74943) ਉਥੋਂ ਲੰਘ ਰਹੀ ਸੀ।ਰਾਵਣ ਦਹਿਨ ਮੌਕੇ ਪਟਾਕਿਆਂ ਦੀ ਤੇਜ਼ ਆਵਾਜ਼ ਕਾਰਨ ਟਰੇਨ ਦਾ ਹਾਰਨ ਲੋਕਾਂ ਨੂੰ ਸੁਣਾਈ ਨਹੀਂ ਦਿੱਤਾ, ਜਿਸ ਦੀ ਵਜ੍ਹਾ ਨਾਲ ਇਹ ਹਾਦਸਾ ਹੋ ਗਿਆ।