
ਰੇਲਵੇ ਵਲੋਂ ਅਣਪਛਾਤੇ ਲੋਕਾਂ ਖਿਲਾਫ ਮਾਮਲਾ ਦਰਜ
Sat 20 Oct, 2018 0
ਜਸਬੀਰ ਪੱਟੀ
ਅੰਮ੍ਰਿਤਸਰ ਅਕਤੂਬਰ 2018 :
ਅੰਮ੍ਰਿਤਸਰ 'ਚ ਸ਼ੁੱਕਰਵਾਰ ਦੀ ਸ਼ਾਮ ਨੂੰ ਵਾਪਰੇ ਵੱਡੇ ਰੇਲ ਹਾਦਸੇ ਤੋਂ ਬਾਅਦ ਜੀ. ਆਰ ਪੀ. ਪੁਲਸ ਨੇ ਅਣਪਛਾਤੇ ਲੋਕਾਂ ਖਿਲਾਫ ਐੱਫ. ਆਈ. ਆਰ. ਦਰਜ ਕਰ ਲਈ ਹੈ। ਹਾਲਾਂਕਿ ਅਜੇ ਐੱਫ. ਆਈ. ਆਰ. 'ਚ ਕਿਸੇ ਨੂੰ ਦੋਸ਼ੀ ਨਹੀਂ ਬਣਾਇਆ ਗਿਆ ਹੈ। ਦੂਜੇ ਪਾਸੇ ਰੇਲਵੇ ਟਰੈਕ 'ਤੇ ਸੈਂਕੜੇ ਲੋਕ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕਰ ਰਹੇ ਹਨ।ਇਸ ਦੌਰਾਨ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਨ ਵਾਲੇ ਸਾਬਕਾ ਭਾਜਪਾ ਮੇਅਰ ਦੇ ਬੇਟੇ ਨੂੰ ਲੋਕਾਂ ਨੇ ਕਿਹਾ ਕਿ ਉਹ ਸਿਆਸੀ ਰੋਟੀਆਂ ਨਾ ਸੇਕਣ, ਜਦੋਂ ਉੱਥੇ ਰਾਵਣ ਬਣ ਰਿਹਾ ਸੀ ਤਾਂ ਉਹ ਕਿੱਥੇ ਸਨ। ਜ਼ਿਕਰਯੋਗ ਹੈ ਕਿ ਪੰਜਾਬ 'ਚ ਖੁਸ਼ੀਆਂ ਦੇ ਤਿਉਹਾਰ ਦੁਸਹਿਰੇ 'ਤੇ ਹੋਏ ਵੱਡੇ ਹਾਦਸੇ ਕਾਰਨ ਮਰਨ ਵਾਲਿਆਂ ਦੀ ਗਿਣਤੀ 60 ਤੋਂ ਉੱਪਰ ਪੁੱਜ ਗਈ ਹੈ ਅਤੇ ਵੱਡੀ ਗਿਣਤੀ 'ਚ ਲੋਕ ਜ਼ਖਮੀਂ ਹੋ ਗਏ ਹਨ। ਹਸਪਤਾਲਾਂ 'ਚ ਇਲਾਜ ਦੌਰਾਨ ਪੁੱਜੇ ਲੋਕ ਵੀ ਜ਼ਿੰਦਗੀ ਤੇ ਮੌਤ ਦੀ ਜੰਗ ਲੜ ਰਹੇ ਹਨ।
Comments (0)
Facebook Comments (0)