ਚਿਹਰੇ ਅਨੁਸਾਰ ਚੁਣੋ ਕੰਨਾਂ ਦੇ ਕਾਂਟੇ

ਚਿਹਰੇ ਅਨੁਸਾਰ ਚੁਣੋ ਕੰਨਾਂ ਦੇ ਕਾਂਟੇ

ਜੇਕਰ ਤੁਹਾਡਾ ਚਿਹਰਾ ਗੋਲ ਹੈ ਤਾਂ ਤੁਹਾਨੂੰ ਵੱਡੇ ਈਅਰ-ਰਿੰਗ ਪਾਉਣੇ ਚਾਹੀਦੇ ਹਨ। ਇਸ ਤਰ੍ਹਾਂ ਕਰਨ ਨਾਲ ਤੁਹਾਡਾ ਚਿਹਰਾ ਭਾਰੀ ਨਹੀਂ ਲੱਗੇਗਾ। ਤੁਸੀ ਮਲਟੀ ਕਲਰ ਜੈਮਸਟੋਨ ਵਾਲੇ ਵੱਡੇ ਝੁਮਕੇ ਵੀ ਚੁਣ ਸਕਦੇ ਹੋ। ਜੇਕਰ ਤੁਹਾਡਾ ਚਿਹਰਾ ਲੰਮਾ ਹੈ ਤਾਂ ਉਸ 'ਤੇ (ਹੂਪਸ) ਵੱਡਾ ਆਕਾਰ ਜਚੇਗਾ ਜਾਂ ਵੱਡੇ ਝੁਮਕੇ ਵੀ ਪਾ ਸਕਦੇ ਹੋ। ਇਸ ਵਿਚ ਕੰਟੈਂਪਰੇਰੀ ਸਫ਼ਾਇਰ, ਰੂਬੀ ਜਾਂ ਐਮਰਲਡ ਹੂਪਸ ਵੀ ਚੁਣ ਸਕਦੇ ਹੋ। ਜੇਕਰ ਤੁਹਾਡਾ ਚਿਹਰਾ ਹਾਰਟ ਸ਼ੇਪ ਵਿਚ ਹੈ ਤਾਂ ਤੁਹਾਡੇ ਚਿਹਰੇ 'ਤੇ ਪਿਰਾਮਿਡ ਸਟਾਈਲ ਦੇ ਸ਼ੈਂਡੇਲੀਅਰ ਫਬਣਗੇ ਜੋ ਠੋਡੀ ਨੇੜਲੇ ਹਿੱਸੇ ਨੂੰ ਕਵਰ ਕਰ ਕੇ ਗੋਲ ਰੂਪ ਦੇਂਦੇ ਹਨ। 

ਡਾਇਮੰਡ ਸ਼ੇਪ ਵਾਲੀਆਂ ਕੁੜੀਆਂ ਨੂੰ ਛੋਟੇ ਅਤੇ ਦਰਮਿਆਨੇ ਆਕਾਰ ਦੇ ਕਾਂਟੇ ਪਾਉਣੇ ਚਾਹੀਦੇ ਹਨ। ਸਮਾਲ ਡਰਾਪ ਕਾਂਟੇ ਇਸ ਤਰ੍ਹਾਂ ਦੇ ਚਿਹਰੇ ਉਤੇ ਜ਼ਿਆਦਾ ਚੰਗੇ ਲਗਦੇ ਹਨ। ਅੰਡਾਕਾਰ ਚਿਹਰਾ ਆਦਰਸ਼ ਚਿਹਰਾ ਹੁੰਦਾ ਹੈ ਜਿਸ 'ਤੇ ਹਰ ਤਰ੍ਹਾਂ ਦੇ ਕਾਂਟੇ ਪਾਏ ਜਾ ਸਕਦੇ ਹਨ। ਇਸ ਤਰ੍ਹਾਂ ਦੇ ਚਿਹਰੇ ਉਤੇ ਸਟਰਲਿੰਗ ਸਿਲਵਰ ਈਅਰ-ਰਿੰਗ ਬਹੁਤ ਚੰਗੇ ਲਗਦੇ ਹਨ। ਪਰ ਜ਼ਿਆਦਾ ਲੰਮੇ ਕਾਂਟੇ ਨਾ ਪਾਉ ਤਾਂ ਚੰਗਾ ਹੈ। ਚੌੜੇ ਅਤੇ ਵੱਡੇ ਚਿਹਰੇ 'ਤੇ ਸਲੀਕ ਯਾਨੀ ਪਤਲੇ ਕਾਂਟੇ ਅਤੇ ਖ਼ੂਬਸੂਰਤ ਹੂਪਸ ਚੰਗੇ ਲਗਦੇ ਹਨ। ਇਸੇ ਤਰ੍ਹਾਂ ਵਾਲਾਂ ਦੀ ਲੰਬਾਈ ਵਲ ਧਿਆਨ ਦੇਣਾ ਵੀ ਜ਼ਰੂਰੀ ਹੁੰਦਾ ਹੈ।

ਜੇਕਰ ਵਾਲ ਛੋਟੇ ਹਨ ਤਾਂ ਲੰਮੇ ਸ਼ੈਡੇਲੀਅਰ ਕਾਂਟੇ ਆਸਾਨੀ ਨਾਲ ਪਾਏ ਜਾ ਸਕਦੇ ਹਨ। ਅੱਜਕਲ ਫ਼ੋਕਸ ਗਹਿਣੇ ਜ਼ਿਆਦਾ ਪੰਸਦ ਕੀਤੇ ਜਾ ਰਹੇ ਹਨ। ਇਸ ਦਾ ਮਤਲਬ ਹੈ ਕਿ ਕੋਈ ਇਕ ਗਹਿਣਾ ਬੋਲਡ ਹੋਵੇ ਤਾਕਿ ਉਸ 'ਤੇ ਸਾਰਿਆਂ ਦਾ ਧਿਆਨ ਜਾ ਸਕੇ। ਜਿਵੇਂ ਜੇਕਰ ਕਾਂਟੇ  ਬੋਲਡ ਹਨ ਤਾਂ ਗਲੇ ਵਿਚ ਚੈਨ ਨਾ ਹੋਵੇ ਜਾਂ ਲਾਈਟ ਹੋਏ। ਜੇਕਰ ਤੁਹਾਡੇ ਵਾਲ ਲੰਮੇ ਹਨ ਤਾਂ ਤੁਹਾਡੇ ਚਿਹਰੇ 'ਤੇ ਛੋਟੇ ਜਾਂ ਬਟਨ ਵਰਗੇ ਕਾਂਟੇ ਚੰਗੇ ਲਗਣਗੇ। ਸਾਂਵਲੇ ਰੰਗ ਵਾਲੀਆਂ ਕੁੜੀਆਂ ਨੂੰ ਬਰਾਈਟ ਅਤੇ ਕਲਰਫ਼ੁਲ ਕਾਂਟੇ ਪਾਉਣੇ ਚਾਹੀਦੇ ਹਨ। ਗੋਰੇ ਰੰਗ ਵਾਲੀਆਂ ਕੁੜੀਆਂ ਨੂੰ ਲਾਲ ਰੰਗ ਦੇ ਜਾਂ ਰੈਡਸਟੋਨ ਵਾਲੇ ਕਾਂਟੇ ਜਾਂ ਡੂੰਘੇ ਰੰਗ ਜਿਵੇਂ ਕਾਲਾ, ਅਤੇ ਮੈਰੂਨ ਹੀ ਚੰਗੇ ਲਗਦੇ ਹਨ।