ਦਫ਼ਤਰ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਾਰਨ ਤਾਰਨ ਸਬਸਿਡੀ ‘ਤੇ ਖੇਤੀ ਮਸ਼ੀਨਰੀ ਲੈਣ ਲਈ ਕਿਸਾਨ 9 ਅਗਸਤ ਤੱਕ ਦੇ ਸਕਦੇ ਹਨ ਆਪਣੀਆਂ ਅਰਜ਼ੀਆਂ-ਡਿਪਟੀ ਕਮਿਸ਼ਨਰ
Thu 8 Aug, 2019 0ਤਰਨ ਤਾਰਨ 7 ਅਗਸਤ :
ਖੇਤੀਬਾੜੀ ਵਿਭਾਗ ਪੰਜਾਬ ਵਲੋ ਇੰਨਸੀਟੂ ਸਕੀਮ ਸਾਲ 2019-20 ਲਈ ਝੋਨੇ/ਬਾਸਮਤੀ ਦੀ ਪਰਾਲੀ ਨੂੰ ਬਿਨਾ ਅੱਗ ਲਗਾਏ ਖੇਤਾਂ ਵਿੱਚ ਵਾਹ ਕੇ ਰਲਾਉਣ ਲਈ ਵੱਖ-ਵੱਖ ਨਵੀਨਤਮ ਖੇਤੀ ਮਸ਼ੀਨਰੀ ਪੰਜਾਬ ਦੇ ਕਿਸਾਨਾਂ ਨੂੰ ਵਿਅਕਤੀਗਤ ਤੌਰ ‘ਤੇ 50% ਸਬਸਿਡੀ ‘ਤੇ ਮੁਹੱਈਆ ਕਰਵਾਉਣ ਅਤੇ ਕਸਟਮ ਹਾਈਰਿੰਗ ਸੈਂਟਰ (ਖੇਤੀ ਮਸ਼ੀਨਰੀ ਕਿਰਾਏ ਤੇ ਦੇਣ ਵਾਲੇ ਸੈਂਟਰ) ਸਥਾਪਿਤ ਕਰਨ ਲਈ 80% ਸਬਸਿਡੀ ‘ਤੇ ਦੇਣ ਲਈ 31 ਜੁਲਾਈ, 2019 ਤੱਕ ਚਾਹਵਾਨ ਕਿਸਾਨਾਂ ਦੀਆਂ ਦਰਖਾਸਤਾ ਦੀ ਮੰਗ ਕੀਤੀ ਗਈ ਸੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮੀਸ਼ਨਰ ਤਰਨ ਤਾਰਨ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਹੁਣ ਇਹ ਦਰਖਾਸਤਾਂ ਲੈਣ ਦੀ ਮਿਤੀ ਵਧਾ ਕੇ 9 ਅਗਸਤ, 2019 ਕਰ ਦਿੱਤੀ ਗਈ ਹੈ।
ਉਹਨਾਂ ਕਿਹਾ ਕਿ ਚਾਹਵਾਨ ਕਿਸਾਨਾਂ ਸਬਸਿਡੀ ‘ਤੇ ਖੇਤੀ ਮਸ਼ੀਨਰੀ ਲੈਣ ਲਈ ਦਫ਼ਤਰ ਖੇਤਬਾੜੀ ਵਿਭਾਗ ਤਰਨ ਤਾਰਨ ਨਾਲ ਸੰਪਰਕ ਕਰ ਕੇ ਆਪਣੀਆਂ ਅਰਜ਼ੀਆਂ ਦੇ ਸਕਦੇ ਹਨ।ਉਹਨਾਂ ਦੱਸਿਆ ਕਿ ਵਧੇਰੇ ਗਿਣਤੀ ਵਿੱਚ ਦਰਖਾਸਤਾਂ ਪ੍ਰਾਪਤ ਹੋਣ ‘ਤੇ ਡਰਾਅ ਕੱਢਿਆ ਜਾਵੇਗਾ।
Comments (0)
Facebook Comments (0)