(ਮਿੰਨੀ-ਕਹਾਣੀ) ਕਿੱਧਰ ਜਾਵਾਂ-ਸਮਝ ਨਾ ਆਵੇ ?
Fri 20 Dec, 2019 0ਇੱਕ ਵਾਰ , ``ਇੱਕ-ਬੰਦਾ`` ,ਧਾਰਮਿਕ ਸਥਾਨ `ਤੇ ਪਹੁੰਚਿਆ,ਜਿੱਥੇ ਰੱਬ ਬਾਰੇ ਵਿਚਾਰ-ਗੋਸ਼ਟੀ ਹੋ ਰਹੀ ਸੀ । ਉਹ ਵੀ ਉਥੇ ਬੈਠ ਗਿਆ। ਉਸ ਸਮੇਂ ਉਸਦੇ ਜੇਬ `ਚ ਪਏ ਮੋਬਾਇਲ ਤੇ ਕਾਲ` ਆ ਗਈ।ਫੋਨ ਦੀ ਆਵਾਜ਼ ਸੁਣਕੇ ,ਸਿੱਖਿਆ ਦੇਣ ਵਾਲਾ ਉਸਤੇ ਭੜਕ ਪਿਆ ਅਤੇ ਰੱਬ ਦਾ ਗਿਆਨ ਦੇਣ ਦੀ ਜਗਾ ਉਸਨੇ ,ਬੰਦੇ ਦੀ ਕੁੱਤੇਖਾਣੀ ਕਰਨੀ ਸ਼ੁਰੂ ਕਰ ਦਿੱਤੀ।ਬਹੁਤ ਵੱਧ-ਘੱਟ ਬੋਲਿਆ ।ਧਾਰਮਿਕ ਸਮਾਗਮ ਖ਼ਤਮ ਹੋਣ `ਤੋਂ ਬਾਅਦ ਹਾਜ਼ਰ ਲੋਕਾਂ ਨੇ ਵੀ ਉਸਦੀ ਬਹੁਤ ਬੇਇੱਜਤੀ ਕੀਤੀ ਅਤੇ ਕਿਹਾ, ਫੋਨ ਘਰ ਰੱਖ ਆਇਆ ਕਰ, ਤੇਰੇ ਫੋਨ ਨੇ ਕਥਾ-ਵਿਚਾਰ ਭੰਗ ਕਰ ਦਿੱਤੇ।ਸਾਰੇ ਦਿਨ ਦੀ ਨਮੋਸ਼ੀ ਤੋਂ ਪ੍ਰੇਸ਼ਾਂਨ ਹੋਕੇ, ਉਹ ਆਦਮੀਂ ਇੱਕ ਬਾਰ ਵਿੱਚ ਚਲੇ ਗਿਆ।ਜਿੱਥੇ ਗਲਤੀ ਨਾਲ ਉਸਦੀ ਬੋਤਲ ਟੁੱਟ ਗਈ ਅਤੇ ਸ਼ਰਾਬ ਉਸਦੇ ਕਪੜਿਆਂ `ਤੇ ਡੁੱਲ ਗਈ।ਉਸੇ ਵਕਤ ਵੇਟਰ ਆਇਆ ਅਤੇ ਉਸਨੇ ਉਸਦੇ ਕਪੜੇ ਸਾਫ ਕਰ ਦਿੱਤੇ,ਟੁੱਟੀ ਬੋਤਲ ਵੀ ਚੁੱਕ ਲਈ ਅਤੇ ਉਸਨੂੰ ਕੁਝ ਨਹੀਂ ਕਿਹਾ,ਫਿਰ ਇੱਕ ਰਸੈਪਸ਼ਨ ਤੋਂ ਇੱਕ ਲੜਕੀ ਆਈ ਉਸਨੇ ਕਿਹਾ ਫਿਕਰ ਨਾ ਕਰੋ ਇੰਨਸਾਨ ਤੋਂ ਗਲਤੀਆਂ ਹੋ ਜਾਂਦੀਆਂ ਹਨ, ਤੁਸੀਂ ਖੁਸ਼ ਰਹੋ ਅਸੀਂ ਸਭ ਸਾਫ ਕਰ ਦਵਾਂਗੇ।ਉਸੇ ਵਕਤ ਇੱਕ ਆਦਮੀਂ ਉਸਕੋਲ ਆਇਆ ਅਤੇ ਉਸਨੇ ਆਪਣੀ ਬੋਤਲ ਉਸਨੂੰ ਪੇਸ਼ ਕੀਤੀ ਅਤੇ ਕਿਹਾ ਕਿ ਫਿਕਰ ਨਾ ਕਰ ਮਿੱਤਰਾ ਆਹ ਚੱਕ ਹੋਰ ਬੋਤਲ ਮੈਂ ਤੇਰੇ ਨਾਲ ਹਾਂ ਆਪਾਂ ਇੱਕਠੇ ਇੰਨਜੁਆਏ ਕਰਾਂਗੇ।ਇਹ ਸਭ ਦੇਖਕੇ ਉਸਦੀਆਂ ਅੱਖਾਂ ਭਰ ਆਈਆਂ ਅਤੇ ਸੋਚਣ ਲੱਗਾ ਕਿ ਉਹ ਧਾਰਮਿਕ ਸਥਾਨ ਚੰਗਾ ਸੀ ਜਿਥੇ ਫੋਨ ਕਰਕੇ ਮੈਨੂੰ ਜਲੀਲ ਕੀਤਾ ਜਾਂ ਆਹ ਮਹਿਖਾਨਾ ਚੰਗਾ ,ਜਿਥੇ ਸਭ ਮੇਰਾ ਸਾਥ ਦੇ ਰਹੇ ਨੇ।
ਮੇਰਾ,ਕਹਾਣੀ ਲਿਖਣ ਦਾ ਮਨੋਰਥ ਇਹ ਨਹੀਂ ਕਿ ਤੁਸੀਂ ਬਾਰ ਜਾਇਆ ਕਰੋ--ਮੇਰਾ ਮਤਲਬ ਇਹ ਹੈ ਕਿ ਬਹੁਤ ਫਰਕ ਪੈਂਦਾ ਕਿ ਤੁਸੀਂ ਲੋਕਾਂ ਨਾਲ ਕਿਹੋ ਜਿਹਾ ਵਿਵਹਾਰ ਕਰਦੇ ਹੋ।ਖਾਸ ਕਰਕੇ ਉਸ ਸਮੇਂ ਜਦੋਂ ਉਹ ਤੁਹਾਨੂੰ ਗਲਤ ਲਗਦੇ ਹੋਣ।
ਕਰਮਜੀਤ ਕੋਰ
Comments (0)
Facebook Comments (0)