ਬੱਚਿਆਂ ਨਾਲ ਬਲਾਤਕਾਰ ਕਰਨ ਵਾਲਿਆਂ ਨੂੰ ਮਿਲੇਗੀ ਅਜਿਹੀ ਸਜ਼ਾ

ਬੱਚਿਆਂ ਨਾਲ ਬਲਾਤਕਾਰ ਕਰਨ ਵਾਲਿਆਂ ਨੂੰ ਮਿਲੇਗੀ ਅਜਿਹੀ ਸਜ਼ਾ

ਯੂਕਰੇਨ :

ਅਜੋਕੇ ਸਮੇਂ ‘ਚ  ਬੱਚਿਆਂ ਨਾਲ ਬਲਾਤਕਾਰ ਦੇ ਮਾਮਲੇ ਵੱਧਦੇ ਜਾ ਰਹੇ ਹਨ। ਇਸ ਕੰਮ ‘ਤੇ ਨਕੇਲ ਪਾਉਣ ਲਈ ਯੂਕਰੇਨ ਸਰਕਾਰ ਨੇ ਹੁਣ ਇੱਕ ਨਵਾਂ ਕਾਨੂੰਨ ਬਣਾਇਆ ਹੈ, ਇਸ ਕਾਨੂੰਨ ਦੇ ਅਧੀਨ ਬਲਾਤਕਾਰ ਦੇ ਦੋਸ਼ੀਆਂ ਨੂੰ ਜ਼ਬਰਦਸਤੀ ਟੀਕੇ ਲਾ ਕੇ ਨਾਮਰਦ (ਨਪੁੰਸਕ) ਬਣਾਇਆ ਜਾਵੇਗਾ। 

ਇਹ ਕਾਨੂੰਨ ਲਾਗੂ ਹੋਣ ਤੋਂ ਬਾਅਦ 16 ਤੋਂ 65 ਸਾਲ ਦੀ ਉਮਰ ਦੇ ਹਜ਼ਾਰਾਂ ਦੋਸ਼ੀਆਂ ਨੂੰ ਅਜਿਹੇ ਟੀਕੇ ਲਾਏ ਜਾਣ ਦੀ ਸੰਭਾਵਨਾ ਹੈ। ਇਸ ਤੋਂ  ਪਹਿਲਾ ਅਜਿਹਾ ਕਾਨੂੰਨ ਅਮਰੀਕਾ ਦੇ ਕੁਝ ਸੂਬਿਆਂ ਵਿੱਚ ਪਹਿਲਾਂ ਤੋਂ ਹੀ ਲਾਗੂ ਹੈ।

ਦੱਸ ਦੇਈਏ ਕਿ ਯੂਕਰੇਨ ’ਚ ਸਾਲ 2017 ਦੌਰਾਨ ਬੱਚਿਆਂ ਨਾਲ ਬਲਾਤਕਾਰ ਦੇ 320 ਮਾਮਲੇ ਸਾਹਮਣੇ ਆਏ ਸਨ। ਉਂਝ ਅਜਿਹੇ ਮਾਮਲਿਆਂ ਦੀ ਅਸਲ ਗਿਣਤੀ ਤਾਂ ਹਜ਼ਾਰਾਂ ਵਿੱਚ ਹੀ ਹੋ ਸਕਦੀ ਹੈ ਕਿਉਂਕਿ ਬਹੁਤੇ ਕੇਸ ਤਾਂ ਕਈ ਵਾਰ ਪੁਲਿਸ ਕੋਲ ਰਿਪੋਰਟ ਹੀ ਨਹੀਂ ਹੁੰਦੇ।