ਕੇਜਰੀਵਾਲ ਵੱਲੋਂ ਦਿੱਲੀ ਔਰਤਾਂ ਲਈ ਆਈ ਵੱਡੀ ਖੁਸ਼ਖਬਰੀ, ਕਰਤਾ ਵੱਡਾ ਐਲਾਨ
Mon 30 Dec, 2019 0ਨਵੀਂ ਦਿੱਲੀ: ਰਾਜਧਾਨੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਜੇਕਰ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਫਿਰ ਤੋਂ ਸੱਤਾ ਵਿਚ ਆਉਂਦੀ ਹੈ ਤਾਂ ਡੀਟੀਸੀ ਦੀਆਂ ਬੱਸਾਂ ਵਿਚ ਔਰਤਾਂ ਲਈ ਮੁਫਤ ਯਾਤਰਾ ਅਤੇ 200 ਯੂਨਿਟ ਤੱਕ ਮੁਫਤ ਬਿਜਲੀ ਦੀਆਂ ਯੋਜਨਾਵਾਂ ਅਗਲੇ ਪੰਜ ਸਾਲ ਤੱਕ ਜਾਰੀ ਰਹਿਣਗੀਆਂ। ਕੇਜਰੀਵਾਲ ਨੇ ਜੀਟੀ ਕਰਨਲ ਰੋਡ ਤੇ ਸਿਰਸਪੁਰ ਹਸਪਤਾਲ ਦੇ ਨੀਂਹ ਪੱਥਰ ਪ੍ਰੋਗਰਾਮ ਵਿਚ ਇਸ ਦਾ ਐਲਾਨ ਕੀਤਾ ਹੈ।
'ਆਪ' ਮੁਖੀ ਨੇ ਕਿਹਾ "ਹੋਰ ਸਾਰੀਆਂ ਪਾਰਟੀਆਂ ਮੇਰੀ ਆਲੋਚਨਾ ਕਰਦੀਆਂ ਰਹਿੰਦੀਆਂ ਹਨ ਕਿ ਮੈਂ ਲੋਕਾਂ ਨੂੰ ਸਭ ਕੁਝ ਮੁਫਤ ਦਿੰਦਾ ਹਾਂ। ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਘਾਟੇ ਵਿਚ ਚਲੀ ਜਾਵੇਗੀ। ਹੁਣ ਅਸੀਂ ਔਰਤਾਂ ਲਈ ਡੀਟੀਸੀ ਬੱਸ ਦੀ ਯਾਤਰਾ ਵੀ ਮੁਫਤ ਕਰ ਦਿੱਤੀ ਹੈ। ਵਿਰੋਧੀ ਪਾਰਟੀ ਨੇ ਇਸ ਲਈ ਸਾਡੀ ਅਲੋਚਨਾ ਕੀਤੀ।"
ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਔਰਤਾਂ ਲਈ ਡੀਟੀਸੀ ਬੱਸ ਯਾਤਰਾ ਨੂੰ ਮੁਫਤ ਕਰਨ ਲਈ 140 ਕਰੋੜ ਰੁਪਏ ਖਰਚ ਕੀਤੇ, ਜਦਕਿ ਗੁਜਰਾਤ ਦੇ ਮੁੱਖ ਮੰਤਰੀ ਨੇ ਆਪਣੀ ਨਿੱਜੀ ਵਰਤੋਂ ਲਈ 190 ਕਰੋੜ ਰੁਪਏ ਦਾ ਜਹਾਜ਼ ਖਰੀਦਿਆ ਹੈ। ਕੇਜਰੀਵਾਲ ਨੇ ਦਾਅਵਾ ਕੀਤਾ ਹੈ, 'ਮੈਂ ਆਪਣੇ ਲਈ ਜਹਾਜ਼ ਨਹੀਂ ਖਰੀਦਿਆ ... ਮੈਂ ਆਪਣੀਆਂ ਭੈਣਾਂ ਲਈ ਬੱਸ ਦਾ ਕਿਰਾਇਆ ਮੁਆਫ ਕਰ ਦਿੱਤਾ।
ਅਸੀਂ ਫਜ਼ੂਲ ਖਰਚਿਆਂ ਦੀ ਬਚਤ ਕਰਕੇ ਲੋਕਾਂ ਨੂੰ ਮੁਫਤ ਸਹੂਲਤਾਂ ਦਿੱਤੀਆਂ ਹਨ। ਅਸੀਂ 24 ਘੰਟੇ ਮੁਫਤ ਬਿਜਲੀ ਪ੍ਰਦਾਨ ਕਰ ਰਹੇ ਹਾਂ। ਬਹੁਤੇ ਲੋਕਾਂ ਦਾ ਬਿਜਲੀ ਬਿੱਲ ਜ਼ੀਰੋ ਆ ਰਿਹਾ ਹੈ। ਮੁੱਖ ਮੰਤਰੀ ਨੇ ਕਿਹਾ, "ਹਰ ਸੰਸਦ ਮੈਂਬਰ ਨੂੰ ਚਾਰ ਹਜ਼ਾਰ ਯੂਨਿਟ ਬਿਜਲੀ ਮੁਫਤ ਮਿਲਦੀ ਹੈ, ਪਰ ਜਦੋਂ ਗਰੀਬਾਂ ਨੂੰ 200 ਯੂਨਿਟ ਬਿਜਲੀ ਮੁਫਤ ਮਿਲਦੀ ਹੈ, ਤਾਂ ਇਨ੍ਹਾਂ ਆਗੂਆਂ ਨੂੰ ਮੁਸ਼ਕਲ ਆਉਂਦੀ ਹੈ।"
ਕੇਜਰੀਵਾਲ ਨੇ ਕਿਹਾ, "ਵਿਰੋਧੀ ਧਿਰ ਕਹਿ ਰਿਹਾ ਹੈ ਕਿ ਚੋਣਾਂ ਤੋਂ ਬਾਅਦ ਇਹ ਸਾਰੀਆਂ ਯੋਜਨਾਵਾਂ ਬੰਦ ਕਰ ਦਿੱਤੀਆਂ ਜਾਣਗੀਆਂ।" ਅੱਜ ਮੈਂ ਐਲਾਨ ਕਰ ਰਿਹਾ ਹਾਂ ਕਿ ਜਦੋਂ ਸਾਡੀ ਸਰਕਾਰ ਸੱਤਾ ਵਿਚ ਵਾਪਸ ਆਉਂਦੀ ਹੈ, ਅਗਲੇ ਪੰਜ ਸਾਲਾਂ ਲਈ ਮੁਫਤ ਸੇਵਾਵਾਂ ਜਾਰੀ ਰਹਿਣਗੀਆਂ। ਅਗਲੇ ਪੰਜ ਸਾਲਾਂ ਲਈ ਤੁਹਾਨੂੰ 200 ਯੂਨਿਟ ਬਿਜਲੀ ਮੁਫਤ ਮਿਲੇਗੀ"।
Comments (0)
Facebook Comments (0)