ਪਿੰਡ ਸੰਗਵਾਂ ਅਤੇ ਭੱਗੂਪੁਰ ਵਿਖੇ ਸੰਤ ਬਾਬਾ ਸੁੱਖਾ ਸਿੰਘ ਜੀ ਦਾ ਸਨਮਾਨ ਕੀਤਾ ਗਿਆ।

ਪਿੰਡ ਸੰਗਵਾਂ ਅਤੇ ਭੱਗੂਪੁਰ ਵਿਖੇ ਸੰਤ ਬਾਬਾ ਸੁੱਖਾ ਸਿੰਘ ਜੀ ਦਾ ਸਨਮਾਨ ਕੀਤਾ ਗਿਆ।

ਚੋਹਲਾ ਸਾਹਿਬ 16 ਨਵੰਬਰ (ਸਨਦੀਪ ਸਿੱਧੂ,ਪਰਮਿੰਦਰ ਚੋਹਲਾ)
ਸੰਪਰਦਾਇ ਕਾਰ ਸੇਵਾ ਸੰਤ ਬਾਬਾ ਤਾਰਾ ਸਿੰਘ ਜੀ ਸਰਹਾਲੀ ਸਾਹਿਬ ਦੇ ਮੌਜੂਦਾ ਮੁਖੀ ਸੰਤ ਬਾਬਾ ਸੁੱਖਾ ਸਿੰਘ ਜੀ ਵਲੋਂ ਅੱਜ ਗੁਰਮਤਿ ਪ੍ਰਚਾਰ ਫੇਰੀ ਦੇ ਪੜਾਅ ਪਿੰਡ ਸੰਗਵਾਂ ਅਤੇ ਭੱਗੂਪੁਰ ਵਿਖੇ ਰੱਖੇ ਗਏ ਸਨ, ਜਿੱਥੇ ਪਹੁੰਚਣ ੋਤੇ ਸਮੂਹ ਸੰਗਤ ਨੇ ਉੱਚੀ ਧੁਨ ਵਿਚ ‘ਸਤਿਨਾਮ ਵਾਹਿਗੁਰੂ’ ਦਾ ਜਾਪ ਕਰਦਿਆਂ ਅਤੇ ਬੁਲੰਦ ਆਵਾਜ਼ ਵਿਚ ਜੈਕਾਰੇ ਬੁਲਾਉਂਦਿਆਂ ਸੰਤ ਬਾਬਾ ਸੁੱਖਾ ਸਿੰਘ ਜੀ ਦਾ ਸਵਾਗਤ ਕੀਤਾ। ਸਾਲ 2023 ਵਿਚ ਆਏ ਹੜ੍ਹਾਂ ਦੌਰਾਨ ਨਿਭਾਈਆਂ ਸੇਵਾਵਾਂ ਨੂੰ ਵੇਖਦੇ ਹੋਏ ਅੱਜ  ਇਹਨਾਂ ਪਿੰਡਾਂ ਦੀ ਸੰਗਤ ਵਲੋਂ ਵਿਖੇ ਸੰਤ ਸੁੱਖਾ ਸਿੰਘ ਜੀ ਨੂੰ ਸਨਮਾਨਤ ਕੀਤਾ ਗਿਆ। ਇਸ ਮੌਕੇ ਸੰਗਤ ਵਿਚ ਸ। ਹਰਭਜਨ ਸਿੰਘ, ਨਰਿੰਦਰ ਸਿੰਘ, ਗੁਰਵਿੰਦਰ ਸਿੰਘ, ਸੂਰਤਾ ਸਿੰਘ, ਮਸਤਾਨ ਸਿੰਘ, ਹਰਪ੍ਰੀਤ ਸਿੰਘ ਸਰਪੰਚ, ਸੁਖਵੰਤ ਸਿੰਘ, ਵਿਜੈਪਾਲ ਸਿੰਘ, ਹਰਮਨ ਸਿੰਘ ਅਤੇ ਹੋਰ ਕਈ ਪਤਵੰਤੇ ਹਾਜ਼ਰ ਸਨ। ਸੰਗਤ ਵਿਚ ਬੋਲਦਿਆਂ ਸ। ਹਰਭਜਨ ਸਿੰਘ ਨੇ ਆਖਿਆ, ੌ ਸਰਹਾਲੀ ਸਾਹਿਬ ਵਾਲੇ ਬਾਬਾ ਜੀ ਨੇ ਹੜ੍ਹਾਂ ਮੌਕੇ ਬਹੁਤ ਵੱਡੇ ਸੇਵਾ ਕਾਰਜ ਕੀਤੇ ਹਨ। ਸਾਡੇ ਨਗਰ ਤੋਂ ਬਹੁਤ ਸਾਰੇ ਨੌਜਵਾਨ ਬੰਨ੍ਹਾਂ ਤੇ ਚਲਦੀ ਕਾਰ ਸੇਵਾ ਤੋਂ ਪ੍ਰਭਾਵਿਤ ਹੋਏ ਹਨ। ਜਦੋਂ ਅੱਤ ਦੀ ਗਰਮੀ ਵਿਚ ਦੁਪਹਿਰੇ ਘਰੋਂ ਬਾਹਰ ਨਿਕਲਣਾ ਵੀ ਔਖਾ ਲਗਦਾ ਸੀ, ਉਨਾਂ ਨੇ ਸੰਤ ਬਾਬਾ ਸੁੱਖਾ ਸਿੰਘ ਜੀ ਨੂੰ  ਉਸ ਗਰਮੀ ਵਿਚ ਘੰਟਿਆਂ ਬੱਧੀ ਕਹੀ ਚਲਾਉਂਦੇ ਦੇਖਿਆ,  ਸੇਵਾ ਦੀ ਐਸੀ ਮਿਸਾਲ ਅਸੀਂ ਪਹਿਲਾਂ ਕਦੇ ਨਹੀਂ ਦੇਖੀ ਸੀ। ਅੱਜ ਅਸੀਂ ਸਾਰੇ ਨਗਰ ਨਿਵਾਸੀਆਂ ਵਲੋਂ ਬਾਬਾ ਜੀ ਸਵਾਗਤ ਕਰਦੇ ਹਾਂ ਅਤੇ ਇਕ ਸਨਮਾਨ ਚਿੰਨ ਭੇਟ ਕਰਦੇ ਹਾਂ।ੌਇਹਨਾਂ ਪਿੰਡਾਂ ਵਿਚ ਸੰਤ ਬਾਬਾ ਸੁੱਖਾ ਸਿੰਘ ਜੀ ਨੇ ਨੌਜਵਾਨਾਂ ਨੂੰ ਨਸ਼ੇ ਛੱਡਣ ਅਤੇ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣਨ ਲਈ ਆਖਿਆ ਅਤੇ ਸਮੂਹ ਨਗਰਾਂ ਵਲੋਂ ਇਕਜੁੱਟ ਹੋ ਕੇ ਨਸ਼ਾ ਵਿਰੋਧੀ ਮੁਹਿੰਮ ਚਲਾਉਣ ਦੀ ਪ੍ਰੇਰਨਾ ਕੀਤੀ। ਉਹਨਾਂ ਆਖਿਆ ਕਿ ਜਿਵੇਂ ਪਿਛਲੇ ਸਾਲ ਸਭ ਸੰਗਤਾਂ ਨੇ ਟੁੱਟੇ ਦਰਿਆਵਾਂ ਦੇ ਵਹਿਣ ਰੋਕੇ ਸਨ, ਇਵੇਂ ਰਲਮਿਲ ਕੇ ਨਸ਼ਿਆਂ ਦੇ ਦਰਿਆ ਨੂੰ ਵੀ ਬੰਨ੍ਹ ਮਾਰੀਏ।ੌ