
ਗੁਰਦੁਆਰਾ ਡੇਅਰਾ ਸਾਹਿਬ ਵਿਖੇ ਸਿਹਤ ਵਿਭਾਗ ਦੀ ਟੀਮ ਨੂੰ ਸਨਮਾਨਿਤ ਕੀਤਾ ਗਿਆ।
Sun 4 Feb, 2024 0
ਚੋਹਲਾ ਸਾਹਿਬ 4 ਫਰਵਰੀ (ਸਨਦੀਪ ਸਿੱਧੂ,ਪਰਮਿੰਦਰ ਚੋਹਲਾ)
ਇਥੋਂ ਨਜ਼ਦੀਕ ਡੇਅਰਾ ਸਾਹਿਬ ਵਿਖੇ ਸਥਿਤ ਇਤਿਹਾਸਕ ਗੁਰਦੁਆਰਾ ਸਾਹਿਬ ਵਿਖੇ ਸਿਹਤ ਵਿਭਾਗ ਦੀ ਟੀਮ ਡਾਕਟਰ ਜਗਜੀਤ ਸਿੰਘ, ਐਸ ਆਈ ਦੀਨ ਦਿਆਲ, ਸਟਾਫ ਨਰਸ ਰਮਨਦੀਪ ਕੌਰ,ਸਟਾਫ ਨਰਸ ਗੁਰਮੀਤ ਕੌਰ,ਸਟਾਫ ਨਰਸ ਗੁਰਪ੍ਰੀਤ ਕੌਰ,ਫਾਰਮਾਸਿਸਟ ਕੰਵਲਜੀਤ ਕੌਰ ,ਹੈਲਥ ਵਰਕਰ ਗੁਰਦਿਆਲ ਸਿੰਘ ਰੂੜੀਵਾਲਾ ਅਤੇ ਪ੍ਰਮਜੀਤ ਸਿੰਘ ਦਰਜਾਚਾਰ ਨੂੰ ਪ੍ਰਧਾਨ ਗੁਰਿੰਦਰ ਸਿੰਘ ਟੋਨੀ,ਬਾਬਾ ਪਿਆਰਾ ਸਿੰਘ,ਜਥੇਦਾਰ ਕੁਲਵਿੰਦਰ ਸਿੰਘ,ਨਿਰਮਲ ਸਿੰਘ ਮੈਨੇਜਰ, ਕੌਮੀਂ ਪ੍ਰਧਾਨ ਤਰਸੇਮ ਸਿੰਘ ਲੁਹਾਰ,ਸਿੱਖ ਕੌਮ ਦੇ ਮਹਾਨ ਪ੍ਰਚਾਰਕ ਸਰਬਜੀਤ ਸਿੰਘ ਢੋਟੀਆਂ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਹੈ।ਇਸ ਸਮੇਂ ਪ੍ਰਚਾਰਕ ਸਰਬਜੀਤ ਸਿੰਘ ਢੋਟੀਆਂ ਅਤੇ ਮੈਨੇਜਰ ਨਿਰਮਲ ਸਿੰਘ ਨੇ ਸਾਂਝੇ ਰੂਪ ਵਿੱਚ ਦੱਸਿਆ ਕਿ ਸਿਹਤ ਵਿਭਾਗ ਦੇ ਟੀਮ ਹਮੇਸ਼ਾਂ ਲੋਕਾਂ ਦੀ ਸੇਵਾ ਵਿੱਚ ਹਾਜਰ ਹੈ ਅਤੇ ਸਿਹਤ ਵਿਭਾਗ ਦੀ ਟੀਮ ਵੱਲੋਂ 24 ਘੰਟੇ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ।ਉਹਨਾਂ ਦੱਸਿਆ ਕਿ ਹਸਪਤਾਲ ਵਿਖੇ ਮਰੀਜ਼ਾਂ ਦੇ ਮੁਫ਼ਤ ਟੈਸਟ ਕਰਨ ਤੋ ਬਾਅਦ ਉਹਨਾਂ ਨੂੰ ਲੋੜੀਂਦੀਆਂ ਦਵਾਈਆਂ ਵੀ ਮੁਫ਼ਤ ਦਿੱਤੀਆਂ ਜਾਂਦੀਆਂ ਹਨ।ਉਹਨਾਂ ਦੱਸਿਆ ਕਿ ਕਰੋਨਾ ਕਾਲ ਦੌਰਾਨ ਜਦ ਪੂਰੀ ਦੁਨੀਆਂ ਖੌਫ ਦੇ ਮਹੌਲ ਵਿੱਚ ਦਿਨ ਕੱਟ ਰਹੀ ਸੀ ਉਸ ਸਮੇਂ ਸਿਹਤ ਵਿਭਾਗ ਦੇ ਮੁਲਾਜਮਾਂ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਲੋਕਾਂ ਦੀ ਸੇਵਾ ਕਰਦੇ ਹੋਏ ਅਤੇ ਇਸ ਮਹਾਂਮਾਰੀ ਦੌਰਾਨ ਲੋਕਾਂ ਦੀ ਜਾਨ ਦੀ ਹਿਫਾਜਤ ਕੀਤੀ।
Comments (0)
Facebook Comments (0)