ਦਰਿਆ ਬਿਆਸ ਕੰਢੇ ਵੱਸਦੇ ਲੋਕਾਂ ਦੀ ਸਹੂਲਤ ਲਈ ਨਵਾਂ ਬੇੜਾ ਦਿੱਤਾ ਗਿਆ : ਦਿਲਬਾਗ ਸਿੰਘ ਕਰਮੰੂਵਾਲਾ

ਦਰਿਆ ਬਿਆਸ ਕੰਢੇ ਵੱਸਦੇ ਲੋਕਾਂ ਦੀ ਸਹੂਲਤ ਲਈ ਨਵਾਂ ਬੇੜਾ ਦਿੱਤਾ ਗਿਆ : ਦਿਲਬਾਗ ਸਿੰਘ ਕਰਮੰੂਵਾਲਾ

ਚੋਹਲਾ ਸਾਹਿਬ 4 ਫਰਵਰੀ (ਸਨਦੀਪ ਸਿੱਧੂ,ਪਰਮਿੰਦਰ ਚੋਹਲਾ)
ਹਲਕਾ ਖਡੂਰ ਸਾਹਿਬ ਤੋਂ ਆਮ ਆਦਮੀਂ ਪਾਰਟੀ ਦੇ ਮੌਜੂਦਾ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦੀ ਯੋਗ ਅਗਵਾਈ ਹੇਠ ਹਲਕਾ ਖਡੂਰ ਸਾਹਿਬ ਦੇ ਵੱਖ ਵੱਖ ਪਿੰਡਾਂ ਦੇ ਰਹਿੰਦੇ ਵਿਕਾਸ ਕਾਰਜ ਮੁਕੰਮਲ ਕੀਤੇ ਜਾ ਰਹੇ ਹਨ।ਇਹਨਾਂ ਵਿਚਾਰਾਂ ਦਾ ਪ੍ਰਗਟਾਵਾ  ਆਮ ਆਦਮੀਂ ਪਾਰਟੀ ਦੇ ਆਗੂ ਦਿਲਬਾਗ ਸਿੰਘ ਕਰਮੰੂਵਾਲਾ ਨੇ ਪੱਤਰਕਾਰਾਂ ਨਾਲ ਗਲਬਾਤ ਦੌਰਾਨ ਕੀਤਾ।ਉਹਨਾਂ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦਰਿਆ ਬਿਆਸ ਕੰਢੇ ਵੱਸਦੇ ਲੋਕਾਂ ਅਤੇ ਆਸ ਪਿੰਡ ਦੇ ਪਿੰਡਾਂ ਦੇ ਲੋਕਾਂ ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏ ਦਰਿਆ ਬਿਆਸ ਵਿੱਚ ਇੱਕ ਨਵਾਂ ਬੇੜਾ ਦਿੱਤਾ ਗਿਆ ਹੈ।ਉਹਨਾਂ ਦੱਸਿਆ ਕਿ ਲਗਪਗ 1 ਲੱਖ ਰੁਪੈ ਤੋਂ ਵੱਧ ਕੀਮਤ ਨਾਲ ਤਿਆਰ ਇਸ ਲੱਕੜ ਦੇ ਬੇੜੇ ਵਿੱਚ ਲਗਪਗ 25 ਵਿਅਕਤੀ ਇੱਕ ਸਮੇਂ ਸਫਰ ਕਰ ਸਕਦੇ ਹਨ।ਉਹਨਾਂ ਦੱਸਿਆ ਕਿ ਲੋਕਾਂ ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏ ਇਹ ਬੇੜਾ ਦਰਿਆ ਵਿੱਚ ਦਿੱਤਾ ਗਿਆ ਹੈ ਇਸ ਬੇੜੇ ਵਿੱਚ ਲੋਕ ਹਨੇਰੇ ਸਵੇਰੇ ਆਪਣੀ ਸਹੂਲਤ ਅਨੁਸਾਰ ਦਰਿਆ ਦੇ ਇੱਕ ਪਾਸੇ ਤੋਂ ਦੂਸਰੇ ਪਾਸੇ ਤੱਕ ਸਫਰ ਕਰ ਸਕਦੇ ਹਨ ਅਤੇ ਪਸ਼ੂਆਂ ਆਦਿ ਲਈ ਪੱਠੇ ਵੀ ਇੱਧਰ ^ ਓਧਰ ਲਿਜਾ ਸਕਦੇ ਹਨ।ਉਹਨਾਂ ਦੱਸਿਆ ਕਿ ਹਲਕਾ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦੀ ਯੋਗ ਅਗਵਾਈ ਹੇਠ ਪਿੰਡ ਕਰਮੰੂਵਾਲਾ ਵਿੱਚ ਰਹਿੰਦੇ ਵਿਕਾਸ ਕਾਰਜ ਵੀ ਜਲਦ ਪੂਰੇ ਕਰ ਦਿੱਤੇ ਜਾਣਗੇ।ਇਸ ਸਮੇਂ ਸਤਨਾਮ ਸਿੰਘ ਟੋਨੀ ਕਰਮੰੂਵਾਲਾ,ਤਰਲੋਕ ਸਿੰਘ,ਗੁਰਮੁੱਖ ਸਿੰਘ,ਗੁਰਦੇਵ ਸਿੰਘ,ਬਲਜਿੰਦਰ ਸਿੰਘ ਅਤੇ ਸੋਨੂੰ ਆਦਿ ਹਾਜ਼ਰ ਸਨ।