ਹੈਲਥ ਇੰਸਪੈਕਟਰ ਬਿਹਾਰੀ ਲਾਲ ਨੂੰ ਸੇਵਾ ਮੁਕਤੀ ਮੌਕੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।

ਹੈਲਥ ਇੰਸਪੈਕਟਰ ਬਿਹਾਰੀ ਲਾਲ ਨੂੰ ਸੇਵਾ ਮੁਕਤੀ ਮੌਕੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।

ਚੋਹਲਾ ਸਾਹਿਬ 12 ਅਗਸਤ (ਸਨਦੀਪ ਸਿੱਧੂ,ਪਰਮਿੰਦਰ ਚੋਹਲਾ)
ਬੀਤੇ ਦਿਨੀਂ ਕੰਮਿਉਨਿਟੀ ਹੈਲਥ ਸੈਂਟਰ ਸਰਹਾਲੀ ਕਲਾਂ ਵਿਖੇ ਲੰਮੇ ਸਮੇਂ ਤੋਂ ਸੇਵਾ ਨਿਭਾ ਰਹੇ ਹੈਲਥ ਇੰਸਪੈਕਟਰ ਬਿਹਾਰੀ ਲਾਲ ਸੇਵਾ ਮੁਕਤ ਹੋਏ ਜਿੰਨਾਂ ਦੀ ਸੇਵਾ ਮੁਕਤੀ ਸਮੇਂ ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।ਇਸ ਸਮੇਂ ਜਾਣਕਾਰੀ ਦਿੰਦੇ ਹੋਏ ਹੈਲਥ ਇੰਸਪੈਕਟਰ ਸਤਨਾਮ ਸਿੰਘ ਨੇ ਦੱਸਿਆ ਕਿ ਬਿਹਾਰੀ ਲਾਲ ਵੱਲੋਂ ਐਸ ਆਈ ਦੀ ਪੋਸਟ ਤੇ ਕੰਮਿਉਨਿਟੀ ਹੈਲਥ ਸੈਂਟਰ ਸਰਹਾਲੀ ਕਲਾਂ ਵਿਖੇ ਲੰਮਾਂ ਸਮਾਂ ਪੂਰੀ ਇਮਾਨਦਾਰੀ ਨਾਲ ਡਿਊਟੀ ਨਿਭਾਈ ਹੈ।ਉਹਨਾਂ ਦੱਸਿਆ ਕਿ ਬਿਹਾਰੀ ਲਾਲ ਜੋ ਬੀਤੇ ਦਿਨੀਂ ਸੇਵਾ ਮੁਕਤ ਹੋ ਚੁੱਕੇ ਹਨ ਨੂੰ ਅੱਜ ਸਨਮਾਨ ਸਮਾਰੌਹ ਦੌਰਾਨ ਵਿਸ਼ੇਸ਼ ਤੌਰ ਤੇ ਸਨਮਾਨ ਚਿੰਨ ਦੇਕੇ ਸਨਮਾਨਿਤ ਕੀਤਾ ਗਿਆ।ਇਸ ਸਮੇਂ ਐਸ ਆਈ ਬਿਕਰਮਜੀਤ ਸਿੰਘ,ਐਸ ਆਈ ਅੰਗਰੇਜ ਸਿੰਘ,ਐਸ ਆਈ ਸਰਬਜੀਤ ਸਿੰਘ,ਪ੍ਰਧਾਨ ਜਸਪਿੰਦਰ ਸਿੰਘ ,ਸੁਖਦੀਪ ਸਿੰਘ ਔਲਖ,ਰਜਿੰਦਰ ਸਿੰਘ,ਬਲਰਾਜ ਸਿੰਘ ਗਿੱਲ,ਅਮਨਦੀਪ ਸਿੰਘ ਫਤਿਹਾਬਾਦ,ਅਮਨਦੀਪ ਸਿੰਘ ਧੰੂਦਾ,ਅਮਨਪ੍ਰੀਤ ਸਿੰਘ ਭੈਲ,ਗੁਰਦਿਆਲ ਸਿੰਘ,ਦਲਜੀਤ ਸਿੰਘ,ਵਿਕਾਸ ਤੇਜਪਾਲ,ਰਾਜੀਵ,ਜਤਿੰਦਰਪਾਲ,ਕਵਲਜੀਤ ਸਿੰਘ,ਪਰਮਿੰਦਰ ਸਿੰਘ ਢਿਲੋਂ,ਨਿਸ਼ਾਨ ਸਿੰਘ,ਗੁਰਪਵਿੱਤਰ ਸਿੰਘ ਆਦਿ ਹਾਜਰ ਸਨ।