
ਅਮਰੀਕੀ ਬੋਇੰਗ ਕੰਪਨੀ ਵੱਲੋਂ ਬਣਾਏ ਗਏ ਚਿਨੂਕ ਸੀਐਚ-47 ਆਈ ਭਾਰਤੀ ਹਵਾਈ ਫ਼ੌਜ ‘ਚ ਸ਼ਾਮਲ
Mon 25 Mar, 2019 0
ਨਵੀਂ ਦਿੱਲੀ : ਅਮਰੀਕੀ ਬੋਇੰਗ ਕੰਪਨੀ ਵੱਲੋਂ ਬਣਾਏ ਗਏ ਚਿਨੂਕ ਸੀਐਚ-47 ਆਈ ਨੂੰ ਭਾਰਤੀ ਹਵਾਈ ਫ਼ੌਜ ‘ਚ 25 ਮਾਰਚ ਨੂੰ ਏਅਰ ਫ਼ੋਰਸ ਸਟੇਸ਼ਨ ਚੰਡੀਗੜ੍ਹ ਵਿਚ ਸ਼ਾਮਲ ਕਰ ਲਿਆ ਗਿਆ ਹੈ। ਇਸ ਮੌਕੇ ਇਸ ਮੌਕੇ ਇਕ ਇੰਡਕਸ਼ਨ ਸੇਰੇਮਨੀ ਦਾ ਆਯੋਜਨ ਹਵਾਈ ਫ਼ੌਜ ਕਰ ਰਹੀ ਹੈ। ਅਮਰੀਕਾ ਨੇ ਇਸ ਦੀ ਮੱਦਦ ਨਾਲ ਅਤਿਵਾਦੀ ਸਰਗਨਾ ਓਸਾਮਾ ਬਿਨ ਲਾਦੇਨ ਦਾ ਖਾਤਮਾ ਕੀਤਾ ਸੀ। ਅਮਰੀਕੀ ਕੰਪਨੀ ਬੋਇੰਗ ਵੱਲੋਂ ਬਣਾਏ ਗਏ ਚਾਰ ਚਿਨੂਕ ਸੀਐਚ-47 ਆਈ ਹੈਲੀਕਾਪਟਰ ਭਾਰਤ ਆਏ ਹਨ। ਭਾਰਤ ਨੇ ਅਜਿਹੇ 15 ਹੈਲੀਕਾਪਟਰ ਖਰੀਦੇ ਹਨ।
Comments (0)
Facebook Comments (0)