ਸਾਧਾਰਨ ਦਵਾਈਆਂ ਪਾਨ ਦੁਕਾਨਾਂ, ਕਰਿਆਨਾ ਸਟੋਰਾਂ ਅਤੇ ਰਲਵੇ ਸਟੇਸ਼ਨਾਂ 'ਤੇ ਵੀ ਹੋਣਗੀਆਂ ਉਪਲਬਧ
Fri 1 Feb, 2019 0ਫਾਰਮਾ ਕੰਪਨੀਆਂ ਦੇ ਘੇਰੇ ਨੂੰ ਵਧਾਉਣ ਲਈ ਮੈਡੀਕਲ ਸਟੋਰ ਜਿਹੀ ਪਾਬੰਦੀ ਨੂੰ ਖਤਮ ਕਰ ਕੇ ਹਰ ਤਰ੍ਹਾਂ ਦੀਆਂ ਸਾਧਾਰਨ ਦਵਾਈਆਂ ਕਰਿਆਨੇ ਦੀਆਂ ਦੁਕਾਨਾਂ ਤੋਂ ਲੈ ਕੇ ਹਵਾਈ ਅੱਡੇ ਅਤੇ ਰੇਲਵੇ ਸਟੇਸ਼ਨ ਤੱਕ ਵੀ ਮਿਲਣਗੀਆਂ। ਇਸ ਦੇ ਲਈ ਸਰਕਾਰ ਬਿਨਾਂ ਡਾਕਟਰੀ ਸਲਾਹ ਤੋਂ ਲਈਆਂ ਜਾਣ ਵਾਲੀਆਂ ਦਵਾਈਆਂ ਦੀ ਸੂਚੀ ਤਿਆਰ ਕਰ ਰਹੀ ਹੈ।
OTC-Over the counter medicines
ਇਸ ਦੇ ਨਾਲ ਹੀ ਦਵਾ ਕੰਪਨੀਆਂ ਦੇ ਕਈ ਨਾਮੀ ਬ੍ਰਾਂਡਾਂ ਦੇ ਇਸ਼ਤਿਹਾਰ ਅਤੇ ਰਿਟੇਲ ਮਾਰਕੀਟਿੰਗ ਦੀ ਇਜਾਜ਼ਤ ਵੀ ਮਿਲ ਸਕਦੀ ਹੈ। ਮੋਜੂਦਾ ਸਮੇਂ ਵਿਚ ਦਵਾਈਆਂ ਵੇਚਣ ਲਈ ਫਾਰਮਾਸਿਊਟਿਕਲ ਡਿਗਰੀ ਹੋਣਾ ਲਾਜ਼ਮੀ ਹੈ। ਇਹ ਦਵਾਈਆਂ ਸਿਰਫ ਮੈਡੀਕਲ ਸਟੋਰ 'ਤੇ ਹੀ ਮਿਲਦੀਆਂ ਹਨ। ਕੇਂਦਰ ਸਰਕਾਰ ਦੇਸ਼ ਦੀਆਂ ਦਵਾ ਕੰਪਨੀਆਂ ਨੂੰ ਛੇਤੀ ਹੀ ਵੱਡੀ ਰਾਹਤ ਦੇਣ ਜਾ ਰਹੀ ਹੈ,
Medical store
ਜਿਸ ਦੇ ਅਧੀਨ ਦਵਾ ਕੰਪਨੀਆਂ ਨੂੰ ਸਰਦੀ, ਜ਼ੁਕਾਮ, ਸਿਰਦਰਦ, ਬੁਖਾਰ, ਦਸਤ ਅਤੇ ਹੋਰਨਾਂ ਬਿਮਾਰੀਆਂ ਦੀਆਂ ਦਵਾਈਆਂ ਕਰਿਆਨੇ ਦੀਆਂ ਦੁਕਾਨਾਂ ਤੋਂ ਲੈ ਕੇ ਪਟਰੌਲ ਪੰਪਾਂ ਤੱਕ ਵਿਚ ਵੇਚਣ ਦੀ ਇਜਾਜ਼ਤ ਹੋਵੇਗੀ। ਅਜਿਹਾ ਕਰਨਾ ਗ਼ੈਰ ਕਾਨੂੰਨੀ ਹੈ। ਸਰਕਾਰ ਦੀ ਕੋਸ਼ਿਸ਼ ਹੈ ਕਿ ਨਾਨ ਸ਼ਡਿਊਲ ਦਵਾਈਆਂ ਭਾਵ ਕਿ ਬਿਨਾਂ ਡਾਕਟਰ ਦੀ ਪਰਚੀ ਤੋਂ ਮਿਲਣ ਵਾਲੀਆਂ ਦਵਾਈਆਂ ਨੂੰ ਕਿਤੇ ਵੀ ਵੇਚਿਆ ਜਾ ਸਕੇ,
Medicines
ਅਜਿਹਾ ਕਾਨੂੰਨੀ ਪ੍ਰਬੰਧ ਕੀਤਾ ਜਾਵੇ। ਸਰਕਾਰ ਦੇ ਇਸ ਕਦਮ ਨਾਲ ਮਸ਼ਹੂਰ ਦਵਾ ਕੰਪਨੀਆਂ ਨੂੰ ਵੱਡਾ ਲਾਭ ਹੋਵੇਗਾ। ਸਰਕਾਰ ਵੱਲੋਂ ਇਹ ਸਹੂਲਤ ਦੇਣ ਨਾਲ ਬਜ਼ਾਰ ਵਿਚ ਇਹਨਾਂ ਦਾ ਖੇਤਰ ਵੱਧ ਜਾਵੇਗਾ। ਹੁਣ ਤੱਕ ਅਜਿਹਾ ਕੋਈ ਪ੍ਰਬੰਧ ਨਹੀਂ ਹੈ, ਜਿਸ ਵਿਚ ਪਤਾ ਲਗ ਸਕੇ ਕਿ ਓਟੀਸੀ ਦਵਾਈਆਂ ਦੀ ਪਰਿਭਾਸ਼ਾ ਕੀ ਹੈ ਅਤੇ ਕਿਹੜੀਆਂ ਦਵਾਈਆਂ ਇਸ ਦੇ ਅਧੀਨ ਆਉਣੀਆਂ ਚਾਹੀਦੀਆਂ ਹਨ।
Government of India
ਹੁਣ ਸਰਕਾਰ ਇਹਨਾਂ ਦਵਾਈਆਂ ਦੀ ਪਰਿਭਾਸ਼ਾ ਦੇਣ ਦੇ ਨਾਲ ਹੀ ਇਸ ਦੀ ਸੂਚੀ ਵੀ ਨਿਰਧਾਰਤ ਕਰਨ ਜਾ ਰਹੀ ਹੈ। ਇਸ ਵਿਚ ਇਹ ਵੀ ਨਿਰਧਾਰਤ ਕੀਤਾ ਜਾਵੇਗਾ ਕਿ ਇਸ ਦੀ ਪੈਕਿੰਗ ਵੱਖ ਹੋਵੇ ਅਤੇ ਇਸ 'ਤੇ ਹਦਾਇਤ ਵੀ ਲਿਖੀ ਹੋਵੇ ਕਿ ਕਿਹੜੀ ਦਵਾ ਕਿੰਨੀ ਮਾਤਰਾ ਵਿਚ ਬਿਨਾਂ ਡਾਕਟਰੀ ਸਲਾਹ ਦੇ ਲਈ ਜਾ ਸਕਦੀ ਹੈ ਤਾਂ ਕਿ ਦਵਾ ਦੀ ਬੇਲੋੜੀਦੀਂ ਵਰਤੋਂ ਨੂੰ ਰੋਕਿਆ ਜਾ ਸਕੇ।
Comments (0)
Facebook Comments (0)