ਬਿਜਲੀ ਦਾ ਕਰੰਟ ਲੱਗਣ ਨਾਲ ਵਾਹਨ ਚਾਲਕ ਜ਼ਖਮੀ ਮੁਹੱਲਾ ਨਿਵਾਸੀਆਂ ਨੇ ਬਿਜਲੀ ਤਾਰਾਂ ਉੱਚੀਆਂ ਕਰਨ ਦੀ ਕੀਤੀ ਮੰਗ
Wed 14 Aug, 2019 0ਹਰਜਿੰਦਰ ਸਿੰਘ ਗੋਲ੍ਹਣ ਭਿੱਖੀਵਿੰਡ,
ਭਿੱਖੀਵਿੰਡ ਸ਼ਹਿਰ ਦੇ ਪੱਟੀ ਰੋਡ ਸਥਿਤ ਮੁਹੱਲਾ ਸੋਢੀਆਂ ਵਿਖੇ ਗੱਡੀ ਤੇ ਸਾਮਾਨ ਰੱਖਦੇ ਸਮੇਂ ਵਾਹਨ ਚਾਲਕ ਨੂੰ ਕਰੰਟ ਲੱਗ ਜਾਣ ਤੇ ਗੰਭੀਰ ਜ਼ਖ਼ਮੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ! ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਵਾਹਨ ਚਾਲਕ ਦਵਿੰਦਰ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਭਿੱਖੀਵਿੰਡ ਨੇ ਦੱਸਿਆ ਕਿ ਆਪਣੇ ਵਾਹਨ ਤੇ ਕਿਸੇ ਔਰਤ ਦੇ ਘਰ ਦਾ ਘਰੇਲੂ ਸਾਮਾਨ ਗੱਡੀ ਤੇ ਰੱਖਦੇ ਸਮੇਂ, ਜਦੋਂ ਉਸ ਦਾ ਸਾਈਕਲ ਉੱਪਰ ਰੱਖਣ ਲੱਗਾ ਤਾਂ ਸਾਈਕਲ ਅਚਾਨਕ ਤਾਰਾਂ ਨਾਲ ਜੁੜ ਗਿਆ ਜਿਸ ਦੇ ਕਾਰਨ ਮੈਨੂੰ ਜ਼ਬਰਦਸਤ ਕਰੰਟ ਦਾ ਝਟਕਾ ਲੱਗਾ ,ਪਰ ਮੈਂ ਵਾਹਨ ਤੋਂ ਥੱਲੇ ਡਿੱਗ ਪਿਆ ਜਿਸ ਦੇ ਕਾਰਨ ਮੇਰੀ ਜਾਨ ਬਚ ਗਈ ! ਇਸ ਮੌਕੇ ਇਕੱਠੇ ਲੋਕਾਂ ਵੱਲੋਂ ਦਵਿੰਦਰ ਸਿੰਘ ਨੂੰ ਚੁੱਕ ਕੇ ਇੱਕ ਪ੍ਰਾਈਵੇਟ ਹਸਪਤਾਲ ਵਿਖੇ ਭਰਤੀ ਕਰਵਾਇਆ ਜਿਸ ਦੀ ਹਾਲਤ ਸਥਿਰ ਹੈ !
ਨੀਵੀਆਂ ਤਾਰਾਂ ਉੱਚੀਆਂ ਕੀਤੀਆਂ ਜਾਣ:- ਮੁਹੱਲਾ ਨਿਵਾਸੀ
ਨੀਵੀਆਂ ਤਾਰਾਂ ਤੋਂ ਦੁਖੀ ਮੁਹੱਲਾ ਨਿਵਾਸੀਆਂ ਸੁਖਦੇਵ ਸਿੰਘ ,ਮੁਖਤਾਰ ਸਿੰਘ ,ਅਜੀਤ ਸਿੰਘ ,ਨੇ ਮਹਿਕਮਾ ਪਾਵਰਕਾਮ ਵਿਭਾਗ ਪੰਜਾਬ ਦੇ ਚੇਅਰਮੈਨ ਦਾ ਧਿਆਨ ਮੁਹੱਲਾ ਸੋਢੀਆਂ ਗਲੀ ਲੰਘਦੀਆਂ ਨੀਵੀਆਂ ਤਾਰਾਂ ਵੱਲ ਦਿਵਾਉਂਦਿਆਂ ਕਿਹਾ ਕਿ ਨੀਵੀਆਂ ਤਾਰਾਂ ਸਬੰਧੀ ਮਹਿਕਮਾ ਪਾਵਰਕਾਮ ਭਿੱਖੀਵਿੰਡ ਦੇ ਅਧਿਕਾਰੀਆਂ ਨੂੰ ਵਾਰ ਵਾਰ ਸੂਚਿਤ ਕਰਨ ਤੇ ਧਿਆਨ ਨਹੀਂ ਦਿੱਤਾ ਜਾ ਰਿਹਾ ਜਿਸ ਦੇ ਕਾਰਨ ਕਿਸੇ ਸਮੇਂ ਵੀ ਕੋਈ ਹਾਦਸਾ ਵਾਪਰ ਸਕਦਾ ਹੈ ! ਉਪਰੋਕਤ ਮੁਹੱਲਾ ਨਿਵਾਸੀਆਂ ਨੇ ਨੀਵੀਆਂ ਤਾਰਾਂ ਨੂੰ ਤੁਰੰਤ ਉੱਚੀਆਂ ਕੀਤੇ ਜਾਣ ਦੀ ਮੰਗ ਕੀਤੀ ਹੈ !
Comments (0)
Facebook Comments (0)