ਸਿਵਲ ਹਸਪਤਾਲ ਅੰਮ੍ਰਿਤਸਰ ਵਿਖੇ ਗੈਂਗਸਟਰਾਂ ਵੱਲੋਂ ਡਾਕਟਰ ਤੇ ਗੋਲੀਆਂ ਚਲਾਉਣੀਆਂ ਨਿੰਦਣਯੋਗ : ਪ੍ਰਧਾਨ ਅਵਤਾਰ ਸਿੰਘ
Tue 16 Mar, 2021 0ਚੋਹਲਾ ਸਾਹਿਬ 16 ਅਪ੍ਰੈਲ (ਰਾਕੇਸ਼ ਬਾਵਾ,ਪਰਮਿੰਦਰ ਚੋਹਲਾ)
ਬੀਤੇ ਦਿਨੀਂ ਗੈਂਗਸਟਰਾਂ ਵੱਲੋਂ ਵਿਸਲ ਹਸਪਤਾਲ ਅੰਮ੍ਰਿਤਸਰ ਵਿਖੇ ਆਪਸੀ ਝਗੜੇ ਦੌਰਾਨ ਗੋਲੀਆਂ ਚਲਾਈਆਂ ਗਈਆਂ ਸਨ ਜਿਸ ਦੌਰਾਨ ਇੱਕ ਗੋਲੀ ਸਿਵਲ ਹਸਪਤਾਲ ਵਿਖੇ ਐਂਮਰਜੈਂਸੀ ਸੇਵਾਵਾਂ ਨਿਭਾ ਰਹੇ ਡਾਕਟਰ ਭਵਨੀਤ ਸਿੰਘ ਲੱਗ ਗਈ ਜਿਸ ਕਾਰਨ ਡਾਕਟਰ ਗੰਭੀਰ ਜਖਮੀਂ ਹੋ ਗਏ ਹਨ ਜੋ ਪ੍ਰਾਈਵੇਟ ਹਸਪਤਾਲ ਵਿਖੇ ਜੇਰੇ ਇਲਾਜ਼ ਹਨ।ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਮੈਡੀਕਲ ਲੈਬਾਰਟਰੀ ਟਕਨੀਸ਼ੀਅਨ ਯੂਨੀਅਨ ਤਰਨ ਤਾਰਨ ਦੇ ਪ੍ਰਧਾਨ ਅਵਤਾਰ ਸਿੰਘ,ਜਰਨਲ ਸਕੱਤਰ ਪ੍ਰਮਜੀਤ ਸਿੰਘ ਸੋਖੀ ਨੇ ਸਾਂਝੇ ਰੂਪ ਵਿੱਚ ਪੱਤਰਕਾਰਾਂ ਨੂੰ ਜਾਣਕਾਰੀ ਦੇਣ ਸਮੇਂ ਕੀਤਾ।ਇਸ ਸਮੇਂ ਪ੍ਰਧਾਨ ਅਵਤਾਰ ਸਿੰਘ ਨੇ ਕਿਹਾ ਕਿ ਸ਼ਰੇਆਮ ਹੋ ਰਹੀ ਗੁੰਡਾਗਰਦੀ ਚਿੰਤਾ ਦਾ ਵਿਸ਼ਾ ਹੈ ਅਤੇ ਜਿਸ ਤਰ੍ਹਾਂ ਸਰਕਾਰੀ ਹਸਪਤਾਲ ਵਿੱਚ ਸ਼ਰੇਆਮ ਬਿਨਾਂ ਕਿਸੇ ਡਰ ਦੇ ਗੈਂਗਸਟਰਾਂ ਵੱਲੋਂ ਆਪਸੀ ਝਗੜੇ ਦੌਰਾਨ ਗੋਲੀਆਂ ਚਲਾਈਆਂ ਗਈਆਂ ਅਤੇ ਇੱਕ ਗੋਲੀ ਰੱਬ ਦਾ ਰੂਪ ਮੰਨੇ ਜਾਂਦੇ ਡਾਕਟਰਾਂ ਦੇ ਵੱਜੀ ਇਹ ਨਿੰਦਣਯੋਗ ਹੈ।ਉਹਨਾਂ ਕਿਹਾ ਕਿ ਜੇਕਰ ਇਸ ਗੁੰਡਾਗਰਦੀ ਨੂੰ ਜਲਦੀ ਨੱਥ ਨਾ ਪਾਈ ਤਾਂ ਸਰਕਾਰੀ ਮੁਲਾਜ਼ਮਾਂ ਵੱਲੋਂ ਖਤਰੇ ਭਰੇ ਮਹੌਲ ਵਿੱਚ ਆਪਣੀ ਡਿਊਟੀ ਕਰਨੇ ਮੁਸ਼ਕਲ ਹੋ ਜਾਵੇਗੀ।ਉਹਨਾਂ ਕਿਹਾ ਕਿ ਇਸ ਤਰਾਂ ਦੇ ਮਹੌਲ ਦੌਰਾਨ ਹਰ ਮੁਲਾਜ਼ਮ ਨੂੰ ਜਾਨ ਦਾ ਖਤਰਾ ਬਣਿਆ ਹੋਇਆ ਹੈ।ਉਹਨਾਂ ਪ੍ਰਸ਼ਾਸ਼ਨ ਪਾਸੋਂ ਮੰਗ ਕੀਤੀ ਕਿ ਜਲਦ ਤੋਂ ਜਲਦ ਇਹਨਾਂ ਸ਼ਰਾਰਤੀ ਅਨਸਰਾਂ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕਰਕੇ ਇੰਨਸਾਫ ਕੀਤਾ ਜਾਵੇ ਤਾਂ ਜ਼ੋ ਅੱਗੇ ਤੋਂ ਮੁਲਾਜ਼ਮ ਇਸ ਤਰਾਂ ਦੇ ਮਹੌਲ ਤੋਂ ਬਚ ਸਕਣ।ਇਸ ਸਮੇਂ ਕੈਸ਼ੀਅਰ ਗੁਰਬਚਨ ਸਿੰਘ,ਚੇਅਰਮੈਨ ਨਿਰਵੈਰ ਸਿੰਘ ਸੰਧੂ,ਅੰਗਰੇਜ਼ ਸਿੰਘ,ਜ਼ਸਮੀਤ ਸਿੰਘ,ਪ੍ਰਮਜੀਤ ਕੌਰ,ਬਲਜਿੰਦਰ ਸਿੰਘ,ਕਸ਼ਮੀਰ ਕੌਰ,ਇਕਬਾਲ ਸਿੰਘ ਪੱਟੀ,ਗੁਪਾਲ ਸਿੰਘ ਸੁਰਸਿੰਘ,ਜ਼ਸਵੰਤ ਸਿੰਘ ਝਬਾਲ,ਪਤਵੰਤ ਸਿੰਘ ਮੀਆਂਵਿੰਡ,ਹਰਵਿੰਦਰ ਸਿੰਘ ਖੇਮਕਰਨ,ਸਖਵਿੰਦਰ ਸਿੰਘ ਘਰਿਆਲਾ,ਹਰਪਾਲ ਸਿੰਘ ਕੈਂਰੋਂ,ਜਗਬੀਰ ਸਿੰਘ ਹਰੀਕੇ ਆਦਿ ਹਾਜ਼ਰ ਸਨ।
Comments (0)
Facebook Comments (0)