ਬਾਬਾ ਤਾਰਾ ਸਿੰਘ ਜੀ ਦੇ ਅੰਗੀਠੇ ਤੇ ਸੋਨੇ ਦੇ ਖੰਡੇ ਵਾਲਾ ਨਵਾਂ ਨਿਸ਼ਾਨ ਸਾਹਿਬ ਝੁਲਾਇਆ।

ਬਾਬਾ ਤਾਰਾ ਸਿੰਘ ਜੀ ਦੇ ਅੰਗੀਠੇ ਤੇ ਸੋਨੇ ਦੇ ਖੰਡੇ ਵਾਲਾ ਨਵਾਂ ਨਿਸ਼ਾਨ ਸਾਹਿਬ ਝੁਲਾਇਆ।

ਚੋਹਲਾ ਸਾਹਿਬ 17 ਮਾਰਚ (ਰਾਕੇਸ਼ ਬਾਵਾ,ਪਰਮਿੰਦਰ ਚੋਹਲਾ)
ਸੱਚਖੰਡ ਵਾਸੀ ਪੂਰਨ ਬ੍ਰਹਮਗਿਆਨੀ ਸੰਤ ਬਾਬਾ ਤਾਰਾ ਸਿੰਘ ਜੀ ਸੰਪਰਦਾਇ ਬਾਬਾ ਤਾਰਾ ਸਿੰਘ ਕਾਰ ਸੇਵਾ ਸਰਹਾਲੀ ਸਾਹਿਬ ਵਾਲੇ ਜ਼ੋ 1 ਜਨਵਰੀ 1987 ਨੂੰ ਸੰਸਾਰੀ ਚੋਲਾ ਤਿਆਗ ਕੇ ਗੁਰੂ ਚਰਨਾ ਵਿੱਚ ਜਾ ਬਿਰਾਜੇ ਸਨ ਉਨਾਂ ਦੀ ਯਾਦ ਵਿੱਚ ਗੁਰਦੁਆਰਾ ਗੁਰਪੁਰੀ ਸਾਹਿਬ ਨਜ਼ਦੀਕ ਪਿੰਡ ਸੁਹਾਵਾ ਵਿਖੇ ਅੰਗੀਠਾ ਸਾਹਿਬ ਤੇ ਨਿਸ਼ਾਨ ਸਾਹਿਬ ਸੀ ਉਹ ਬਿਰਧ ਹੋਣ ਕਰਕੇ ਕੱਲ ਸੰਤ ਬਾਬਾ ਸੁੱਖਾ ਸਿੰਘ ਜੀ ਅਤੇ ਸੰਤ ਬਾਬਾ ਹਾਕਮ ਸਿੰਘ ਕਾਰ ਸੇਵਾ ਸਰਹਾਲੀ ਸਾਹਿਬ ਵਾਲਿਆਂ ਦੀ ਸਰਪ੍ਰਸਤੀ ਹੇਠ ਨਿਸ਼ਾਨ ਸਾਹਿਬ ਨੂੰ ਦੇਰ ਸ਼ਾਮ ਪੂਰਨ ਗੁਰਮਰਿਯਾਦਾ ਅਨੁਸਾਰ ਸਲਾਮੀ ਦੇ ਦਿੱਤੀ ਸੀ ਅੱਜ ਗੁਰੁਦਆਰਾ ਸਾਹਿਬ ਚੋ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਧਾਰਮਿਕ ਦਿਵਾਨ ਬਜਾਇਆ ਗਿਆ ਅਤੇ ਸੱਚਖੰਡ ਵਾਸੀ ਸੰਤ ਬਾਬਾ ਚਰਨ ਸਿੰਘ ਜੀ ਦੇ ਬਚਨਾਂ ਤੇ ਪਹਿਰਾ ਦਿੰਦਿਆਂ ਸੰਤ ਬਾਬਾ ਸੁੱਖਾ ਸਿੰਘ ਤੇ ਸੰਤ ਬਾਬਾ ਹਾਕਮ ਸਿੰਘ ਜੀ ਦੀ ਰਹਿਨੁਮਾਈ ਹੇਠ ਭਾਰਤ ਦੇ ਕੋਨੇ ਕੋਨੇ ਅਤੇ ਵਿਦੇਸ਼ਾਂ ਵਿੱਚੋਂ ਹਜ਼ਾਰਾ ਦੀ ਤਦਾਦ ਚੋ ਸੰਗਤਾਂ ਨੇ 125 ਫੁੱਟ ਲੰਬਾ ਸਟੀਲ ਦਾ ਨਿਸ਼ਾਨ ਸਾਹਿਬ ਅਤੇ ਉਸਦੇ ਉੱਪਰ 5 ਫੁੱਟ ਉੱਚਾ ਸੁੱ਼ਧ ਸੋਨੇ ਦਾ ਖੰਡਾ ਸਤਿਨਾਮ ਵਾਹਿਗੁਰੂ ਦਾ ਜਾਪ ਕਰਦਿਆਂ ਝੁਲਾਇਆ।ਨਿਸ਼ਾਨ ਸਾਹਿਬ ਝੁਲਾਉਣ ਸਮੇਂ ਹਜਾ਼ਰਾਂ ਸੰਗਤਾਂ ਨੇ ਤਨ ਮਨ ਅਤੇ ਧੰਨ ਨਾਲ ਯੋਗਦਾਨ ਪਾਇਆ।ਇਸ ਮੋਕੇ ਰਮਨਜੀਤ ਸਿੰਘ ਸਿੱਕੀ ਵਿਧਾਇਕ ਖਡੂਰ ਸਾਹਿਬ ,  ਸਿੰਘ ਸਾਹਿਬ ਗਿਆਨੀ ਜਸਬੀਰ ਸਿੰਘ ਰੋਡੇ (ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ),ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ( ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ),ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿਘ ਵੇਦਾਂਤੀ( ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ) ਅਜੇ ਸਿੰਘ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਬਾਬਾ ਨੰਦ ਸਿੰਘ ਮੁੰਡਾ ਪਿੰਡ , ਬਾਬਾ ਪ੍ਰਗਟ ਸਿੰਘ ਲੂਆ ਸਾਹਿਬ , ਬਾਬਾ ਗੁਰਭੇਜ ਸਿੰਘ ਲੂਆਂ ਸਾਹਿਬ , ਬਾਬਾ ਦਰਸਨ ਸਿੰਘ ਟਾਹਲਾ ਸਾਹਿਬ ,ਬਾਬਾ ਗੁਰਨਾਮ ਸਿੰਘ ਬਾਬੇ ਸਹੀਦ ਜਥੇਦਾਰ ਬਾਬਾ ਜੱਸਾ ਸਿੰਘ ਬੜੌਚ , ਬਾਬਾ ਛੀਰਾ ਸਿੰਘ ਸਰਹਾਲੀ ਸਾਹਿਬ , ਬਾਬਾ ਭੀਮਾ ਸਿੰਘ ਦਮਦਮਾ ਸਾਹਿਬ ਆਦਿ ਮਹਾਨ ਸਖਸੀਅਤਾ ਹਾਜਰ ਸਨ ਇਸ ਮੋਕੇ ਸਟੇਜ ਉਪਰ ਆਈਆ ਮਹਾਨ ਸ਼ਖਸੀਅਤਾ ਦਾ ਸਨਮਾਨ ਜਥੇਦਾਰ ਸੰਤ ਬਾਬਾ ਲੱਖਾ ਸਿੰਘ ਜੀ ਕੋਟੇ ਵਾਲਿਆ ਕੀਤਾ    ਸਰਪੰਚ ਮਹਿੰਦਰ ਸਿੰਘ ਚੰਬਾ,ਡਾ:ਰਸਬੀਰਸਿੰਘ ਸੰਧੂ,ਸੁਖਦੇਵ ਸਿੰਘ ਭੋਰਾ ਆਦਿ ਹਾਜ਼ਰ ਸਨ।