21 ਨੂੰ ਬਾਘਾ ਪੁਰਾਣਾ ਵਿਖੇ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਮਹਾਂ ਸੰਮੇਲਨ ਨੂੰ ਕਰਨਗੇ ਸੰਬੋਧਨ ।
Fri 19 Mar, 2021 0ਚੋਹਲਾ ਸਾਹਿਬ 19 ਮਾਰਚ (ਰਾਕੇਸ਼ ਬਾਵਾ,ਪਰਮਿੰਦਰ ਚੋਹਲਾ)
ਹਲਕਾ ਖਡੂਰ ਸਾਹਿਬ ਦੇ ਪਿੰਡ ਰਾਹਲ ਵਿੱਚ ਆਮ ਆਦਮੀ ਪਾਰਟੀ ਵੱਲੋਂ ਰਣਜੀਤ ਸਿੰਘ ਫੌਜੀ ਦੇ ਗ੍ਰਹਿ ਵਿਖੇ ਭਰਵੀਂ ਮੀਟਿੰਗ ਕੀਤੀ ਗਈ ਜਿਸ ਵਿਚ ਮਨਜਿੰਦਰ ਸਿੰਘ ਲਾਲਪੁਰਾ ਉਚੇਚੇ ਤੌਰ ਤੇ ਪਹੁੰਚੇ ਉਨ੍ਹਾਂ ਨੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਹੁਣ ਵੇਲਾ ਆ ਗਿਆ ਹੈ ਆਪਾਂ ਪੁਰਾਣੀਆਂ ਰਵਾਇਤੀ ਪਾਰਟੀਆਂ ਨੂੰ ਮੂੰਹ ਤੋਡ਼ਵਾਂ ਜਵਾਬ ਦੇਈਏ ਜਿਨ੍ਹਾਂ ਨੇ ਸਾਡਾ ਪੰਜਾਬ ਬਰਬਾਦ ਕਰਕੇ ਰੱਖ ਦਿੱਤਾ ਹੈ ਇਸ ਮੌਕੇ ਉਨ੍ਹਾਂ ਨੇ ਪਾਰਟੀ ਦੇ ਵਿਚ ਪਿੰਡ ਰਾਹਲ ਤੋਂ ਸ਼ਾਮਲ ਹੋਏ ਲੋਕਾਂ ਨੂੰ ਜੀ ਆਇਆਂ ਨੂੰ ਆਖਿਆ ਅਤੇ 21 ਤਾਰੀਖ਼ ਨੂੰ ਬਾਘਾ ਪੁਰਾਣਾ ਵਿਖੇ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਜੀ ਵੱਲੋਂ ਕਿਸਾਨਾਂ ਦੇ ਮਹਾਂ ਸੰਮੇਲਨ ਨੂੰ ਜੋ ਸੰਬੋਧਨ ਕੀਤਾ ਜਾ ਰਿਹਾ ਹੈ ਉਸ ਵਿੱਚ ਸ਼ਾਮਿਲ ਹੋਣ ਲਈ ਅਪੀਲ ਕੀਤੀ ਉਨ੍ਹਾਂ ਦੇ ਨਾਲ ਉਥੇ ਆਏ ਬੁਲਾਰਿਆਂ ਵਿੱਚੋਂ ਅਵਤਾਰ ਸਿੰਘ ਮਠਾਰੂ , ਕਾਰਜ ਸਿੰਘ ਬ੍ਰਹਮਪੁਰਾ ਨੇ ਵੀ ਇਕੱਤਰਤ ਹੋਏ ਲੋਕਾਂ ਨੂੰ ਸੰਬੋਧਨ ਕੀਤਾ । ਕਾਰਜ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਮਨਜਿੰਦਰ ਸਿੰਘ ਲਾਲਪੁਰਾ ਵੀ ਕਿਸਾਨ ਪਰਿਵਾਰ ਨਾਲ ਸਬੰਧ ਰੱਖਦੇ ਹਨ ਉਹ ਹਰ ਮਜ਼ਦੂਰ ਵਰਗ ਕਿਸਾਨ ਵਰਗ ਅਤੇ ਪਿੰਡ ਖੇਤਰ ਦੇ ਹਰ ਵਿਅਕਤੀ ਦੀ ਮੁਸ਼ਕਿਲ ਨੂੰ ਸਮਝਦੇ ਹਨ ਅਸੀਂ ਖ਼ੁਦ ਕਿਸਮਤ ਵਾਲੇ ਸਮਝਦੇ ਹਾਂ ਕਿ ਉਹ ਸਾਡੇ ਹਲਕੇ ਦੀ ਅਗਵਾਈ ਕਰ ਰਹੇ ਹਨ । ਕਾਰਜ ਸਿੰਘ ਬ੍ਰਹਮਪੁਰਾ ਨੇ ਕਿਹਾ ਹੁਣ ਤਕ ਵੱਡੇ ਘਰਾਣਿਆਂ ਦੇ ਲੋਕਾਂ ਨੇ ਹੀ ਸਾਡੇ ਲੋਕਾਂ ਦੀ ਅਗਵਾਈ ਕੀਤੀ ਹੈ ਪਰ ਵੋਟਾਂ ਜਿੱਤ ਕੇ ਚਲੇ ਜਾਂਦੇ ਹਨ ਪਿੱਛੇ ਕਿਸੇ ਦਾ ਕੋਈ ਕੰਮ ਨਹੀਂ ਹੁੰਦਾ ਤੇ ਅਸੀਂ ਹਰ ਵਾਰ ਠੱਗਿਆ ਮਹਿਸੂਸ ਕਰਦੇ ਹਾਂ । ਅਵਤਾਰ ਸਿੰਘ ਮਠਾਰੂ ਨੇ ਕਿਹਾ ਕਿ ਆਉ ਇਸ ਵਾਰ 2022 ਵਿੱਚ ਆਮ ਆਦਮੀ ਪਾਰਟੀ ਨੂੰ ਲੈ ਕੇ ਆਈਏ ਤਾਂ ਜੋ ਪੰਜਾਬ ਵਿੱਚ ਵੀ ਅਰਵਿੰਦ ਕੇਜਰੀਵਾਲ ਦੀ ਦਿੱਲੀ ਸਰਕਾਰ ਵਾਂਗ ਸਹੂਲਤਾਂ ਮਿਲ ਸਕਣ । ਇਸ ਮੌਕੇ ਉਨ੍ਹਾਂ ਦੇ ਨਾਲ ਹਲਕਾ ਖਡੂਰ ਸਾਹਿਬ ਦੇ ਸੀਨੀਅਰ ਆਗੂ ਸੁਵਿੰਦਰ ਸਿੰਘ ਚੰਬਾ ,ਸੇਵਕਪਾਲ ਸਿੰਘ ਝੰਡੇਰ , ਪਲਵਿੰਦਰ ਸਿੰਘ ਰਾਣੀ ਵਲਾਹ , ਲਖਬੀਰ ਸਿੰਘ ਰੱਤੋਕੇ , ਕਸ਼ਮੀਰ ਸਿੰਘ ਲਾਲਪੁਰਾ , ਵਰਿਆਮ ਸਿੰਘ , ਤਰਸੇਮ ਸਿੰਘ ਬ੍ਰਹਮਪੁਰਾ ਆਦਿ ਵੀ ਹਾਜ਼ਰ ਰਹੇ ।
Comments (0)
Facebook Comments (0)