12ਵੀਂ ਪਾਸ ਲਈ ਡਾਕ ਵਿਭਾਗ 'ਚ ਨਿਕਲੀਆਂ ਭਰਤੀਆਂ
Fri 26 Oct, 2018 0ਨਵੀਂ ਦਿੱਲੀ , ( ਭਾਸ਼ਾ) : ਭਾਰਤੀ ਡਾਕ ਸੇਵਾ ਵਿਚ ਪੋਸਟਮੈਨ ਅਤੇ ਮੇਲਗਾਰਡ ਦੀਆਂ ਸੀਟਾਂ ਤੇ ਭਰਤੀਆਂ ਨਿਕਲੀਆਂ ਹਨ। ਚੁਣੇ ਗਏ ਉਮੀਦਵਾਰਾਂ ਦੀ ਪੋਸਟਿੰਗ ਪੱਛਮ ਬੰਗਾਲ ਦੀਆਂ ਵੱਖ-ਵੱਖ ਥਾਵਾਂ ਤੇ ਸਥਾਪਿਤ ਡਾਕ ਵਿਭਾਗ ਦੇ ਦਫਤਰਾਂ ਵਿਚ ਕੀਤੀ ਜਾਵੇਗੀ। ਜਿਹੜੇ ਉਮੀਦਵਾਰ ਇਨ੍ਹਾਂ ਸੀਟਾਂ ਲਈ ਅਰਜ਼ੀਆਂ ਦੇਣਾ ਚਾਹੁੰਦੇ ਹਨ ਉਹ ਅਧਿਕਾਰਕ ਵੈਬਸਾਈਟ ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਡਾਕ ਵਿਭਾਗ ਵੱਲੋਂ ਕੁਲ 266 ਸੀਟਾਂ ਤੇ ਭਰਤੀਆਂ ਕੀਤੀਆਂ ਜਾਣਗੀਆਂ। ਇਸ ਵਿਚ ਓਬੀਸੀ ਦੇ ਲਈ 158, ਐਸਸੀ ਲਈ 69 ਅਤੇ ਐਸਟੀ ਲਈ 39 ਸੀਟਾਂ ਰਾਂਖਵੀਆਂ ਹਨ। ਸੀਟਾਂ ਲਈ ਲੋੜੀਂਦੀ ਯੋਗਤਾ ਵਿਚ ਉਮੀਦਵਾਰ ਨੇ ਕਿਸੇ ਵੀ ਮਾਨਤਾ ਪ੍ਰਾਪਤ ਬੋਰਡ ਤੋਂ 12 ਵੀਂ ਪਾਸ ਕੀਤੀ ਹੋਵੇ। ਇਸ ਦੇ ਨਾਲ ਹੀ ਭਰਤੀ ਲਈ ਲੋੜੀਂਦੀ ਉਮਰ ਹੱਦ 18 ਤੋਂ 27 ਸਾਲ ਤੱਕ ਰੱਖੀ ਗਈ ਹੈ। ਦਾਖਲਾ ਫਾਰਮ ਲਈ ਉਮੀਦਵਾਰਾਂ ਨੂੰ 120 ਰੁਪਏ ਫੀਸ ਦਾ ਭੁਗਤਾਨ ਕਰਨਾ ਪਵੇਗਾ।
Postal department
ਜਦਕਿ ਐਸਸੀ-ਐਸਟੀ ਅਤੇ ਮਹਿਲਾ ਉਮੀਦਵਾਰਾਂ ਲਈ ਕੋਈ ਫੀਸ ਨਹੀਂ ਰੱਖੀ ਗਈ। ਪਰੀਖਿਆ ਫੀਸ 400 ਰੁਪਏ ਹੋਵੇਗੀ। ਚੁਣੇ ਗਏ ਉਮੀਦਵਾਰਾਂ ਦੀ ਆਮਦਨ 21700 ਤੋਂ 36100 ਰੁਪਏ ਹੋਵੇਗੀ। ਇਨ੍ਹਾਂ ਸੀਟਾਂ ਤੇ ਅਰਜ਼ੀਆਂ ਦੇਣ ਲਈ ਆਖਰੀ ਤਰੀਕ 24 ਨਵੰਬਰ 2018 ਨਿਰਧਾਰਤ ਕੀਤੀ ਗਈ ਹੈ। ਇਛੁੱਕ ਉਮੀਦਵਾਰ ਵਧੀਕ ਜਾਣਕਾਰੀ ਅਤੇ ਸੀਟਾਂ ਤੇ ਅਪਲਾਈ ਕਰਨ ਲਈ ਡਾਕ ਵਿਭਾਗ ਦੀ ਵੈਬਸਾਈਟ www.westbengalpost.gov.in ਤੇ ਅਪਲਾਈ ਕਰ ਸਕਦੇ ਹਨ। ਉਮੀਦਵਾਰਾਂ ਦੀ ਚੋਣ ਐਪਟੀਟਿਊਟ ਟੈਸਟ ਦੇ ਆਧਾਰ ਤੇ ਕੀਤੀ ਜਾਵੇਗੀ।
Comments (0)
Facebook Comments (0)