ਵਧੇਰੇ ਮੋਬਾਇਲ ਵਰਤਣ ਨਾਲ ਹੋ ਰਿਹੈ ਇਹ ਭਿਆਨਕ ਰੋਗ
Fri 14 Jun, 2019 0ਨਵੀਂ ਦਿੱਲੀ :
ਅੱਜ ਦੇ ਕੰਪਿਊਟਰ ਤੇ ਮੋਬਾਇਲ ਦੇ ਯੁੱਗ ਵਿਚ ਹਰ ਇਕ ਵਿਅਕਤੀ ਆਪਣੇ ਕੋਲ ਮੋਬਾਇਲ ਰੱਖਣਾ ਬੇਹੱਦ ਜ਼ਰੂਰੀ ਸਮਝ ਰਿਹਾ ਹੈ। ਇਸ ਮਾਡਰਨ ਯੁੱਗ ਦੀ ਸਭ ਤੋਂ ਵੱਡਮੁੱਲੀ ਦੇਣ ਦੇਸ਼ ਦੇ ਗਰੀਬ ਤੇ ਗਰੀਬ ਵਿਅਕਤੀ ਇਥੋਂ ਤੱਕ ਕਿ ਭਿਖਾਰੀਆਂ ਕੋਲ ਵੀ ਮੋਬਾਇਲ ਦੀ ਸਹੂਲਤ ਉਪਲੱਬਧ ਹੋ ਚੁੱਕੀ ਹੈ। ਪਰ ਕਿਸੇ ਨੂੰ ਵੀ ਇਸ ਗੱਲ ਦਾ ਪਤਾ ਨਹੀਂ ਹੈ ਕਿ ਮੋਬਾਈਲ ਦੀ ਜਿਆਦਾ ਵਰਤੋਂ ਨਾਲ ਨੌਜਵਾਨ ਕਈ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ
ਦੱਸ ਦੇਈਏ ਕਿ ਸਮਾਰਟਫ਼ੋਨ ਦੀ ਵਧੇਰੇ ਵਰਤੋਂ ਨਾਲ ਨੋਮੋਫੋਬੀਆ ਨਾ ਦੀ ਬਿਮਾਰੀ ਵੀ ਲੱਗ ਰਹੀ ਹੈ, ਜਿਸ ‘ਚ ਯੂਜ਼ਰ ਦੇ ਮਨ ‘ਚ ਇਹ ਡਰ ਬੈਠ ਜਾਂਦਾ ਹੈ ਕਿ ਉਸ ਦਾ ਫ਼ੋਨ ਕਿਤੇ ਗੁਆਚ ਨਾ ਜਾਵੇ ਤੇ ਉਸ ਦੇ ਬਿਨ੍ਹਾਂ ਕਿਤੇ ਰਹਿਣਾ ਨਾ ਪੈ ਜਾਵੇ। ਐਡੋਬੀ ਵੱਲੋਂ ਕੀਤੇ ਇੱਕ ਅਧਿਐਨ ਮੁਤਾਬਕ ਭਾਰਤ ਦੇ ਬਹੁਤੇ ਨੌਜਵਾਨ ਇਸ ਫ਼ੋਬੀਆ ਰੋਗ ਤੋਂ ਪੀੜਤ ਹਨ। 10 ਵਿੱਚੋਂ ਤਿੰਨ ਜਣੇ ਇੱਕ ਤੋਂ ਵੱਧ ਉਪਕਰਣ ਵਰਤਦੇ ਹਨ ਤੇ ਉਹ ਆਪਣੇ 90 ਫ਼ੀਸਦੀ ਕੰਮ ਉਪਕਰਣਾਂ ਨਾਲ ਹੀ ਕਰਦੇ ਹਨ।
ਅਧਿਐਨ ‘ਚ ਇਹ ਗੱਲ ਸਾਹਮਣੇ ਆਇਆ ਹੈ ਕਿ 50 ਫ਼ੀਸਦੀ ਖਪਤਕਾਰ ਮੋਬਾਇਲ ‘ਤੇ ਗਤੀਵਿਧੀ ਸ਼ੁਰੂ ਕਰਨ ਤੋਂ ਬਾਅਦ ਮੁੜ ਕੰਪਿਊਟਰ ‘ਤੇ ਕੰਮ ਸ਼ੁਰੂ ਕਰ ਦਿੰਦੇ ਹਨ। ਮੋਬਾਇਲ ਫ਼ੋਨ ‘ਤੇ ਕਾਫ਼ੀ ਜ਼ਿਆਦਾ ਸਮੇਂ ਤੱਕ ਲੱਗੇ ਰਹਿਣ ਨਾਲ ਗਰਦਨ ਦਰਦ, ਅੱਖਾਂ ‘ਚ ਸੁੱਕਾਪਣ, ਕੰਪਿਊਟਰ ਵਿਜ਼ਨ ਸਿੰਡ੍ਰੋਮ ਤੇ ਉਨੀਂਦਰਾ ਰੋਗ ਹੋ ਸਕਦਾ ਹੈ। 20 ਤੋਂ 30 ਸਾਲ ਤੱਕ ਦੀ ਉਮਰ ਦੇ ਲਗਭਗ 60 ਫ਼ੀਸਦੀ ਨੌਜਵਾਨਾਂ ਨੂੰ ਆਪਣਾ ਮੋਬਾਇਲ ਫ਼ੋਨ ਗੁਆਚਣ ਦਾ ਡਰ ਬਣਿਆ ਰਹਿੰਦਾ ਹੈ
Comments (0)
Facebook Comments (0)