ਬੱਚਿਆਂ ਤੋਂ ਸਤਿਕਾਰ ਚਾਹੁੰਦੇ ਹੋ ਤਾਂ ਉਨ੍ਹਾਂ ਦੀ ਬੇਸਮਝੀ ਵਿੱਚ ਹੀ ਉਨ੍ਹਾਂ ਨੂੰ ਸਤਿਕਾਰ ਦੇਣਾਂ ਬਹੁਤ ਜ਼ਰੂਰੀ :- ਪਵਨਪ੍ਰੀਤ ਕੌਰ

ਬੱਚਿਆਂ ਤੋਂ ਸਤਿਕਾਰ ਚਾਹੁੰਦੇ ਹੋ ਤਾਂ ਉਨ੍ਹਾਂ ਦੀ ਬੇਸਮਝੀ ਵਿੱਚ ਹੀ ਉਨ੍ਹਾਂ ਨੂੰ ਸਤਿਕਾਰ ਦੇਣਾਂ ਬਹੁਤ ਜ਼ਰੂਰੀ :-  ਪਵਨਪ੍ਰੀਤ ਕੌਰ

ਬੱਚਿਆਂ ਤੋਂ ਸਤਿਕਾਰ ਚਾਹੁੰਦੇ ਹੋ ਤਾਂ ਉਨ੍ਹਾਂ ਦੀ ਬੇਸਮਝੀ ਵਿੱਚ ਹੀ ਉਨ੍ਹਾਂ ਨੂੰ ਸਤਿਕਾਰ ਦੇਣਾਂ ਬਹੁਤ ਜ਼ਰੂਰੀ  :-  ਪਵਨਪ੍ਰੀਤ ਕੌਰ

ਬੱਚਿਆਂ ਤੋਂ ਸਤਿਕਾਰ ਚਾਹੁੰਦੇ ਹੋ ਤਾਂ ਉਨ੍ਹਾਂ ਦੀ ਬੇਸਮਝੀ ਵਿੱਚ ਹੀ ਉਨ੍ਹਾਂ ਨੂੰ ਸਤਿਕਾਰ ਦੇਣਾਂ ਬਹੁਤ ਜ਼ਰੂਰੀ ਹੈ।ਬਹੁਤ ਛੋਟੀ ਉਮਰ ਵਿੱਚ ਵੀ ਪਾਇਆ ਹੋਇਆ ਥੋੜ੍ਹਾ ਜਿਹਾ ਦਬਾਅ ਵੀ ਉਨ੍ਹਾਂ ਦੇ ਸੰਸਕਾਰਾਂ ਵਿੱਚ ਸ਼ਾਮਿਲ ਹੋਣਾਂ ਲਾਜ਼ਮੀ ਹੈ।ਤ੍ਰਾਸਦੀ ਹੈ ਸਾਡੇ ਸਮਾਜ ਦੀ ਕਿ ਸਾਨੂੰ ਬੱਚਿਆਂ ਦੀ ਭਾਵਨਾਵਾਂ ਨੂੰ ਸਮਝਣ ਦੀ ਅਕਲ ਅਜੇ

ਤੱਕ ਨਹੀਂ ਆਈ। ਜੰਮਣ ਤੋਂ ਲੈਕੇ ਆਪਣੀ ਪੂਰੀ ਜ਼ਿੰਦਗੀ ਅਸੀਂ ਪਿਆਰ ਨਹੀਂ ਤਾਨਾਸ਼ਾਹੀ ਕਰਨ ਵਿੱਚ ਯਕੀਨ ਰੱਖਦੇ ਹਾਂ।ਅਸੀਂ ਕਿਉਂ ਉਨ੍ਹਾਂ ਨੂੰ ਆਪਣੀ ਜਾਗੀਰ ਸਮਝਦੇ ਹਾਂ।ਭਾਵਨਾਵਾਂ ਦੀ ਸਮਝ ਬਹੁਤ ਘੱਟ ਲੋਕਾਂ ਨੂੰ ਹੁੰਦੀ ਹੈ।ਕਈਆਂ ਨੂੰ ਇਹ ਸਮਝ ਸਮਾਂ ਨਿੱਕਲਣ ਤੋਂ ਬਾਅਦ ਆਉਂਦੀ ਹੈ। ਬਹੁਤਿਆਂ ਨੂੰ ਤਾਂ ਕਦੇ ਨਹੀਂ ਆਉਂਦੀ। ਇਸ ਨਾਸਮਝੀ ਵਿੱਚ ਹੀ ਉਹ ਬੱਚਿਆਂ ਨੂੰ ਫਿਟਕਾਰਦੇ ਅਤੇ ਦੁਖੀ ਹੁੰਦੇ ਹੀ ਰੁਖਸਤ ਹੋ ਜਾਂਦੇ ਨੇ ਇਸ ਦੁਨੀਆਂ ਤੋਂ।ਫਿਰ ਇਹੀ ਸੰਸਕਾਰ ਸਾਂਭ ਲੈਂਦੀ ਹੈ ਅਗਲੀ ਪੀੜ੍ਹੀ।ਕਿਉਂਕਿ ਇਥੇ ਜ਼ੋਰਦਾਰ ਸਮਰਥਨ

ਮਿਲਦਾ ਹੈ ਇਸ ਸਭ ਨੂੰ।ਮਾਂ ਬਾਪ ਦੀਆਂ ਸਾਰੀਆਂ ਗਲਤੀਆਂ ਤੇ ਲਾਪ੍ਰਵਾਹੀਆਂ ਬਜ਼ੁਰਗੀ ਦੇ ਨਾਮ ਹੇਠ ਦਬਾ ਕੇ ਪੂਰਾ ਦਬਾਅ ਪਾਇਆ ਜਾਂਦਾ ਬੱਚਿਆਂ ਤੇ ਹੀ।ਬੱਚੇ ਫਿਰ ਸਤਿਕਾਰ ਨਹੀਂ ਸਿਰਫ ਦਬਾਅ ਹੇਠ ਕੰਮ ਕਰਨਗੇ ਤੁਹਾਡੇ।ਸਮਾਜ ਵਿੱਚ ਸੰਸਕਾਰੀ ਬਨਣਾ ਮਾਂ ਬਾਪ ਦੇ ਆਗਿਆਕਾਰੀ ਹੋਣਾਂ ਇਨ੍ਹਾਂ ਪ੍ਰਵਿਰਤੀਆਂ ਨੂੰ ਹਵਾ ਦੇਣ ਲਈ ਹੀ ਤੁਹਾਨੂੰ ਸਤਿਕਾਰ ਦਿੱਤਾ ਜਾਵੇਗਾ। ਇਹ ਉਨ੍ਹਾਂ ਦੀ ਦਿਲੀ ਖੁਸ਼ੀ ਨਹੀਂ ਹੋਵੇਗੀ। ਯਾਦ ਰੱਖੋ ਇਨ੍ਹਾਂ ਵਿਚੋਂ ਕਿਸੇ ਤਰ੍ਹਾਂ ਦਾ ਦਬਾਅ ਜਦ ਥੋੜ੍ਹਾ ਘਟੇਗਾ ਤਾਂ ਉਹ ਭਾਰੀ ਪਏਗਾ ਤੁਹਾਡੇ ਸਨਮਾਨ ਤੇ।ਕਿਉਂਕਿ

ਭਾਵਨਾਵਾਂ ਨੂੰ ਦਬਾਇਆ ਜਾ ਸਕਦਾ ਖਤਮ ਨਹੀਂ ਕੀਤਾ ਜਾ ਸਕਦਾ।ਬਹੁਤ ਥਾਵਾਂ ਤੇ ਅਜਿਹਾ ਦੇਖਿਆ ਜਾਂਦਾ ਜਿੱਥੇ ਬੱਚੇ ਸਭ ਤਰ੍ਹਾਂ ਦੇ ਸਮਝੌਤੇ ਕਰਦੇ ਨੇ ਆਪਣੇ ਬਜ਼ੁਰਗਾਂ ਲਈ ਪਰ ਉਥੇ ਬਜ਼ੁਰਗ ਵੀ ਚੰਮ ਦੀਆਂ ਚਲਾਉਣ ਤੋਂ ਬਾਜ਼ ਨਹੀਂ ਆਉਂਦੇ।ਇਹ ਸਭ ਅਣਗੌਲਿਆ ਕੀਤਾ ਜਾਂਦਾ ਹੈ ਚੁੱਪਚਾਪ। ਪਰ ਜਦ ਕੋਈ ਬੱਚਾ ਗਲਤੀ ਕਰ ਬੈਠਦਾ ਤਾਂ ਬੜੇ ਜ਼ੋਰ ਸ਼ੋਰ ਨਾਲ ਵਿਰੋਧ ਹੁੰਦਾ।ਇਥੇ ਜੋ ਤਰਕ ਦਿੱਤੇ ਜਾਂਦੇ ਨੇ ਕਿ ਮਾਂ ਬਾਪ ਤਾਂ ਸਿਰਫ ਬੱਚਿਆਂ ਲਈ ਜਿਉਂਦੇ ਨੇ। ਉਹ ਸਭ ਕੁਝ ਬੱਚਿਆਂ ਲਈ ਕਰਦੇ ਨੇ।ਇਨ੍ਹਾਂ ਵਿੱਚ ਮੈਨੂੰ ਤਾਂ ਕਦੇ ਵੀ ਕੋਈ ਸਚਾਈ ਨਜ਼ਰ ਨਹੀਂ ਆਈ।ਕੋਈ ਕਿਸੇ ਲਈ ਨਹੀਂ ਜਿਉਂਦਾ ਸਭ ਆਪਣੇ ਲਈ ਜਿਉਂਦੇ ਨੇ।ਆਸ ਪਾਸ ਜਿੰਨੀਆਂ ਮਰਜ਼ੀ ਉਦਾਹਰਣਾਂ ਤੁਸੀਂ ਰੋਜ਼ ਦੇਖ ਸਕਦੇ ਹੋ।ਸ਼ੋਸ਼ੇਬਾਜ਼ੀ ਸਾਡੀ ਜ਼ਿੰਦਗੀ ਵਿੱਚ ਘਰ ਕਰ ਗਈ ਹੈ। ਸ਼ੋਸਲ ਮੀਡੀਆ ਤੇ ਨਜ਼ਰ ਮਾਰੋ ਇਥੇ ਮਾਂ ਬਾਪ ਨੂੰ ਸਭ ਰੱਬ ਮੰਨਦੇ ਨੇ।ਪਰ ਹਕੀਕਤ ਇਸਤੋਂ ਉਲਟ ਹੁੰਦੀ ਹੈ।ਜਿਸਦੀ ਜ਼ਿਮੇਵਾਰੀ ਸਿਰਫ ਔਲਾਦ ਨੂੰ ਦੇਕੇ ਅਸੀਂ ਸੁਰਖੁਰੂ ਨਹੀਂ ਹੋ ਸਕਦੇ।ਅਗਿਆਨਤਾ ਨੂੰ ਮਿਟਾਉਣਾ ਪਵੇਗਾ। ਸੱਚ ਨੂੰ ਸਵੀਕਾਰਨਾ ਪਵੇਗਾ ਖੁਦ ਨੂੰ ਬਦਲਣਾ ਪਵੇਗਾ।ਫਿਰ ਉਮੀਦ ਕਰ ਸਕਦੇ ਹਾਂ ਪੀੜ੍ਹੀਆਂ ਬਦਲਣ ਦੀ।

      ਪਵਨਪ੍ਰੀਤ ਕੌਰ