ਜਮਹੂਰੀ ਅਧਿਕਾਰ ਸਭਾ ਵਲੋਂ ਬੁੱਲਟ ਮੋਟਰਸਾਇਕਲਾ ਦੇ ਗੈਰ-ਕਨੂੰਨੀ ਪਟਾਖਿਅਾ ਦਾ ਸ਼ੋਰ ਪ੍ਦੂਸ਼ਣ ਰੋਕਣ ਦੀ ਮੰਗ
Thu 28 Mar, 2019 0(ਬਠਿੰਡਾ)
ਬੁਲਟ ਮੋਟਰਸਾਇਕਲਾ ਤੇ ਚੜ੍ਹ ਕੇ ਵਿਗੜੇ ਘਰਾਂ ਦੇ ਬਿਗੜੈਲ ਕਾਕੇ ਦਹਿਸ਼ਤ ਪਾਉਣ ਲਈ ਜਦ ਪਟਾਕੇ ਪਾਉਂਦੇ ਗਲੀਆਂ ਵਿੱਚੋਂ ਦੀ ਲੰਘਦੇ ਹਨ ਤਾਂ ਉਦੋਂ ਕਨੂੰਨ ਦੇ ਰਖਵਾਲੇ (ਖਾਸ ਕਰਕੇ ਟੈ੍ਫਿਕ ਪੁਲਸ) ਗਾਇਬ ਰਹਿੰਦੇ ਹਨ।ਅਦਾਲਤੀ ਹੁਕਮਾ ਦੀ ਕਨੂੰਨ ਦੇ ਇਹ ਰਖਵਾਲੇ ਬਿਲਕੱਲ ਪਰਵਾਹ ਨਹੀਂ ਕਰਦੇ।ਜਮਹੂਰੀ ਅਧਿਕਾਰ ਸਭਾ ਤੇ ਨਾਗਰਿਕ ਚੇਤਨਾ ਮੰਚ ਦੇ ਪ੍ਧਾਨ ਪਿ੍ੰ: ਬੱਗਾ ਸਿੰਘ ਤੇ ਪੈ੍ਸ ਸਕੱਤਰ ਡਾ: ਅਜੀਤਪਾਲ ਸਿੰਘ ਨੇ ਇਹ ਵਿਚਾਰ ਪ੍ਗਟਾਉੰਦਿਅਾ ਕਿਹਾ ਕਿ ਇਲਾਕੇ ਦੇ ਅਮਨ ਪਸੰਦ ਸ਼ਹਿਰੀ ਸ਼ੋਰ ਪ੍ਦੂਸ਼ਨ ਤੋਂ ਬੇਹੱਦ ਦੁਖੀ ਹਨ।ਕੋਈ ਇਹਨਾਂ ਨੂੰ ਪੁੱਛਣ ਵਾਲਾ ਨਹੀਂ।ਇਸ ਸਬੰਧੀ ਇੱਕ ਸ਼ਿਕਾਇਤ ਵਿੱਚ ਮੁਹੱਲਾ ਗੁਰੂ ਤੇਗ ਬਹਾਦਰ ਨਗਰ ਦੇ ਪਾਰਕ ਨੰਬਰ 39 ਦੇ ਇਰਦ ਗਿਰਦ ਰਹਿੰਦੇ ਵਸਨੀਕਾ ਨੇ ਕੁਝ ਸਮਾਂ ਪਹਿਲਾਂ ਐੱਸਐੱਸਪੀ ਬਠਿੰਡਾ ਡਾ ਨਾਨਕ ਸਿੰਘ ਨੂੰ ਕਿਹਾ ਸੀ ਕਿ ਇਹ ਪ੍ਦੂਸ਼ਨ ਸੁਪਰੀਮ ਕੋਰਟ ਦੇ ਅਾਦੇਸ਼ਾ ਦੀ ਸ਼ਰੇਅਾਮ ਉਲੰਘਣਾ ਹੈ। ਇਸ ਹੁੱਲੜਬਾਜ਼ੀ ਨੂੰ ਰੋਕਣ ਲਈ ਐਸਐਚਓ ਸਿਵਲ ਲਾਈਨਜ਼ ਨੇ ਐਸਐਸਪੀ ਦੀ ਹਦਾਇਤ ਤੇ ਕੁੱਝ ਦਿਨ ਪੁਲੀਸ ਫੋਰਸ ਲਾਈ ਵੀ ਤੇ ਗੈਰ ਕਾਨੂੰਨੀ ਪਟਾਕੇ ਪਾਉਂਦੇ ਕੁੱਝ ਬੁਲੱਟ ਮੋਟਰਸਾਈਕਲਾਂ ਦੇ ਚਲਾਨ ਕੱਟੇ।ਪਰ ਕਿਸੇ ਅਗਿਆਤ ਸਿਅਾਸੀ ਦਬਾਅ ਦੇ ਕਾਰਨ ਪੁਲਸ ਨੇ ਹੁਣ ਇਹ ਕੰਮ ਠੱਪ ਕੀਤਾ ਹੋਇਅਾ ਹੈ।ਉਹਨਾਂ ਕਿਹਾ ਕਿ ਅਸਲ ਵਿੱਚ ਅਜੀਤ ਰੋਡ ਆਈਲੈਟਸ ਦੇ ਕੋਚਿੰਗ ਸੈਂਟਰਾਂ ਦਾ ਇੱਕ ਹੱਬ ਬਣ ਚੁੱਕੀ ਹੈ,ਹਜ਼ਾਰਾਂ ਦੀ ਗਿਣਤੀ ਵਿੱਚ ਪਿੰਡਾਂ ਅਤੇ ਕਸਬਿਆਂ ਤੋਂ ਕੋਚਿੰਗ ਲੈਣ ਆਏ ਬੱਚੇ ਇਸ ਇਲਾਕੇ ਦੇ ਘਰਾਂ ਵਿੱਚ ਪੀ ਜੀ ਵਜੋਂ ਰਹਿੰਦੇ ਹਨ,ਜਿਸ ਕਾਰਨ ਗਲੀਆਂ ਤੇ ਸੜਕਾਂ ਤੇ ਭਾਰੀ ਭੀੜ ਕਾਰਨ ਪਾਰਕ ਦੀ ਸਮੱਸਿਆ ਤਾਂ ਰਹਿੰਦੀ ਹੀ ਹੈ,ਬਲਕਿ ਲੋਕਾਂ ਨੂੰ ਤੇਜ਼ ਰਫ਼ਤਾਰ ਨਾਲ ਭਜਾਏ ਜਾਂਦੇ ਬੁਲਟ ਮੋਟਰਸਾਈਕਲਾਂ ਦੇ ਪਟਾਕੇ ਵੀ ਸੁਣਨ ਨੂੰ ਮਿਲਦੇ ਹਨ,ਜੋ ਵਿਦਿਆਰਥੀਆਂ,ਬਜ਼ੁਰਗਾਂ, ਬੱਚਿਆਂ ਤੇ ਬੀਮਾਰੀਆਂ ਦੇ ਸ਼ਿਕਾਰ ਵਿਅਕਤੀਆਂ ਲਈ ਪੇ੍ਸ਼ਾਨੀ ਪੈਦਾ ਕਰਦੇ ਹਨ। ਉਹਨਾਂ ਦੀ ਹੁਲੜਬਾਜੀ ਤੋਂ ਡਰਦਿਅਾ ਅੌਰਤਾ ਘਰਾਂ ਚੋਂ ਬਾਹਰ ਨਿਕਲਣ ਤੋਂ ਡਰਦੀਅਾ ਹਨ।ਵਿਦਿਆਰਥੀ ਬਿਨਾਂ ਵਜਾਹ ਝੁੰਡ ਬਣਾ ਕੇ ਖੂਬ ਸ਼ੋਰ ਮਚਾਉੰਦੇ ਗਲੀਆਂ ਤੇ ਪਾਰਕਾ ਵਿੱਚ ਹੁਲੜਬਾਜੀ ਕਰਦੇ ਅਾਮ ਵੇਖੇ ਜਾ ਸਕਦੇ ਹਨ। ਲੋਕ ਤਾਂ ਇਸ ਵਿੱਚ ਕਿਸੇ ਗੁੱਝੀ ਸਾਜਿਸ਼ ਦਾ ਵੀ ਸ਼ੱਕ ਜਾਹਿਰ ਕਰਦੇ ਹਨ।ਇਸ ਤੋਂ ਪਹਿਲਾਂ ਕਿ ਕੋਈ ਵੱਡਾ ਹਾਦਸਾ ਵਾਪਰੇ ਪ੍ਸਾਸ਼ਨ ਨੂੰ ਚੌਕਸ ਹੋ ਜਾਣਾ ਚਾਹੀਦਾ ਹੈ ਅਤੇ ਸ਼ੋਰ ਪ੍ਰਦੂਸ਼ਣ ਤੇ ਹੁੱਲੜਬਾਜ਼ੀ ਦੀ ਇਸ ਗੰਭੀਰ ਸਮੱਸਿਆ ਦਾ ਕੋਈ ਪੱਕਾ ਹੱਲ ਸਬੰਧਤ ਅਧਿਕਾਰੀਆਂ ਨੂੰ ਕੱਢਣਾ ਚਾਹੀਦਾ ਹੈ।ਉਹਨਾਂ ਚੇਤਾਵਨੀ ਦਿੱਤੀ ਕਿ ਜੇ ਪ੍ਸਾਸ਼ਨ ਫੇਰ ਵੀ ਅਵੇਸਲਾ ਰਹਿੰਦਾ ਹੈ ਤਾਂ ਨਾਗਰਿਕ ਚੇਤਨਾ ਮੰਚ ਵੱਡਾ ਸੰਘਰਸ਼ ਵਿੱਢਣ ਲਈ ਮਜ਼ਬੂਰ ਹੋਵੇਗਾ,ਜਿਸ ਦੀ ਸਮੁੱਚੀ ਜ਼ਿਮੇਵਾਰੀ ਜਿਲ੍ਹੇ ਦੇ ਸਿਵਲ ਤੇ ਪੁਲਸ ਪ੍ਸਾਸ਼ਨ ਦੀ ਹੋਵੇਗੀ।
Comments (0)
Facebook Comments (0)