ਭਿੱਖੀਵਿੰਡ ਵਿਖੇ 369 ਬੱਚਿਆਂ ਨੂੰ ਪਲਸ ਪੋਲਿਉ ਦੀਆਂ ਬੂੰਦਾਂ ਪਿਲਾਈਆਂ ਡਾ.ਸਵਰਨਜੀਤ ਧਵਨ ਸਮੇਤ ਟੀਮ ਨੇ ਵੱਖ-ਵੱਖ ਬੂਥਾਂ ਦੀ ਕੀਤੀ ਚੈਕਿੰਗ
Sun 10 Mar, 2019 0ਭਿੱਖੀਵਿੰਡ 10 ਮਾਰਚ (ਹਰਜਿੰਦਰ ਸਿੰਘ ਗੋਲ੍ਹਣ)-ਸਿਵਲ ਸਰਜਨ ਤਰਨ ਤਾਰਨ ਡਾ.ਨਵਦੀਪ
ਸਿੰਘ ਦੇ ਦਿਸ਼ਾ-ਨਿਰਦੇਸ਼ ਤੇ ਸੀਨੀਅਰ ਮੈਡੀਕਲ ਅਫਸਰ ਡਾ.ਕੰਵਰ ਹਰਜੋਤ ਸਿੰਘ ਦੀ
ਦੇਖ-ਰੇਖ ਹੇਠ ਭਿੱਖੀਵਿੰਡ ਵਿਖੇ ਪਲਸ ਪੋਲਿਉ ਟਰਾਂਜਿਟ ਬੂਥ ਲਗਾਇਆ ਗਿਆ। ਇਸ ਮੌਕੇ
ਡਾ.ਸਵਰਨਜੀਤ ਧਵਨ, ਡਾ.ਵਿਸ਼ਾਲ ਵਰਮਾ ਟੀ.ਬੀ ਅਫਸਰ, ਗੁਰਬਖਸ ਸਿੰਘ ਐਸ.ਆਈ, ਗੁਰਵੇਲ
ਸਿੰਘ ਐਸ.ਆਈ ਵੱਲੋਂ ਵੱਖ-ਵੱਖ ਬੂਥਾਂ ਦੀ ਚੈਕਿੰਗ ਕੀਤੀ ਗਈ। ਚੈਕਿੰਗ ਮੌਕੇ ਪ੍ਰੈਸ
ਨਾਲ ਗੱਲਬਾਤ ਕਰਦਿਆਂ ਡਾ.ਸਵਰਨਜੀਤ ਧਵਨ ਨੇ ਕਿਹਾ ਕਿ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ
ਵੱਲੋਂ ਪੋਲਿਉ ਦੀ ਬੀਮਾਰੀ ਨੂੰ ਜੜ੍ਹ ਤੋਂ ਖਤਮ ਕਰਨ ਲਈ 0 ਤੋਂ 5 ਸਾਲ ਦੇ ਬੱਚਿਆਂ
ਨੂੰ ਪਲਸ ਪੋਲਿਉ ਦੀਆਂ ਬੂੰਦਾਂ ਪਿਲਾਈਆਂ ਜਾਂਦੀਆਂ ਹਨ ਤਾਂ ਜੋ ਕੋਈ ਵੀ ਬੱਚਾ ਇਸ
ਬੀਮਾਰੀ ਦਾ ਸ਼ਿਕਾਰ ਨਾ ਹੋ ਸਕੇ। ਇਸ ਮੌਕੇ ਸਲਵਿੰਦਰ ਸਿੰਘ ਐਸ.ਆਈ, ਇੰਦਰਮੋਹਨ ਐਸ.ਆਈ,
ਗੁਰਲਾਲ ਸਿੰਘ ਮੇਲ ਵਰਕਰ, ਬਾਬਾ ਦੀਪ ਸਿੰਘ ਨਰਸਿੰਘ ਕਾਲਜ ਦੇ ਵਿਦਿਆਰਥੀਆਂ ਵੱਲੋਂ 0
ਤੋਂ 5 ਸਾਲ ਦੇ 369 ਬੱਚਿਆਂ ਨੂੰ ਪੋਲਿਉ ਬੂੰਦਾਂ ਪਿਲਾਈਆਂ ਗਈਆਂ।
Comments (0)
Facebook Comments (0)