ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਗੁਰੂ ਅਰਜਨ ਦੇਵ ਅੰਤਰਰਾਸ਼ਟਰੀ ਖੇਡ ਸਟੇਡੀਅਮ ਚੋਹਲਾ ਸਾਹਿਬ ਵਿਖੇ ਕੀਤੀ ਮੀਟਿੰਗ।
Sun 21 Feb, 2021 0ਚੋਹਲਾ ਸਾਹਿਬ 21 ਫਰਵਰੀ (ਰਾਕੇਸ਼ ਬਾਵਾ,ਪਰਮਿੰਦਰ ਚੋਹਲਾ)
ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੇ ਯੋਨ ਕਾਮਾਗਾਟਾਮਾਰੂ ਬਾਬਾ ਗੁਰਦਿੱਤ ਸਿੰਘ ਸਰਹਾਲੀ ਸਾਹਿਬ ਦੀ ਮੀਟਿੰਗ ਚੋਹਲਾ ਸਾਹਿਬ ਵਿਖੇ ਸਥਿਤ ਗੁਰੂ ਅਰਜਨ ਦੇਵ ਅੰਤਰਰਾਸ਼ਟਰੀ ਖੇਡ ਸਟੇਡੀਅਮ ਵਿਖੇ ਜਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ,ਹਰਜਿੰਦਰ ਸਿੰਘ ਸ਼ਕਰੀ,ਬਲਵਿੰਦਰ ਸਿੰਘ,ਸਰਵਣ ਸਿੰਘ,ਅਜੀਤ ਸਿੰਘ ਚੰਬਾ ਦੀ ਪ੍ਰਧਾਨਗੀ ਹੇਠ ਹੋਈ।ਇਸ ਮੀਟਿੰਗ ਵਿੱਚ ਸੈਂਟਰ ਸਰਕਾਰ ਵੱਲੋਂ ਬਣਾਏ ਤਿੰਨ ਕਾਲੇ ਕਨੂੰਨਾਂ ਨੂੰ ਰੱਦ ਕਰਵਾਉਣ ਵਾਸਤੇ ਦਿੱਲੀ ਲੱਗੇ ਮੋਰਚੇ ਦੇ ਸਬੰਧ ਵਿੱਚ ਸੁਖਵਿੰਦਰ ਸਿੰਘ ਸਭਰਾ ਨੇ ਪਿਛਲੇ ਸਮੇਂ ਦੌਰਾਨ ਲੱਗੇ ਮੋਰਚੇ ਵਿੱਚ ਕਿਸ ਤਰ੍ਹਾਂ ਵਿਚਰਨਾ ਅਤੇ ਕਮਜੋਰੀਆਂ ਤੇ ਵਿਚਾਰ ਕਰਕੇ ਆਉਣ ਵਾਲੇ ਸਮੇਂ ਵਿੱਚ ਸੰਘਰਸ਼ ਨੂੰ ਤੇਜ਼ ਕਰਨ ਅਤੇ ਲੋਕਾਂ ਨੂੰ ਕਾਲੇ ਕਾਨੂੰਨਾਂ ਬਾਰੇ ਜਾਣੂ ਕਰਵਾਇਆ ।ਉਹਨਾਂ ਦੱਸਿਆ ਕਿ ਕਿਸ ਤਰਾਂ ਕੇਂਦਰ ਸਰਕਾਰ ਨਵੇਂ ਨਵੇਂ ਤਰੀਕੇ ਅਪਣਾ ਰਹੀ ਹੈ ।ਪਰ ਕਿਸਾਨ ਜਥੇਬੰਦੀਆਂ ਵੀ ਆਪਣਾ ਏਕਾ ਬਣਾਕੇ ਸੰਘਰਸ਼ ਨੂੰ ਤੇਜ਼ ਕਰ ਰਹੀਆਂ ਹਨ ।ਉਹਨਾਂ ਦੱਸਿਆ ਕਿ ਸੰਘਰਸ਼ ਨੂੰ ਅੱਗੇ ਵਧਾਉਣ ਲਈ ਲਗਾਤਾਰ ਪੂਰੇ ਦੇਸ਼ ਅੰਦਰ ਹਰ ਵਰਗ ਨੂੰ ਸੰਘਰਸ਼ ਦੀ ਰੂਪ ਰੇਖਾ ਦਾ ਤਰੀਕਾ ਸਮਝਾਇਆ ਜਾ ਰਿਹਾ ਹੈ।ਉਹਨਾਂ ਕਿਹਾ ਕਿ ਸੰਘਰਸ਼ ਨੂੰ ਮਜਬੂਰ ਕਰਕੇ ਇਹ ਤਿੰਨੇ ਕਾਲੇ ਕਨੂੰਨ ਰੱਦ ਕਰਵਾਉਣ ਦੇ ਨਾਲ ਨਾਲ ਬਿਜਲੀ ,ਪਰਾਲੀ ਵਾਲੇ ਕਾਲੇ ਕਾਨੂੰਨ ਰੱਦ ਕਰਵਾਏ ਜਾਣਗੇ ਅਤੇ ਫਸਲਾਂ ਦੇ ਰੇਟ ਦੀ ਪੱਕੀ ਗਰੰਟੀ ਕਰਕੇ ਨਵੇਂ ਕਨੂੰਨ ਬਣਵਾਏ ਜਾਣਗੇ।ਉਹਨਾਂ ਕਿਹਾ ਕਿ ਜਿੰਨਾਂ ਚਿਰ ਕਾਲੇ ਕਾਨੂੰਨ ਰੱਦ ਨਹੀਂ ਹੁੰਦਾ ਉਨਾਂ ਚਿਰ ਸੈਂਟਰ ਸਰਕਾਰ ਨੂੰ ਸੁੱਖ ਦੀ ਨੀਂਦ ਨਹੀ਼ ਸੌਣ ਦਿੱਤਾ ਜਾਵੇਗਾ ।ਉਹਨਾਂ ਕਿਹਾ ਕਿ ਸੈਂਟਰ ਸਰਕਾਰ 26 ਜਨਵਰੀ ਲਾਲ ਕਿਲੇ ਤਲੱਗੇ ਤਿਰੰਗੇ ਦੀ ਬੇਜਤੀ ਕਰਨ ਦਾ ਬਹਾਨਾ ਬਣਾਕੇ ਨੌਜਵਾਨਾਂ ਅਤੇ ਕਿਸਾਨ ਆਗੁਆਂ ਨੂੰ ਜੇਲਾਂ ਦਾ ਹਊਆ ਖੜਾ ਕਰਕੇ ਨੌਜਵਾਨਾਂ ਅਤੇ ਲੋਕਾਂ ਨੂੰ ਡਰਾਉਣਾ ਚਾਹੁੰਦੀ ਹੈ ਪਰ ਕਿਸਾਨ ਮਜਦੂਰ ਜਥੇਬੰਦੀਆਂ ਇਹਨਾਂ ਜੇਲਾਂ ਤੋਂ ਕਦੇ ਨਹੀਂ ਡਰਦੇ ਅਤੇ ਆਉਣ ਵਾਲੇ ਸਮੇਂ ਵਿੱਚ ਕਾਰਪੋਰੇਟ ਘਰਾਣਿਆਂ ਤੋਂ ਬਣੀਆਂ ਵਸਤੂਆਂ ਨੂੰ ਲੈਣਾਂ ਬੰਦ ਕੀਤਾ ਜਾਵੇ।ਇਸ ਸਮੇਂ ਮਹਿਲ ਸਿੰਘ,ਗੁਰਦੇਸ਼ ਸਿੰਘ,ਜ਼ਸਵੰਤ ਸਿੰਘ,ਜ਼ੋਗਿੰਦਰ ਸਿੰਘ,ਹਰਦੇਬ ਸਿੰਘ,ਰਤਨ ਸਿੰਘ,ਹਰਜਿੰਦਰ ਸਿੰਘ,ਨਿਰਵੈਰ ਸਿੰਘ ਧੁੰਨ ਆਦਿ ਨੇ ਵੀ ਸੰਬੋਧਨ ਕੀਤਾ।
Comments (0)
Facebook Comments (0)