ਦਰਦ ਸੁਲੱਖਣਾ -------ਪ੍ਰੀਤ ਰਾਮਗੜ੍ਹੀਆ

ਦਰਦ ਸੁਲੱਖਣਾ -------ਪ੍ਰੀਤ ਰਾਮਗੜ੍ਹੀਆ

ਦਰਦ ਸੁਲੱਖਣਾ -------ਪ੍ਰੀਤ ਰਾਮਗੜ੍ਹੀਆ

 

ਸੁੱਕ ਗਿਆ ਅੱਥਰੂ ਅੱਖ ਚ ਛਲਕਦਾ
ਜੋ ਤੇਰਾ ਖਿਆਲ ਆਉਂਦੇ ਹੀ ਸੀ ਝਲਕਦਾ
ਸੌਂ ਗਏ ਅਰਮਾਨ ਦਿਲ ਵਿਚ ਸੀ ਜੋ
ਜਿਵੇਂ ਕਬਰ ਚ ਦਫਨ ਸਰੀਰ ਹੋਵੇ
ਪਹੁੰਚੇ ਜਿਹੜਾ ਦਿਲ ਘਰ ਤਕ
ਸੱਜਣ ਤੇਰਾ ਨਾ ਹੁਣ ਉਹ ਰਾਹ ਹੋਇਆ
ਤੂ ਕੀ ਜਾਣੇ ਇਸ਼ਕ ਦੀ ਰਮਜਾਂ
ਲਫਜ਼ਾਂ ਵਿਚ ਨਾ ਬਿਆਨ ਹੋਵੇ....
 
ਕੀ ਪਾਇਆ ਕੀ ਖੋ ਬੈਠੇ
ਸਾਥੋਂ ਨਾ ਕੋਈ ਹਿਸਾਬ ਹੋਵੇ
ਕਰਕੇ ਇਸ਼ਕ ਦੀਆਂ ਪੜ੍ਹਾਈਆਂ 
ਲੱਗੇ ਦੁਨੀਆਦਾਰੀ ਜਿਵੇਂ ਗੁਨਾਹ ਹੋਵੇ
ਨਾ ਹੋਵੇ ਮੋਲ ਰੁਪਇਆਂ ਵਿਚ
ਨਾ ਹੋਵੇ ਤੋਲ ਕਿਸੇ ਤੋਲਕ ਵਿਚ
ਇਸ਼ਕ ਦੀਆਂ ਕਿਤਾਬਾਂ ਵਿਚ
ਨਾ ਮਿਲਿਆ ਕੋਈ , ਕਰਜ਼ ਜਜਬਾਤਾਂ ਵਿਚ.....
 
ਰੂਹ ਮਿਲੇ ਨਾਲ ਰੂਹ ਦੇ
ਇਸ਼ਕ ਜਿਸਮਾਂ ਦੀ ਨਾ ਚਾਹ ਰੱਖਦਾ
ਰੱਖਦਾ ਰਿਸ਼ਤਾ ਰੱਬ ਜਿਹਾ
ਨਾ ਕੋਈ ਦਾਇਰਾ ਤੇ ਨਾ ਆਕਾਰ ਰੱਖਦਾ
ਨਾ ਬੱਝਦਾ ਕਿਸੇ ਸੀਮਾ ਵਿਚ
ਪਾਰ ਸਮੁੰਦਰਾਂ ਤੋਂ ਵੀ ਰਾਹ ਲੱਭਦਾ........
 
ਦਰਦ ਵੀ ਖੂਬ ਨਿਭਾ ਗਏ
ਤੇਰੇ ਤੋਂ ਵੱਧ ਆਪਣਾ ਹੱਕ ਜਤਾ ਗਏ
" ਪ੍ਰੀਤ " ਜੇ ਜਤਾਉਂਦਾ ਹੱਕ ਤੂ ਆਪਣਾ
ਨਹੀਂ ਮਿਲਣਾ ਸੀ ਉਮਰਾਂ ਦਾ ਸਾਥੀ ਦਰਦ ਸੁਲੱਖਣਾ
 
                                        ਪ੍ਰੀਤ ਰਾਮਗੜ੍ਹੀਆ
                                       ਲੁਧਿਆਣਾ , ਪੰਜਾਬ 
                  ਮੋਬਾਇਲ : +918427174139