ਤੇਰੀ ਕਸਮ--ਗੁਰਮੀਤ ਸਿੰਘ ਪੱਟੀ ਐਡਵੋਕੇਟ ਤਰਨਤਾਰਨ

ਤੇਰੀ ਕਸਮ--ਗੁਰਮੀਤ ਸਿੰਘ ਪੱਟੀ ਐਡਵੋਕੇਟ ਤਰਨਤਾਰਨ

ਮੇਰੀ ਸਮਝ ਵਿੱਚ ਹੁਣ ਆਇਆ ਏ !
ਅੱਤਵਾਦ ਸਾਮਰਾਜ ਦਾ ਸਰਮਾਇਆ ਏ !
ਕਲਬੂਤ ਬੋਲਦੇ ਨੇ ਕਫਨ ਵਿਕਦੇ ਨੇ,
ਮਾਨਵਤਾ ਨੂੰ ਕਿਸਨੇ ਉਲਝਣ ਚ ਫਸਾਇਆ ਏ ?
ਮਾਂ ਪੁੱਛਦੀ ਏ ਪੁੱਤ ਨੂੰ ਕਦ ਮੁੜੇਗਾ,
ਹੁਣ ਤਾਂ ਦਿਨੇ ਵੀ ਘੁੰਮਦਾ ਮੌਤ ਦਾ ਸਾਇਆ ਏ !
ਰਾਖਿਆਂ ਨੂੰ ਕਿਹੋ ਐਵੇਂ ਨਾ ਫੁੰਡ ਸੁਟਿਓ,
ਇਹ ਤਾਂ ਭੁੱਖਮਰੀ ਤੇ ਪੜ੍ਹਾਈ ਦਾ ਸਤਾਇਆ ਏ !
ਵਿਕਦਾ ਹੋਵੇਗਾ ਨਸ਼ਾ ਖੁਦ ਪ੍ਰਸ਼ਾਸ਼ਨ ਦੇ ਜੋਰ ਤੇ,
ਦਵਾਈ ਲਿਆਉਂਦਾ ਮਾਂ ਦੀ ਪੁੱਤ ਅਮਲੀ ਬਣਾਇਆ ਏ !
ਭੌਂ ਮਰਲਾ ਵੇਚਕੇ ਪੁੱਤ ਫੌਜੀ ਬਣਵਾ ਲਿਆ,
ਕੀ ਕਰੇ ਉਹ ਮਾਂ ਜਿਸਦਾ ਪੁੱਤ ਕਫਨ ਚ ਆਇਆ ਏ !
ਪੁੱਛ ਕੇ ਦਸਿਓ ਕੌਣ ਭ੍ਰਿਸ਼ਟਾਚਾਰ ਕਰਨ ਦੀ ਜੁਅਰਤ ਕਰਦੈ,
ਦੇਸ਼ ਵਿੱਚੋਂ ਤਾਂ ਸਰਕਾਰ ਨੇ ਭ੍ਰਿਸ਼ਟਾਚਾਰ ਦਾ ਕੀਤਾ ਸਫਾਇਆ ਏ !

ਗੁਰਮੀਤ ਸਿੰਘ ਪੱਟੀ ,

ਐਡਵੋਕੇਟ ਤਰਨਤਾਰਨ
9814220430