
ਇਸ਼ਕ ਦਾ ਮੰਜ਼ਰ ਭੁਲਾਇਆ ਨਹੀਂ ਜਾਂਦਾ------ਸੁਰਿੰਦਰ ਕੌਰ
Thu 30 Jan, 2020 0
ਇਸ਼ਕ ਦਾ ਮੰਜ਼ਰ ਭੁਲਾਇਆ ਨਹੀਂ ਜਾਂਦਾ।
ਖੁਦ ਨੂੰ ਹੁਣ ਹੋਰ ਰੁਆਇਆ ਨਹੀ ਜਾਂਦਾ।
ਨੂੜ ਕੇ ਰੱਖਿਆ, ਇਸ ਦਿਲ ਨੂੰ ਖਾਹਿਸ਼ਾ ਨੇ
ਇਹ ਪੰਛੀ ਹੁਣ ਉਡਾਇਆ ਨਹੀ ਜਾਂਦਾ।
ਕਿੱਕਰਾਂ ਦੇ ਫੁੱਲਾਂ ਨੂੰ ਕਦ ਕੋਈ ਸਾਂਭਣਾ ਏ
ਗੁਲਾਬ ਸਾਥੋਂ ਹੁਣ ਉਗਾਇਆ ਨਹੀਂ ਜਾਂਦਾ।
ਬੇਸਬਰਾ ਲੋਕਾਂ ਵਿੱਚੋਂ ਸਬਰ ਕਾਹਤੋਂ ਭਾਲਦੈਂ
ਇਹ ਕਿਸੇ ਨੂੰ ਵੀ ਸਿਖਾਇਆ ਨਹੀਂ ਜਾਂਦਾ।
ਤੜਫ ਕੇ ਮਰ ਹੀ ਗਈ ਮੇਲ ਤੇਰੇ ਦੀ ਹਸਰਤ
ਹੁਣ ਮਰਿਆਂ ਸੰਗ ਸਾਥ ਨਿਭਾਇਆ ਨਹੀ ਜਾਂਦਾ।
ਸੁਰਿੰਦਰ ਕੌਰ
Comments (0)
Facebook Comments (0)