ਧੁੰਦ ਵਿੱਚ ਗਵਾਚਿਆ ਇਨਕਲਾਬ : ਸੋਨੂੰ ਮੰਗਲ਼ੀ
Tue 22 Dec, 2020 0ਧੁੰਦ ਵਿੱਚ ਗਵਾਚਿਆ ਇਨਕਲਾਬ : ਸੋਨੂੰ ਮੰਗਲ਼ੀ
ਇਕ ਵਾਰ ਕਿਸੇ ਪੈਂਡੂ ਬੰਦੇ ਨੇ ਸ਼ਹਿਰੋਂ ਪਿੰਡ ਆਉਣਾ ਸੀ ਸਾਈਕਲ ਉਪਰ । ਸਿਆਲ ਦੀ ਰੁੱਤ ਸੀ ਸ਼ਾਮ ਦਾ ਵੇਲਾ ਸੀ ਧੁੰਦ ਕਾਫ਼ੀ ਜਿਆਦਾ ਪਈ ਹੋਈ ਸੀ । ਹੁਣ ਉਸ ਅੱਗੇ ਵੱਡਾ ਸਵਾਲ ਸੀ ਕਿ ਇੰਨੀ ਧੁੰਦ ਵਿੱਚ ਘਰ ਕਿਵੇਂ ਪਹੁੰਚਿਆ ਜਾਵੇ ।
ਡਿੱਕ ਡੋਲੇ ਖਾਂਦੇ ਖਾਂਦੇ ਹੌਲ਼ੀ ਹੌਲ਼ੀ ਜਾ ਰਿਹਾ ਸੀ । ਰਸਤੇ ਵਿੱਚ ਅੱਗੇ ਇਕ ਗੱਡੀ ਦਿਖਾਈ ਦਿੱਤੀ ।ਗੱਡੀ ਦੀਆਂ ਲਾਈਟਾਂ ਦੀ ਰੋਸ਼ਨੀ ਵਿੱਚ ਗੱਡੀ ਵਾਲਾ ਰਾਹ ਆਸਾਨੀ ਨਾਲ ਦੇਖ ਲਵੇਗਾ ਅਤੇ ਉਸਦੇ ਪਿੱਛੇ ਪਿੱਛੇ ਉਸਨੂੰ ਵੀ ਆਪਣੇ ਘਰ ਜਾਣ ਵਿੱਚ ਸੌਖ ਰਹੇਗੀ । ਇਹ ਸੋਚਕੇ ਉਸਨੇ ਆਪਣਾ ਸਾਈਕਲ ਉਸ ਗੱਡੀ ਦੇ ਮਗਰ ਲਾ ਲਿਆ ।
ਹੁਣ ਜਿਸ ਪਾਸੇ ਗੱਡੀ ਮੁੜਦੀ ਉਹ ਮਗਰ ਮਗਰ ਮੁੜਦਾ ਰਿਹਾ । ਪਹਿਲਾਂ ਜਿਥੇ ਉਸਨੂੰ ਰਾਹ ਦੇਖਣ ਵਿੱਚ ਪ੍ਰੇਸ਼ਾਨੀ ਹੋ ਰਹੀ ਸੀ । ਹੁਣ ਉਹ ਅਰਾਮ ਨਾਲ ਚੱਲ ਰਿਹਾ ਸੀ ਕਿਉਂਕਿ ਉਸਨੂੰ ਗੱਡੀ ਚਾਲਕ ਦੇ ਰੂਪ ਵਿੱਚ ਰਾਹ ਦਸੇਰਾ ਮਿਲ਼ ਚੁੱਕਿਆ ਸੀ ।
ਚੱਲਦੇ ਚੱਲਦੇ ਅਚਾਨਕ ਗੱਡੀ ਵਾਲ਼ੇ ਨੇ ਜ਼ੋਰਦਾਰ ਬ੍ਰੇਕ ਮਾਰੀ । ਇਸ ਤਰਾਂ ਅਚਾਨਕ ਬ੍ਰੇਕ ਲੱਗਣ ਨਾਲ ਉਹ ਘਬਰਾ ਗਿਆ । ਹੜਬੜਾਹਟ ਵਿੱਚ ਉਸਦਾ ਸਾਈਕਲ ਗੱਡੀ ਨਾਲ਼ ਟਕਰਾ ਕੇ ਹੇਠਾਂ ਡਿਗ ਪਿਆ। ਫਿਰ ਹੌਲ਼ੀ ਜਿਹੇ ਉਠਿਆ ,ਉਠਕੱਪੜੇ ਝਾੜੇ ਅਤੇ ਗੱਡੀ ਵਾਲ਼ੇ ਉੱਚੀ ਚੀਕ ਕੇ ਬੋਲਿਆ .." ਅੰਨਿਆਂ ਯਕ ਦਮ ਬ੍ਰੇਕ ਮਾਰਨ ਲੱਗੇ ਦੇਖ ਤਾਂ ਲਿਆ ਕਰ ਕੇ ਮਗਰ ਕੋਈ ਆਉਂਦਾ ਹੁੰਦਾ .." ।
ਗੱਡੀ ਵਾਲਾ ਕਹਿੰਦਾ .." ਪਾਗਲਾ ਹੁਣ ਆਪਣੇ ਘਰ ਗੱਡੀ ਖੜੀ ਕਰਨ ਲੱਗੇ ਵੀ ਪਿੱਛੇ ਦੇਖਾਂ .." ।
ਗੱਡੀ ਵਾਲ਼ੇ ਮੂੰਹੋ ਇੰਨੀ ਗੱਲ ਸੁਣ ਸਾਈਕਲ ਸਵਾਰ ਕਾਫ਼ੀ ਹੈਰਾਨ ਹੋਇਆ । ਉਸਨੂੰ ਵਿਸ਼ਵਾਸ ਨਹੀਂ ਹੋਇਆ ਕੇ ਉਹ ਧੁੰਦ ਵਿੱਚ ਗੱਡੀ ਵਾਲ਼ੇ ਦੇ ਮਗਰ ਮਗਰ ਉਸਦੇ ਘਰ ਤੱਕ ਆ ਗਿਆ ਹੈ । ਜਿਥੋਂ ਮੁੜ ਉਸੇ ਧੁੰਦ ਵਿੱਚ ਆਪਣੇ ਘਰ ਦਾ ਰਾਹ ਲੱਭਣਾ ਪੈਣਾ ਸੀ ।
ਇਹੋ ਹਾਲ ਪਿਛਕੇ ਕੁਝ ਸਾਲਾਂ ਤੋਂ ਪੰਜਾਬੀਆਂ ਨਾਲ ਹੁੰਦਾ ਆ ਰਿਹਾ ਹੈ । ਲੁਟੇਰੀ ਅਤੇ ਆਪਣੇ ਘਰ ਨੂੰ ਸਿਆਣੀ ਰਾਜਨੀਤੀ ਦੀ ਧੁੰਦ ਵਿੱਚ ਪੰਜਬੀਆਂ ਨੂੰ ਆਪਣੇ ਘਰ ( ਪੰਜਾਬ ਪੱਖੀ ਸਿਆਸਤ ) ਪਹੁੰਚਣ ਦੀ ਜੱਦੋ ਜਹਿਦ ਫਸਿਆਂ ਨੂੰ ਮਾੜੀ ਜਿਹੀ ਕੋਈ ਗੱਡੀ ( ਕੋਈ ਨਵੀਂ ਰਾਜਨੀਤਕ ਜਾਂ ਪੰਥਕ ਧਿਰ ) ਦਿਖਦੀ ਹੈ ਤਾਂ ਉਸ ਸਾਈਕਲ ਸਵਾਰ ਵਾਂਗ ਉਹਨਾਂ ਪਿੱਛੇ ਪਿੱਛੇ ਚੱਲ ਪੈਂਦੇ ਹਨ ।
ਪਰ ਜਦੋਂ ਉਹ ਸਾਰੇ ਆਪਣੇ ਘਰ ( ਆਪਣੇ ਸਵਾਰਥ ਦੀ ਪੂਰਤੀ ) ਪਹੁੰਚ ਜਾਂਦੇ ਹਨ ਤਾਂ ਪੰਜਾਬੀ ਫਿਰ ਆਪਣੇ ਆਪ ਨੂੰ ਠਗੇ ਹੋਏ ਮਹਿਸੂਸ ਕਰਦੇ ਹਨ ।
ਬਲਵੰਤ ਸਿੰਘ ਰਾਮੂਵਾਲੀਆ ਲੋਕ ਭਲਾਈ ਪਾਰਟੀ ਦੇ ਨਾਮ ਤੇ ,ਮਨਪ੍ਰੀਤ ਸਿੰਘ ਬਾਦਲ ਪੀਪਲ ਪਾਰਟੀ ਆਫ ਪੰਜਾਬ ਜਾਂ ਆਮ ਆਦਮੀ ਪਾਰਟੀ ਰੂਪੀ ਗੱਡੀਆਂ ਮਗਰ ਅੰਨ੍ਹੇ ਵਾਹ ਪੰਜਾਬੀ ਤੁਰੇ ਆਪਣਾ ਸਮਾਂ ਅਤੇ ਪੈਸੇ ਬਰਬਾਦ ਕਰ ਲਿਆ।
ਪਰ ਇਹ ਲੋਕ ਆਪੋ ਆਪਣੇ ਸਵਾਰਥ ਪੂਰੇ ਕਰਨ ਲਈ ਉਹੀ ਕੁਝ ਕਰਨ ਲੱਗੇ ਜਿਸ ਤੋਂ ਨਿਜਾਤ ਪਾਉਣ ਲਈ ਪੰਜਬੀਆਂ ਨੇ ਇਹਨਾਂ ਉਪਰ ਅੰਨ੍ਹਾ ਇਤਬਾਰ ਕੀਤਾ ਸੀ ।
ਬਰਗਾੜੀ ਮੋਰਚੇ ਦਾ ਹਾਲ ਸਭ ਦੇ ਸਾਹਮਣੇ ਹੈ ।
ਹੁਣ ਫਿਰ ਖੇਤੀਬਾੜੀ ਬਿੱਲਾਂ ਖਿਲਾਫ ਲੋਕ ਸੜਕਾਂ ਉਪਰ ਆਪਣੇ ਘਰ ਦਾ ਰਾਹ ( ਸੰਘਰਸ਼ ਕਰ ਰਹੇ ਹਨ ) ਤਲਾਸ਼ ਰਹੇ ਹਨ । ਮੁੜ ਫਿਰ ਕਿੰਨੀਆਂ ਗੱਡੀਆਂ ( ਕਿਸਾਨ ਜਥੇਬੰਦੀਆਂ , ਰਾਜਨੀਤਕ ਧਿਰਾਂ , ਸ਼ੰਭੂ ਮੋਰਚੇ ਵਾਲ਼ੇ ) ਦਿਖਾਈ ਦੇ ਰਹੇ ਹਨ । ਹੁਣ ਇਹਨਾਂ ਵਿਚੋਂ ਕਿਹੜੀ ਗੱਡੀ ਇਹਨਾਂ ਨੂੰ ਘਰ ਤੱਕ ਲੈਕੇ ਜਾਂਦੀ ਹੈ । ਕਿਹੜੀ ਗੱਡੀ ਆਪਣੇ ਘਰ ਵਿੱਚ ( ਜਿਸ ਨਿੱਝੀ ਸਵਾਰਥ ਦੀ ਪੂਰਤੀ ) ਜਾ ਖਲੋਂਦੀ ਹੈ । ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ?
Comments (0)
Facebook Comments (0)