ਦੋ ਵੱਖ ਵੱਖ ਵਿਆਕਤੀਆਂ ਕੋਲੋਂ ਪਿਸਤੋਲ ਦੀ ਨੋਕ ਤੇ ਕਾਰ ਅਤੇ ਨਗਦੀ ਖੋਹੀ।
Tue 22 Dec, 2020 0ਸਹੁਰਿਆਂ ਨੂੰ ਜਾਂਦੇ ਪਤੀ-ਪਤਨੀ ਪਾਸੋਂ ਲੁਟੇਰਿਆਂ ਨੇ ਪਿਸਤੌਲ ਦੀ ਨੋਕ ਤੇ ਖੋਹੀ ਕਾਰ।
ਚੋਹਲਾ ਸਾਹਿਬ 22 ਦਸੰਬਰ (ਰਾਕੇਸ਼ ਬਾਵਾ,ਪਰਮਿੰਦਰ ਚੋਹਲਾ)
ਕਸਬਾ ਚੋਹਲਾ ਸਾਹਿਬ ਦੇ ਆਸ ਪਾਸ ਲੁਟੇਰਿਆਂ ਨੂੰ ਪੁਲਿਸ ਦਾ ਕੋਈ ਡਰ ਨਹੀਂ ਭੈਅ ਨਹੀਂ ਮਹਿਸੂਸ ਹੋ ਰਿਹਾ ਜਿਸਤੇ ਚਲਦਿਆਂ ਥਾਣਾ ਚੋਹਲਾ ਸਾਹਿਬ ਅਤੇ ਥਾਣਾ ਸਰਹਾਲੀ ਕਲਾਂ ਅਧੀਨ ਆਉਂਦੇ ਖੇਤਰਾਂ ਵਿੱਚ ਆਏ ਦਿਨ ਹੁੰਦੀਆਂ ਲੁੱਟਾਂ ਖੋਹਾਂ ਅਤੇ ਚੋਰੀ ਦੀਆਂ ਵਾਰਦਾਤਾਂ ਕਾਰਨ ਲੋਕਾਂ ਦੇ ਮਨਾਂ ਵਿੱਚ ਦਹਿਸ਼ਤ ਦਾ ਮਹੌਲ ਬਣਿਆ ਹੋਇਆ ਹੈ।ਬੀਤੀ ਰਾਤ ਕਸਬਾ ਚੋਹਲਾ ਸਾਹਿਬ ਦੇ ਨਜ਼ਦੀਕ ਖਾਰੇ ਵਾਲੇ ਪੁਲ ਤੇ ਸਹੁਰਿਆਂ ਨੂੰ ਜਾਂਦੇ ਪਤੀ-ਪਤਨੀ ਪਾਸੋਂ ਪਿਸਤੌਲ ਦੀ ਨੋਕ ਤੇ ਲੁਟੇਰਿਆਂ ਵੱਲੋਂ ਉਸਦੀ ਕਾਰ ਖੋਹਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਅਤੇ ਇਸਤੋਂ ਇਲਾਵਾ ਅੱਜ ਪੁਲਿਸ ਥਾਣਾ ਚੋਹਲਾ ਸਾਹਿਬ ਅਧੀਨ ਆਉਂਦੇ ਪਿੰਡ ਧੁੰਨ ਢਾਏ ਵਾਲਾ ਵਿਖੇ ਵੀ ਲੁਟੇਰਿਆਂ ਵੱਲੋਂ ਇੱਕ ਫਾਇਨਾਂਸ ਕੰਪਨੀ ਵਿੱਚ ਕੰਮ ਕਰਦੇ ਵਿਆਕਤੀ ਪਾਸੋਂ ਹਥਿਆਰਾਂ ਦੀ ਨੋਕ ਤੇ 33 ਹਜ਼ਾਰ ਰੁਪੈ ਨਗਦ ਰਾਸ਼ੀ ਲੁੱਟ ਲਈ ਗਈ ਹੈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬੀਤੀ ਰਾਤ ਹਥਿਆਰਬੰਦ ਲੁਟੇਰਿਆਂ ਤੋਂ ਲੁੱਟ ਦਾ ਸਿ਼ਕਾਰ ਹੋਏ ਕਾਰ ਮਾਲਕ ਸੋਹਣਪਾਲ ਪੁੱਤਰ ਮਹੀਪਾਲ ਵਾਸੀ ਮਾਣਾ ਸਿੰਘ ਵਾਲਾ ਜਿਲ੍ਹਾ ਫਿਰੋਜ਼ਪੁਰ ਨੇ ਦੁੱਖੀ ਮਨ ਨਾਲ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੱਲ੍ਹ ਰਾਤ ਉਹ ਆਪਣੀ ਪਤਨੀ ਨਾਲ ਆਪਣੀ ਕਾਰ ਟੋਇਟਾ ਲੀਵਾ ਪੀ.ਬੀ.05 ਏ.ਐਫ.4005 ਤੇ ਆਪਣੇ ਪਿੰਡ ਤੋਂ ਆਪਣੇ ਸਹੁਰੇ ਪਿੰਡ ਕਾਹਨੂੰਵਾਨ,ਬਟਾਲਾ ਵਾਇਆ ਤਰਨ ਤਾਰਨ ਜਾ ਰਿਹਾ ਸੀ ਜਦ ਉਹ ਖਾਰਾ ਪੁਲ ਜਿਲ੍ਹਾ ਤਰਨ ਤਾਰਨ ਪਹੁੰਚਿਆਂ ਤਾਂ ਉਹਨਾਂ ਦੀ ਕਾਰ ਨੂੰ 3 ਮੋਟਰਸਾਇਕਲ ਤੇ ਸਵਾਰ 6 ਅਣਪਛਾਤੇ ਵਿਅਕਾਤੀਆਂ ਵੱਲੋ ਰੋਕਿਆ ਗਿਆ ਅਤੇ ਉਸਨੂੰ ਪਿਸਤੌਲ ਦਿਖਾਕੇ ਉਸਦੀ ਕਾਰ ਖੋਹ ਲਈ ।ਸੋਹਣਪਾਲ ਨੇ ਦੱਸਿਆ ਕਿ ਜਾਂਦੇ ਜਾਂਦੇ 8 ਹਜ਼ਾਰ ਰੁਪੈ ਨਗਦ,ਪੈਨ ਕਾਰਡ,ਅਧਾਰ ਕਾਰਡ ਅਤੇ ਡਰਾਇਵਿੰਗ ਲਾਇਸੰਸ ਵੀ ਨਾਲ ਲੈ ਗਏ।ਪੀੜਤ ਵਿਆਕਤੀ ਨੇ ਦੱਸਿਆ ਕਿ ਉਸਨੇ ਇਸ ਸਬੰਧੀ ਲਿਖਤੀ ਸਿ਼ਕਾਇਤ ਪੁਲਿਸ ਥਾਣਾ ਸਰਹਾਲੀ ਕਲਾਂ ਵਿਖੇ ਦਰਜ ਕਰਵਾ ਦਿੱਤੀ ਗਈ ਹੈ ਇਸੇ ਤਰ੍ਹਾ ਹੀ ਅੱਜ ਪੁਲਿਸ ਥਾਣਾ ਚੋਹਲਾ ਸਾਹਿਬ ਅਧੀਨ ਆਉਂਦੇ ਪਿੰਡ ਧੁੰਨ ਢਾਏ ਵਾਲਾ ਵਿਖੇ ਵੀ ਕੁਝ ਹਥਿਆਰਬੰਦ ਲੁਟੇਰਿਆਂ ਵੱਲੋਂ ਮੋਟਰਸਾਇਕਲ ਤੇ ਸਵਾਰ ਇੱਕ ਫਾਇਨਾਸ ਕੰਪਨੀ ਦੇ ਮੁਲਾਜ਼ਮ ਜ਼ੋ ਕਿ ਮੋਟਰਸਾਇਕਲ ਤੇ ਸਵਾਰ ਹੋਕੇ ਪਿੰਡ ਧੁੰਨ ਢਾਏ ਵਾਲਾ ਵਿਖੇ ਉਗਰਾਈ ਕਰਨ ਗਿਆ ਸੀ ਦੇ ਪਾਸੋਂ 33 ਹਜ਼ਾਰ ਰੁਪੈ ਨਗਦ ਲੁੱਟ ਲਏ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਲੁੱਟ ਦਾ ਸਿ਼ਕਾਰ ਹੋਏ ਨੌਜਵਾਨ ਜਗਦੀਸ਼ ਸਿੰਘ ਪੁੱਤਰ ਜੁਗਰਾਜ ਸਿੰਘ ਵਾਸੀ ਬਰੜਵਾਲਾ ਜਿਲ੍ਹਾ ਪਟਿਆਲਾ ਨੇ ਦੱਸਿਆ ਕਿ ਉਹ ਧੁੰਨ ਢਾਏ ਵਾਲਾ ਵਿਖੇ ਆਪਣੀ ਕੰਪਨੀ ਨਾਲ ਸਬੰਧਤ ਉਗਰਾਹੀ ਲੈਕੇ ਵਾਪਿਸ ਪਰਤ ਰਿਹਾ ਸੀ ਜਿਸਨੂੰ ਤਿੰਨ ਅਣਪਛਾਤੇ ਵਿਆਕਤੀਆਂ ਵੱਲੋਂ ਉਸਨੂੰ ਰੋਕ ਲਿਆ ਅਤੇ ਉਸਦਾ ਬੈਗ ਖੋਹ ਲਿਆ।ਉਸਨੇ ਦੱਸਿਆ ਕਿ ਇਹਨਾਂ ਵਿਆਕਤੀਆਂ ਕੋਲ ਮਾਰੂ ਹਥਿਆਰ ਸਨ ਜਿੰਨਾਂ ਨੇ ਮੈਨੂੰ ਮਾਰ ਦੇਣ ਦੀ ਧਮਕੀ ਦਿੰਦਿਆਂ ਕਿ ਤੇਰੇ ਕੋਲ ਜ਼ੋ ਵੀ ਹੈ ਉਹ ਸਾਨੂੰ ਦੇ ਦਿਹ ਉਹਨਾਂ ਨੇ ਮੇਰੇ ਕੋਲ ਰੱਖੇ 33 ਹਜ਼ਾਰ ਰੁਪੈ ਨਗਦ ਖੋਹ ਲਏ ਅਤੇ ਫਰਾਰ ਹੋ ਗਏ।ਜਿਸ ਸਬੰਧੀ ਉਸ ਵੱਲੋਂ ਪੁਲਿਸ ਥਾਣਾ ਚੋਹਲਾ ਸਾਹਿਬ ਵਿਖੇ ਲਿਖਤੀ ਦਰਖਾਸਤ ਦੇ ਦਿੱਤੀ ਗਈ ਹੈ।
Comments (0)
Facebook Comments (0)