ਗੁਰੂ ਅਰਜਨ ਦੇਵ ਖਾਲਸਾ ਕਾਲਜ ਵਿਖੇ ਇੰਟਰਨੈਸ਼ਨਲ ਮਹਿਲਾ ਦਿਵਸ ਨੂੰ ਸਮਰਪਿਤ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ ਕੀਤਾ।
Sat 12 Mar, 2022 0ਚੋਹਲਾ ਸਾਹਿਬ 12 ਮਾਰਚ (ਰਾਕੇਸ਼ ਬਾਵਾ,ਪਰਮਿੰਦਰ ਚੋਹਲਾ)
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ਸਥਾਨਕ ਗੁਰੂ ਅਰਜਨ ਦੇਵ ਖਾਲਸਾ ਕਾਲਜ ਵਿਖੇ ਇੰਟਰਨੈਸ਼ਨਲ ਮਹਿਲਾ ਦਿਵਸ ਨੂੰ ਸਮਰਪਿਤ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ । ਜਿਸ ਵਿੱਚ ਪ੍ਰਿੰਸੀਪਲ ਮੈਡਮ ਵਨੀਤਾ , ਪ੍ਰਿੰਸੀਪਲ ਮੈਡਮ ਸਰੋਜ ਬਾਲਾ ਨੇ ਵਿਸ਼ੇਸ਼ ਸ਼ਿਰਕਤ ਕੀਤੀ। ਇਸ ਮੌਕੇ ਕਾਲਜ ਪ੍ਰਿੰਸੀਪਲ ਡਾ. ਕੁਲਵਿੰਦਰ ਸਿੰਘ ਨੇ ਉਨ੍ਹਾਂ ਨੂੰ ਜੀ ਆਇਆ ਕਿਹਾ । ਇਸ ਮੌਕੇ ਕਾਲਜ ਦੀਆਂ ਵਿਦਆਰਥਣਾ ਨੇ ਔਰਤ ਦਿਵਸ ਨੂੰ ਸਮਰਪਿਤ ਖ਼ੂਬਸੂਰਤ ਪ੍ਰੋਗਰਾਮ ਦੀ ਪੇਸ਼ਕਾਰੀ ਕੀਤੀ । ਵਿਦਿਆਰਥਣਾਂ ਵੱਲੋ ਵੱਖ ਵੱਖ ਰੋਲ ਮਾਡਲ ਪੇਸ਼ ਕਰਕੇ ਅੱਜ ਦੇ ਯੁੱਗ ਵਿੱਚ ਔਰਤ ਦੇ ਸਨਮਾਨਯੋਗ ਸਥਾਨ ਦੀ ਪੇਸ਼ਕਾਰੀ ਕੀਤੀ।ਇਸ ਮੌਕੇ ਕਾਲਜ ਪ੍ਰਿੰਸੀਪਲ ਡਾ. ਕੁਲਵਿੰਦਰ ਸਿੰਘ ਨੇ ਅੋਰਤ ਦਿਵਸ ਤੇ ਸਮੂਹ ਮਹਿਲਾਵਾਂ ਨੂੰ ਵਧਾਈ ਦਿੱਤੀ ਤੇ ਅੱਜ ਦੇ ਯੁੱਗ ਵਿੱਚ ਸਮਾਜਿਕ ਵਿਕਾਸ ਦੇ ਵਿੱਚ ਪਾਏ ਜਾ ਰਹੇ ਮਹਿਲਾਵਾਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ। ਇਸ ਮੌਕੇ ਮੈਡਮ ਵਨੀਤਾ ਜੀ ਪ੍ਰਿੰਸੀਪਲ ਨੈਸਨਲ ਪਬਲਿਕ ਸਕੂਲ ਨੌਸ਼ਿਹਰਾ ਪੰਨੂਆ ਨੇ ਵਿਦਿਆਰਥੀਆਂ ਨੂੰ ਸੰਬੋਧਨ ਹੁੰਦਿਆਂ ਮਹਿਲਾਵਾਂ ਨੂੰ ਵੱਧ ਤੋਂ ਵੱਧ ਸ਼ਕਤੀਸ਼ਾਲੀ ਬਣ ਕੇ ਸਮਾਜ ਵਿੱਚ ਵਿਚਰਨ ਲਈ ਪ੍ਰੇਰਿਤ ਕੀਤਾ ਅਤੇ ਸਮਾਜ ਦੀਆਂ ਚੁਣੌਤੀਆਂ ਦਾ ਡੱਟ ਕੇ ਮੁਕਾਬਲਾ ਕਰਨ ਲਈ ਕਿਹਾ । ਉੱਨਾਂ ਆਖਿਆ ਕਿ ਸਮਾਜ ਵਿੱਚ ਅਜਿਹਾ ਕੋਈ ਮੁਕਾਮ ਨਹੀਂ ਜਿਸ ਨੂੰ ਅੱਜ ਦੀ ਔਰਤ ਹਾਸਿਲ ਨਹੀਂ ਕਰ ਸਕਦੀ ਲੋੜ ਕੇਵਲ ਦ੍ਰਿੜ੍ਹ ਨਿਸ਼ਚੇ ਨਾਲ ਅੱਗੇ ਵਧਣ ਦੀ ਹੈ ਅੱਜ ਦੀ ਔਰਤ ਨੂੰ ਸਮਾਜ ਵਿੱਚ ਤਰਸਯੋਗ ਸਥਿਤੀ ਵਿੱਚ ਨਹੀਂ ਸਕਤੀਸ਼ਾਲੀ ਤੇ ਮਜਬੂਤ ਸਥਿਤੀ ਵਿੱਚ ਵਿਚਰ ਕੇ ਆਉਣ ਵਾਲੀਆਂ ਚੁਣੌਤੀਆਂ ਦਾ ਮੁਕਾਬਲਾ ਕਰਨਾ ਚਾਹੀਦਾ ਹੈ ।ਇਸ ਮੌਕੇ ਮੈਡਮ ਸਰੋਜ ਬਾਲਾ ਪ੍ਰਿੰਸੀਪਲ ਨਿਊ ਲਾਈਫ ਪਬਲਿਕ ਸਕੂਲ ਚੋਹਲਾਂ ਸਾਹਿਬ ਨੇ ਲੜਕੀਆਂ ਨੂੰ ਆਧੁਨਿਕ ਯੁੱਗ ਵਿੱਚ ਆਪਣੀ ਸੱਭਿਅਤਾ ਨਾਲ ਜੁੜੇ ਰਹਿ ਕੇ ਤਰੱਕੀ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਆਏ ਹੋਏ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਾਲਜ ਦਾ ਸਮੂਹ ਟੀਚਿੰਗ ਤੇ ਨਾਨ ਟੀਚਿੰਗ ਸਟਾਫ਼ ਹਾਜਿਰ ਸੀ।
Comments (0)
Facebook Comments (0)