ਚੋਰੀਆਂ ਨੂੰ ਠੱਲ ਪਾਉਣ ਲਈ ਦੁਕਾਨਦਾਰਾਂ ਵੱਲੋਂ ਬਜ਼ਾਰ ਵਿੱਚ ਕੈਮਰੇ ਲਗਾਉਣ ਦੀ ਮੰਗ
Mon 27 Jul, 2020 0ਚੋਹਲਾ ਸਾਹਿਬ 27 ਜੁਲਾਈ (ਰਾਕੇਸ਼ ਬਾਵਾ / ਪਰਮਿੰਦਰ ਸਿੰਘ)
ਚੋਹਲਾ ਸਾਹਿਬ ਵਿਖੇ ਕੁਝ ਮਹੀਨਿਆਂ ਅੰਦਰ ਕਈ ਦੁਕਾਨਾਂ ਤੇ ਚੋਰਾਂ ਵੱਲੋਂ ਦਲੇਰਾਨਾ ਢੰਗ ਨਾਲ ਚੋਰੀਆਂ ਕਰਨ ਦਾ ਸਿਲਸਿਲਾ ਚੱਲ ਰਿਹਾ ਹੈ।ਇਹਨਾਂ ਵਿਚਾਰਾਂ ਦਾ ਪ੍ਰ਼ਗਟਾਵਾ ਬਜ਼ਾਰ ਚੋਹਲਾ ਸਾਹਿਬ ਦੇ ਦੁਕਾਨਦਾਰ ਹਰਮੀਤ ਸਿੰਘ ਸੋਨੂੰ ਜ਼ੋਗੀ ਕਰਿਆਨਾ ਸਟੋਰ,ਯੋਗਧਿਆਨ,ਜ਼ਸਵੰਤ ਸਿੰਘ,ਸੁਖਦੇਵ ਸਿੰਘ,ਗੁਰਦਿਆਲ ਸਿੰਘ,ਮਨਜਿੰਦਰ ਸਿੰਘ ਆਦਿ ਨੇ ਪੱਤਰਕਾਰਾਂ ਨੂੰ ਸਾਂਝੇ ਰੂਪ ਵਿੱਚ ਜਾਣਕਾਰੀ ਦੇਣ ਸਮੇਂ ਕੀਤਾ।ਉਹਨਾਂ ਕਿਹਾ ਕਿ ਕੁਝ ਦਿਨ ਪਹਿਲਾਂ ਚੋਹਲਾ ਸਾਹਿਬ ਵਿਖੇ ਇੱਕ ਕਰਿਆਨੇ ਦੀ ਦੁਕਾਨ ਦਰਸ਼ਨ ਲਾਲ ਕਰਿਆਨਾ ਸਟੋਰ ਵਿੱਚ ਚੋਰਾਂ ਵੱਲੋਂ ਛੱਤ ਪਾੜਕੇ ਸਮਾਨ ਚੋਰੀ ਕੀਤਾ ਹੈ ਅਤੇ ਬੀਤੇ ਦਿਨੀਂ ਘੋੜਾ ਚੌਂਕ ਵਿਖੇ ਸਥਿਤ ਪੰਚਮ ਰੈਡੀਮੇਡ ਸਟੋਰ ਦਾ ਜਿੰਦਰਾ ਤੋੜਕੇ ਚੋਰਾਂ ਨੇ ਇੱਕ ਐਲ.ਈ.ਡੀ.ਅਤੇ ਲਗਪਗ 45 ਹਜ਼ਾਰ ਰੁਪੈ ਦੇ ਕਪੜੇ ਚੋਰੀ ਕਰ ਲਏ ਹਨ।ਜਿਕਰਯੋਗ ਹੈ ਕਿ ਇਹਨਾਂ ਦੋਵਾਂ ਦੁਕਾਨਾਂ ਤੇ ਤੀਸਰੀਵਾਰ ਚੋਰੀ ਹੋਈ ਹੈ।ਸਮੂਹ ਦੁਕਾਨਦਾਰਾਂ ਨੇ ਪ੍ਰਸ਼ਾਸ਼ਨ ਪਾਸੋ਼ ਮੰਗ ਕੀਤੀ ਕਿ ਦਿਨੋਂ ਦਿਨ ਵੱਧ ਰਹੀਆਂ ਚੋਰੀਆਂ ਨੂੰ ਠੱਲ ਪਾਉਣ ਲਈ ਬਜ਼ਾਰ ਵਿਖੇ ਕੈਮਰੇ ਲਗਾਏ ਜਾਣ ਅਤੇ ਬਜ਼ਾਰ ਵਿੱਚ ਪੁਲਿਸ ਮੁਲਾਜ਼ਮਾਂ ਦੀਆਂ ਰਾਤ ਸਮੇਂ ਡਿਊਟੀਆਂ ਲਗਾਈਆਂ ਜਾਣ ਤਾਂ ਜ਼ੋ ਚੋਰਾਂ ਦੇ ਦਿਲਾਂ ਅੰਦਰ ਖੌਫ ਪੈਦਾ ਹੋ ਸਕੇ ਅਤੇ ਚੋਰੀਆਂ ਰੁਕ ਸਕਣ।
Comments (0)
Facebook Comments (0)