ਪਿੰਡ ਘੜਕਾ ਦੇ ਮ੍ਰਿਤਕ ਨੌਜਵਾਨ ਦੇ ਪਰਿਵਾਰ ਨਾਲ ਮਨਜਿੰਦਰ ਸਿੱਧੂ ਲਾਲਪੁਰ ਨੇ ਕੀਤਾ ਦੁੱਖ ਸਾਂਝਾ।
Wed 29 Jul, 2020 0ਚੋਹਲਾ ਸਾਹਿਬ 29 ਜੁਲਾਈ (ਰਾਕੇਸ਼ ਬਾਵਾ/ਪਰਮਿੰੰਦਰ ਸਿੰਘ)
ਹਲਕਾ ਖਡੂਰ ਦੇ ਪਿੰਡ ਘੜਕਾ ਵਿਖੇ ਬੀਤੀ ਰਾਤ 18 ਸਾਲ ਦੇ ਨੋਜਵਾਨ ਲੜਕੇ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ ਜਿਸ ਤੇ ਪੂਰੇ ਇਲਾਕੇ ਵਿੱਚ ਦਹਿਸ਼ਤ ਦਾ ਮਹੌਲ ਬਣਿਆ ਹੋਇਆ ਹੈ।ਮ੍ਰਿਤਕ ਲੜਕੇ ਦੇ ਪਰਿਵਾਰ ਨਾਲ ਅਫਸੋਸ ਕਰਨ ਲਈ ਪੰਜਾਬ ਯੂਥ ਵਿੰਗ ਦੇ ਪ੍ਰਧਾਨ ਤੇ ਹਲਕਾ ਖਡੂਰ ਸਾਹਿਬ ਦੇ ਇੰਚਾਰਜ ਮਨਜਿੰਦਰ ਸਿੰਘ ਸਿੱਧੂ ਲਾਲਪੁਰਾ, ਵਾਈਸ ਪ੍ਰਧਾਨ ਯੂਥ ਵਿੰਗ ਪੰਜਾਬ ਪਲਵਿੰਦਰ ਸਿੰਘ ਰਾਣੀਵਲਾਹ, ਕੇਵਲ ਚੋਹਲਾ ਇੰਚਾਰਜ ਆਈ ਟੀ ਸੈੱਲ ਮਾਝਾ ਜੋਨ- ਜਨਰਲ ਸਕੱਤਰ ਸਵਿੰਦਰ ਸਿੰਘ ਚੰਬਾ, ਜਨਰਲ ਸਕੱਤਰ ਕਿਸਾਨ ਵਿੰਗ ਸੁਖਵਿੰਦਰ ਸਿੰਘ ਘੜਕਾ, ਯੂਥ ਆਗੂ ਸੇਵਕਪਾਲ ਸਿੰਘ ਝੰਡੇਰ ਮਹਾਂਪੁਰਖ, ਯੂਥ ਆਗੂ ਮਨਜਿੰਦਰ ਸਿੰਘ ਕਾਕਾ ਘੜਕਾ, ਗੁਲਜ਼ਾਰ ਸਿੰਘ ਘੜਕਾ ਆਦਿ ਪਹੁੰਚੇ ਜਿੰਨਾਂ ਨੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕੀਤਾ।ਮਨਜਿੰਦਰ ਸਿੰਘ ਸਿੱਧੂ ਲਾਲਪੁਰ ਨੇ ਕਿਹਾ ਕਿ ਅਸੀਂ ਆਮ ਆਦਮੀ ਪਾਰਟੀ ਹਲਕਾ ਖਡੂਰ ਸਾਹਿਬ ਵੱਲੋਂ ਸਮੁੱਚੇ ਪ੍ਰਸ਼ਾਸਨ ਨੂੰ ਅਪੀਲ ਕਰਦੇ ਹਾਂ ਕਿ ਜਿੰਨਾ ਕਾਤਲਾਂ ਨੇ ਇਸ ਗਰੀਬ ਮਾਂ ਬਾਪ ਦਾ ਸਹਾਰਾ ਖੋਹ ਲਿਆ ਹੈ ਉਹਨਾਂ ਦੀ ਜਲਦ ਤੋਂ ਜਲਦ ਭਾਲ ਕਰਕੇ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ ਤਾਂ ਜੋ ਅੱਗੇ ਤੋਂ ਕਿਸੇ ਨਾਲ ਅਜਿਹਾ ਨਾ ਹੋ ਸਕੇ।
Comments (0)
Facebook Comments (0)