ਕਮਿਊਨਿਟੀ ਹੈਲਥ ਸੈਂਟਰ ਮੀਆਂਵਿੰਡ ਵਿਖੇ ਅੱਤਵਾਦ ਵਿਰੋਧੀ ਦਿਵਸ ਮਨਾਇਆ
Tue 21 May, 2019 0
ਕਮਿਊਨਿਟੀ ਹੈਲਥ ਸੈਂਟਰ ਮੀਆਂਵਿੰਡ ਦੇ ਸਮੂਹ ਮੈਡੀਕਲ ਅਤੇ ਪੈਰਾ ਮੈਡੀਕਲ ਸਟਾਫ਼ ਨੇ ਸੌਂਹ ਚੁੱਕ ਕੇ ਅੱਤਵਾਦ ਨੂੰ ਸ਼ਹਿ ਦੇਣ ਵਾਲੇ ਅਤੇ ਸਮਾਜਿਕ ਸਦਭਾਵਨਾਂ ਨੂੰ ਵਿਗਾੜਨ ਵਾਲਿਆਂ ਦਾ ਕੀਤਾ ਵਿਰੋਧ |
ਸੀ -7 ਨਿਊਜ਼
ਤਰਨ ਤਾਰਨ /ਮੀਆਂਵਿੰਡ, ਮਈ 21 ,2019
ਡਿਪਟੀ ਕਮਿਸ਼ਨਰ ਤਰਨ ਤਾਰਨ ਸ਼੍ਰੀ ਪ੍ਰਦੀਪ ਕੁਮਾਰ ਸੱਭਰਵਾਲ, ਸਿਵਲ ਸਰਜਨ ਤਰਨ ਤਾਰਨ ਡਾ. ਨਵਦੀਪ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ 21 ਮਈ ਨੂੰ ਅੱਤਵਾਦ ਵਿਰੋਧੀ ਦਿਵਸ ਵਜੋਂ ਮਨਾਉਣ ਲਈ ਸੀਨੀਅਰ ਮੈਡੀਕਲ ਅਫਸਰ ਡਾ. ਜੁਗਲ ਕੁਮਾਰ ਜੀ ਯੋਗ ਅਗਵਾਈ ਹੇਠ ਕਮਿਊਨਿਟੀ ਹੈਲਥ ਸੈਂਟਰ ਮੀਆਂਵਿੰਡ ਵਿਖੇ ਇਹ ਦਿਵਸ ਮਨਾਇਆ ਗਿਆ ਗਿਆ ਜਿਸ ਵਿੱਚ ਸੀ.ਐਚ.ਸੀ ਮੀਆਂਵਿੰਡ ਦੇ ਸਮੂਹ ਮੈਡੀਕਲ ਅਤੇ ਪੈਰਾ ਮੈਡੀਕਲ ਸਟਾਫ਼ ਮੈਂਬਰਾਂ ਨੇ ਭਾਗ ਲਿਆ |
ਇਸ ਮੌਕੇ ਮੈਡੀਕਲ ਅਫਸਰ ਡਾ ਵਿਪਨ ਭਾਟੀਆ, ਡਾ ਪੂਨਮ ਸੰਗ੍ਰਾਲ ਦੀ ਅਗਵਾਈ ਵਿੱਚ ਇਕ ਸੌਂਹ ਚੁੱਕ ਸਮਾਗਮ ਕੀਤਾ ਗਿਆ ਜਿਸ ਵਿੱਚ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਦੇਸ਼ ਵਿੱਚ ਅੱਤਵਾਦ ਨੂੰ ਵਧਾਵਾਂ ਦੇਣ ਵਾਲੀਆਂ ਤਾਕਤਾਂ ਦੇ ਵਿਰੋਧ ਆਪਣੀ ਇਕਜੁੱਟਤਾ ਵਿਖਾਈ ਅਤੇ ਦੇਸ਼ ਵਿੱਚ ਭਾਈਚਾਰਕ ਸਾਂਝ ਅਤੇ ਅਹਿੰਸਾ, ਸਹਿਣਸ਼ੀਲਤਾ ਵਰਗੀਆਂ ਦੇਸ਼ ਦੀਆਂ ਅਟੁੱਟ ਰਵਾਇਤਾਂ ਨੂੰ ਕਾਇਮ ਰੱਖਣ ਦੀ ਸੌਂਹ ਚੁੱਕੀ |
ਇਸ ਮੌਕੇ ਡਾ.ਚਰਨ ਕੰਵਲ, ਡਾ ਰੇਖਾ, ਡਾ ਦੀਪਕ, ਡਾ ਜਤਿੰਦਰ ਸਿੱਧੂ, ਬਲਾਕ ਏਕ੍ਸਟੈਂਸ਼ਨ ਐਜੂਕੇਟਰ ਸੌਰਵ ਸ਼ਰਮਾ, ਕੰਵਲਜੀਤ ਸਿੰਘ ਫਾਰਮਾਸਿਸਟ, ਸਰਬਜੀਤ ਕੌਰ ਰੇਡੀਓਗ੍ਰਾਫਰ, ਅਕਵਿੰਦਰ ਕੌਰ, ਸੁਮਿੰਦਰ ਕੌਰ ਸਟਾਫ਼ ਨਰਸ, ਅਮਨਦੀਪ ਸ਼ਰਮਾ ਐਮ.ਐਲ.ਟੀ, ਪਰਮਜੀਤ ਕੌਰ ਏ.ਐਨ.ਐਮ, ਜਸਬੀਰ ਕੌਰ ਨਰਸਿੰਗ ਸਿਸਟਰ, ਜਤਿੰਦਰ ਸਿੰਘ ਹੈਲਥ ਵਰਕਰ, ਬਾਵਾ ਸਿੰਘ ਫਾਰਮਸਿਸਟ ਸਾਹਿਤ ਸਮੂਹ ਮੁਲਾਜ਼ਮ ਮੌਜੂਦ ਸਨ |
Comments (0)
Facebook Comments (0)