
ਪ੍ਰਧਾਨਗੀਆਂ ਪਿੱਛੇ ਲੜਦੇ ਕਾਂਗਰਸੀ : ਚਲਾਈਆਂ ਗੋਲੀਆਂ
Wed 4 Dec, 2019 0
ਅੱਜ ਯੂਥ ਕਾਂਗਰਸ ਦੇ ਅਹੁਦੇਦਾਰਾਂ ਦੀ ਚੋਣ ਲੁਧਿਆਣਾ 'ਚ ਹਿੰਸਕ ਹੋ ਗਈ। ਝਗੜੇ 'ਚ ਇੱਕ ਵਿਅਕਤੀ ਜ਼ਖ਼ਮੀ ਹੋ ਗਿਆ। ਜਿਸ ਨੂੰ ਤੁਰੰਤ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ।ਲੁਧਿਆਣਾ ਦੇ ਮਾਡਲ ਟਾਊਨ ਇਲਾਕੇ ਦੇ ਇੱਕ ਵੋਟਿੰਗ ਸੈਂਟਰ 'ਤੇ ਅੱਜ ਦੋ ਧੜਿਆਂ ਵਿਚਾਲੇ ਕਿਸੇ ਗੱਲੋਂ ਬਹਿਸਬਾਜ਼ੀ ਹੋ ਗਈ। ਉੱਥੇ ਕੁਝ ਨੌਜਵਾਨਾਂ ਵਿਚਾਲੇ ਆਪਸ ਵਿੱਚ ਕੁੱਟਮਾਰ ਵੀ ਹੋਈ। ਕੁਝ ਗੋਲੀਆਂ ਵੀ ਚੱਲੀਆਂ। ਭੀੜ ਨੂੰ ਖਿੰਡਾਉਣ ਲਈ ਪੁਲਿਸ ਨੂੰ ਹਲਕਾ ਲਾਠੀਚਾਰਜ ਵੀ ਕਰਨਾ ਪਿਆ। ਪੁਲਿਸ ਮੁਤਾਬਕ ਆਪਸੀ ਝਗੜੇ 'ਚ ਇੱਥੇ ਪੰਜ ਗੋਲੀਆਂ ਚੱਲੀਆਂ। ਦੋਵਾਂ ਧੜ੍ਹਿਆਂ ਦੇ ਆਗੂਆਂ ਨੇ ਇੱਕ ਦੂਜੇ ਤੇ ਇਲਜ਼ਾਮਬਾਜ਼ੀ ਕੀਤੀ ਅਤੇ ਕਿਹਾ ਕਿ ਜਾਅਲੀ ਵੋਟਾਂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ । ਯੂਥ ਕਾਂਗਰਸ ਦੇ ਆਗੂਆਂ ਨੇ ਇੱਕ ਦੂਜੇ ਤੇ ਇਲਜ਼ਾਮ ਲਾਏ ਅਤੇ ਕਿਹਾ ਕਿ ਕਾਂਗਰਸ ਦੀ ਲੁਧਿਆਣਾ ਦੇ ਦੋ ਗੁੱਟ ਆਪਸ ਚ ਲੜੇ ਨੇ ਦੋਵਾਂ ਪੱਖਾਂ ਦੇ ਗੇਟਾਂ ਦੇ ਇਕ ਦੂਜੇ ਤੇ ਇਲਜ਼ਾਮ ਲਾਉਂਦਿਆਂ ਕਿਹਾ ਕਿ ਜਾਅਲੀ ਵੋਟਾਂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਜਿਸ ਦਾ ਵਿਰੋਧ ਕਰਨ ਤੇ ਫਾਇਰਿੰਗ ਕੀਤੀ ਗਈ ਅਤੇ ਪੋਲਿੰਗ ਬੂਥ ਸੈਂਟਰ ਦੇ ਅੰਦਰ ਹੀ ਚਾਕੂ ਚਲ ਗਏ। ਦੋਵਾਂ ਪੱਖਾਂ ਵੱਲੋਂ ਇਕ ਦੂਜੇ ਤੇ ਇਲਜ਼ਾਮ ਲਾਏ ਜਾ ਰ ਰਹੇ ਹਨ।
Comments (0)
Facebook Comments (0)