
ਕੈਪਟਨ ਅਮਰਿੰਦਰ ਸਿੰਘ ਦੀ ਨੀਅਤ ਤੇ ਨੀਤੀ ਚ ਫਰਕ ਨਾਲ ਪੰਜਾਬ ਦਾ ਬਹੁਤ ਨੁਕਸਾਨ ਹੋ ਰਿਹਾ : ਟਕਸਾਲੀ ਆਗੂ
Fri 30 Apr, 2021 0
ਚੋਹਲਾ ਸਾਹਿਬ 30 ਅਪ੍ਰੈਲ (ਰਾਕੇਸ਼ ਬਾਵਾ,ਪਰਮਿੰਦਰ ਚੋਹਲਾ ) ਤਰਨਤਾਰਨ ਚ ਟਕਸਾਲੀ ਆਗੂਆਂ ਸਤਨਾਮ ਸਿੰਘ ਚੋਹਲਾ ਬਲਾਕ ਸੰਮਤੀ ਮੈੈਬਰ, ਸੁਖਵਿੰਦਰ ਸਿੰਘ ਬਿੱਟੂ ਪੱਖੋਪੁਰਾ, ਇੰਦਰਜੀਤ ਸਿੰਘ ਸੋਨੀ,ਜਗਰੂਪ ਸਿੰਘ ਪੱਖੋਪੁਰਾ ,ਕੁਰਿੰਦਰ ਸਿੰਘ ਆਦਿ ਨੇ ਪੰਜਾਬ ਦੇ ਭੱਖਦਿਆਂ ਮਸਲਿਆਂ ਤੇ ਅਹਿਮ ਬੈਠਕ ਕੀਤੀ ਤੇ ਆਉਣ ਵਾਲੇ ਸਮੇ ਚ ਸੂਬੇ ਨੂੰ ਸਮੇ ਦਾ ਹਾਣੀ ਬਣਾਉਣ ਲਈ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਸਾਬਕਾ ਮੰਤਰੀ ਦੀ ਅਗਵਾਈ ਹੇਠ ਹਮ-ਖਿਆਲੀ ਪਾਰਟੀਆਂ ਨੂੰ ਏਕੇ ਲਈ ਸੱਦਾ ਦਿੱਤਾ । ਉਕਤ ਆਗੂਆਂ ਨੇ ਸਾਂਝੇ ਤੋਰ ਤੇ ਕਿਹਾ ਕਿ ਦੇਸ਼ ਤੇ ਸੂਬੇ ਚ ਜਿਸ ਤਰਾਂ ਦੇ ਹਲਾਤ ਹੁਕਮਰਾਨਾ ਤੇ ਵੱਡੇ ਧਨਾਢਾਂ ਨੇ ਬਣਾ ਦਿੱਤੇ ਹਨ ਉਹ ਜਰੂਰੀ ਨਹੀ ਆਮ ਲੋਕਾਂ ਲਈ ਖਤਰਨਾਕ ਹਨ , ਉਹ ਉਨਾ ਨੂੰ ਵੀ ਡੁੱਬ ਲੈਣਗੇ ਕਿਉਕਿ ਹਰ ਵਿਅਕਤੀ ਟੈਕਸ ਦੀ ਭੁਗਤਾਨ ਕਰਦਾ ਹੈ ਤੇ ਉਨਾ ਟੈਕਸਾਂ ਤੋ ਹੀ ਸਰਕਾਰਾਂ ਚਲਦੀਆਂ ਹਨ । ਜੇਕਰ ਦੇਸ਼ ਦੇ ਵੋਟਰ ਨੂੰ ਤੁਸੀ ਖਾਣ ਲਈ ਰੋਟੀ,ਡਾਕਟਰੀ ਸੁਵਿਧਾ,ਸਿੱਖਿਆ ਆਦਿ ਬੁਨਿਆਦੀ ਸਹੂਲਤਾਂ ਨਹੀ ਮੁਹੀਆਂ ਨਹੀ ਕਰਵਾ ਸਕਦੇ ਤਾਂ ਦੇਸ਼ ਕਿਵੇੇ ਬਚੇਗਾ ।
ਉਨਾ ਕਿਹਾ ਕਿ ਵਿਸ਼ਵ ਭਰ ਚ ਫੈਲੀ ਕਰੋਨਾ ਵਾਇਰਸ ਬਿਮਾਰੀ ਨੇ ਕਿਸੇ ਦੇਸ਼ ਨੂੰ ਨਹੀ ਛੱਡਿਆ ਪਰ ਅੱਜ ਹਲਾਤ ਭਾਰਤ ਚ ਚਿੰਤਾਜਨਕ ਹੋ ਗਏ ਹਨ । ਉਨਾ ਕਿਹਾ ਕਿ ਮੈਡੀਕਲ ਖੇਤਰ ਚ ਭਾਰੀ ਕਮੀ ਕਾਰਨ ਕਿਨੀਆਂ ਹੀ ਕੀਮਤੀ ਜਾਨਾਂ ਚਲੇ ਗਈਆਂ ਹਨ । ਆਕਸੀਜਨ,ਵੈਟੀਲੀਟਰ ,ਬੈਡ,ਦਵਾਈਆਂ ਆਦਿ ਸਭ ਚ ਭਾਰੀ ਕਮੀ ਹੈ ਮੌਤ ਦੀ ਦਰ ਦਿਨ-ਬ-ਦਿਨ ਵੱਧ ਰਹੀ ਹੈ । ਇਸ ਵਿੱਚ ਆਮ ਵਿਅਕਤੀ ਕਿਵੇ ਬਚੇਗਾ । ਪੰਜਾਬ ਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸਾਢੇ ਚਾਰ ਸਾਲਾ ਤੋ ਸੂਬੇ ਦੇ ਲੋਕਾਂ ਨਾਲ ਧੋਖਾ ਕਰ ਰਹੀ ਹੈ । ਆਗੂਆਂ ਕਿਹਾ ਕਿ ਚੋਣਾਂ ਵੇਲੇ ਤਾਂ ਕੈਪਟਨ ਨੇ ਬਹੁਤ ਵੱਡੇ-ਵੱਡੇ ਵਾਅਦੇ ਕੀਤੇ ਸੀ ਪਰ ਅਜੇ ਤੱਕ ਉਨਾ ਨੂੰ ਅਸਲੀ ਰੂਪ ਹੀ ਨਹੀ ਦਿੱਤਾ ਗਿਆ , ਜਿਸ ਤੋ ਕੈਪਟਨ ਦੀ ਨੀਅਤ ਤੇ ਨੀਤੀ ਚ ਕਿਨਾ ਫਰਕ ਹੈ । ਉਨਾ ਕਿਹਾ ਕਣਕ ਦੀ ਅਦਾਇਗੀ ਸਬੰਧੀ ਵੀ ਕਿਸੇ ਕਿਸਮ ਦਾ ਮੰਡੀਆਂ ਚ ਕੋੋਈ ਪ੍ਰਬੰਧ ਨਹੀ ਕੀਤਾ ਗਿਆ , ਕਿਸਾਨਾਂ ਨੂੰ ਰੁਲਦੇ ਹੋਏ ਕਈ ਦਿਨ ਹੋ ਗਏ ਹਨ । ਬੇ-ਮੌਸਮੀ ਬਾਰਿਸ਼ ਨੇ ਕਿਸਾਨਾਂ ਦੀਆਂ ਫਸਲਾਂ ਤਬਾਹ ਕਰ ਦਿੱਤੀਆਂ ਹਨ , ਤੇ ਅਸੀ ਮੰਗ ਕਰਦੇ ਹਾਂ ਉਨਾ ਦੀ ਮੁਆਵਜਾ ਕੈਪਟਨ ਦੀ ਸਰਕਾਰ ਦਵੇ ਜਿਸ ਨੇ ਕਿਸਾਨਾਂ ਦੇ ਸਮੁੱਚੇ ਕਰਜੇ ਮੁਆਫ ਕਰਨ ਦਾ ਵਾਅਦਾ ਕੀਤਾ ਸੀ । ਪਰ ਬਹੁਤ ਹੀ ਸ਼ਰਮ ਵਾਲੀ ਗੱਲ ਹੈ ਕਿ ਅਜੇ ਤੱਕ ਤਾਂ ਕਰਜਾ ਮੁਆਫ ਨਹੀ ਹੋਇਆ । ਆਗੂਆਂ ਸਾਂਝੇ ਤੋਰ ਤੇ ਕਿਹਾ ਕਿ ਅਸੀ ਸਭ ਜਥੇਦਾਰ ਬ੍ਰਹਮਪੁਰਾ ਦੀ ਪੰਜਾਬ ਨੂੰ ਚੋਥਾ ਫਰੰਟ ਜਰੂਰ ਮਿਲੇਗਾ । ਉਨਾ ਸੀਨੀਅਰ ਆਗੂ ਰਵਿੰਦਰ ਸਿੰਘ ਬ੍ਰਹਮਪੁਰਾ ਦੀ ਵੀ ਹੌਸਲਾ ਅਫਜਾਈ ਕੀਤੀ ਕਿ ਜਿਸ ਤਰਾਂ ਉਹ ਹਲਕੇ ਦੇ ਲੋਕਾਂ ਨਾਲ ਵਿਚਰ ਰਹੇ ਹਨ ਤੇ ਉਨਾ ਦੀਆਂ ਸਮੱਸਿਆਵਾਂ ਦਾ ਨਿਪਟਾਰਾ ਵੀ ਕਰ ਰਹੇ ਹਨ । ਇਸ ਮੌਕੇ ਉਨ੍ਹਾਂ ਨਾਲ ਸੀਨੀਅਰ ਅਕਾਲੀ ਦਲ ਟਕਸਾਲੀ ਆਗੂ ਸ੍ਰ: ਸਤਨਾਮ ਸਿੰਘ ਮੈਂਬਰ ਬਲਾਕ ਸੰਮਤੀ ਚੋਹਲਾ ਸਾਹਿਬ,
ਸੁਖਵਿੰਦਰ ਸਿੰਘ ਬਿੱਟੂ ,ਜਗਰੂਪ ਸਿੰਘ ਪੱਖੋਪੁਰ,ਕੁਰਿੰਦਰ ਸਿੰਘ ਯੂਥ ਆਗੂ,ਦਇਆ ਸਿੰਘ ਮੈਂਬਰ,ਕੁਲਦੀਪ ਸਿੰਘ, ਗੁਰਲਾਲ ਸਿੰਘ, ਪਰਗਟ ਸਿੰਘ, ਦਵਿੰਦਰ ਸਿੰਘ, ਜਗਜੀਤ ਸਿੰਘ ਜੱਗੀ,ਗੁਰਮੁੱਖ ਸਿੰਘ ਸੂਬੇਦਾਰ ,ਗੁਰਸੇਵਕ ਸਿੰਘ, ਮਹਿਲ ਸਿੰਘ ,ਸਿਮਰਨਜੀਤ ਸਿੰਘ ਕਾਕੂ ਪੀ ਏ,ਕੁਲਦੀਪ ਸਿੰਘ ਆਦਿ ਹਾਜ਼ਰ ਸਨ
Comments (0)
Facebook Comments (0)