ਰਾਜਸਥਾਨ 'ਚ ਸਵਾਈਨ ਫਲੂ ਨਾਲ ਹੁਣ ਤੱਕ 48 ਵਿਅਕਤੀਆਂ ਦੀ ਮੌਤ, 1000 ਤੋਂ ਵਧ ਲੋਕ ਪੀੜਤ

ਰਾਜਸਥਾਨ 'ਚ ਸਵਾਈਨ ਫਲੂ ਨਾਲ ਹੁਣ ਤੱਕ 48 ਵਿਅਕਤੀਆਂ ਦੀ ਮੌਤ, 1000 ਤੋਂ ਵਧ ਲੋਕ ਪੀੜਤ

ਜੈਪੁਰ : ਰਾਜਸਥਾਨ ਵਿਚ ਸਵਾਈਨ ਫਲੂ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ 48 ਹੋ ਗਈ ਹੈ। ਇਸ ਬੀਮਾਰੀ ਨਾਲ ਸੂਬੇ ਵਿਚ ਪੰਜ ਹੋਰ ਮੌਤਾਂ ਹੋਈਆਂ ਹਨ। ਰਾਜ 'ਚ ਹੁਣ ਤੱਕ 1000 ਤੋਂ ਜ਼ਿਆਦਾ ਲੋਕ ਸਵਾਈਨ ਫਲੂ ਨਾਲ ਪੀਡ਼ਤ ਪਾਏ ਗਏ ਹਨ। ਮੈਡੀਕਲ ਅਤੇ ਸਿਹਤ ਵਿਭਾਗ ਦੇ ਇਕ ਬੁਲਾਰੇ ਨੇ ਦੱਸਿਆ ਕਿ ਸਵਾਈਨ ਫਲੂ ਨਾਲ ਜੋਧਪੁਰ ਅਤੇ ਉਦੈਪੁਰ ਵਿਚ ਦੋ - ਦੋ ਅਤੇ ਬਾਡ਼ਮੇਰ ਵਿਚ ਇਕ ਵਿਅਕਤੀ ਦੀ ਮੌਤ ਹੋਈ ਹੈ। ਇਸ ਨਾਲ ਰਾਜ ਵਿਚ ਸਵਾਈਨ ਫਲੂ ਨਾਲ ਮਰਨ ਵਾਲਿਆਂ ਦੀ ਗਿਣਤੀ 48 ਉੱਤੇ ਪਹੁੰਚ ਗਈ।

Swine Flu Swine Flu

ਖਬਰਾਂ ਦੇ ਮੁਤਾਬਕ, ਪਿਛਲੇ ਤੇਰਾਂ ਮਹੀਨਿਆਂ ਵਿਚ ਰਾਜਸਥਾਨ ਵਿਚ ਸਵਾਈਨ ਫਲੂ ਨਾਲ 200 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਵਾਈ ਮਾਨ ਸਿੰਘ (ਐਸਐਮਐਸ) ਹਸਪਤਾਲ ਦੇ ਦੋ ਡਾਕਟਰਾਂ ਨੂੰ ਸਵਾਈਨ ਫਲੂ ਜਾਂਚ ਵਿਚ ਪਾਜ਼ਿਟਿਵ ਪਾਇਆ ਗਿਆ ਹੈ। ਸਰਕਾਰ ਹਾਲਤ ਦੀ ਗੰਭੀਰਤਾ ਬਾਰੇ ਜਾਣਕਾਰੀ ਦਿਤੀ ਗਈ ਹੈ। ਕਈ ਉੱਚ ਪੱਧਰ ਬੈਠਕਾਂ ਹੋਈਆਂ ਹਨ, ਜਿਨ੍ਹਾਂ ਵਿਚ ਮੁੱਖ ਮੰਤਰੀ ਅਤੇ ਸਿਹਤ ਮੰਤਰੀ ਮੌਜੂਦ ਸਨ।

ਹਾਲਾਂਕਿ ਜਿਵੇਂ ਕ‌ਿ ਅੰਕੜੇ ਦਿਖਾਉਂਦੇ ਹਨ, ਸਥਿਤੀ ਗੰਭੀਰ ਬਣੀ ਹੋਈ ਹੈ। ਰਾਜ ਸਰਕਾਰ ਨੇ ਹਾਈ ਅਲਰਟ ਜਾਰੀ ਕੀਤਾ ਹੈ। ਰਾਜ ਵਿਚ ਡਾਕਟਰਾਂ ਅਤੇ ਪੈਰਾਮੈਡਿਕਲ ਸਟਾਫ ਦੀ ਛੁੱਟੀ ਪਹਿਲਾਂ ਰੱਦ ਕਰ ਦਿਤੀ ਗਈ ਸੀ। ਰਾਜਸਥਾਨ ਸਰਕਾਰ ਦਾ ਦਾਅਵਾ ਹੈ ਕਿ ਉਸਨੇ ਸਵਾਈਨ ਫਲੂ ਦੇ ਰੋਗੀਆਂ ਨੂੰ ਠੀਕ ਕਰਨ ਲਈ ਜ਼ਰੂਰੀ ਦਵਾਈਆਂ ਦੀ ਪ੍ਰਬੰਧ ਕੀਤੀ ਹੈ।

Swine Flu Swine Flu

ਰਾਜਸਥਾਨ ਦੇ ਸਿਹਤ ਮੰਤਰੀ ਰਘੁ ਸ਼ਰਮਾ ਨੇ ਕਿਹਾ ਕਿ ਅਸੀਂ ਲੋਕਾਂ ਨੂੰ ਅਪੀਲ ਕਰਨਾ ਚਾਹੁੰਦੇ ਹੋ ਕਿ ਇਸ ਬੀਮਾਰੀ ਤੋਂ ਡਰਨ ਦੀ ਕੋਈ ਜ਼ਰੂਰਤ ਨਹੀਂ ਹੈ। ਇਸਦੇ ਲਈ ਇਲਾਜ ਵੀ ਸੰਭਵ ਹੈ। ਇਹ ਕੋਈ ਬੇਇਲਾਜ਼ ਬੀਮਾਰੀ ਨਹੀਂ ਹੈ ਪਰ ਜੇਕਰ ਤੁਸੀਂ ਸਲਾਹ ਨਹੀਂ ਲੈਂਦੇ ਹੋ, ਲਾਪਰਵਾਹੀ ਦਿਖਾਂਦੇ ਹੋ ਅਤੇ ਫਿਰ ਹਸਪਤਾਲ ਜਾਂਦੇ ਹੋ, ਤਾਂ ਡਾਕਟਰਾਂ ਲਈ ਸਥਿਤੀ ਹੋਰ ਵੀ ਔਖੀ ਹੋ ਜਾਂਦੀ ਹੈ। ਜੇਕਰ ਤੁਸੀਂ ਸਮੇਂ 'ਤੇ ਆਉਂਦੇ ਹੋ ਤਾਂ ਇਲਾਜ ਸੰਭਵ ਹੈ।