
ਅਖਰੋਟ ਖਾਣ ਨਾਲ ਘੱਟਦਾ ਹੈ ਭਾਰ
Thu 31 Jan, 2019 0
ਅਖਰੋਟ ਖਾਣਾ ਹਰ ਕਿਸੇ ਨੂੰ ਪਸੰਦ ਹੈ। ਇਸ ਨੂੰ 'ਵਿਟਾਮਿਨਾਂ ਦਾ ਰਾਜਾ' ਵੀ ਕਿਹਾ ਜਾਂਦਾ ਹੈ। ਅਖਰੋਟ ਵਿਚ ਪ੍ਰੋਟੀਨ ਤੋਂ ਇਲਾਵਾ ਕੈਲਸ਼ੀਅਮ, ਆਇਰਨ, ਫਾਸਫੋਰਸ, ਕਾਪਰ, ਸਿਲੇਨੀਅਮ ਵਰਗੇ ਪੋਸ਼ਕ ਤੱਤ ਹੁੰਦੇ ਹਨ। ਇਹ ਵਾਲਾਂ ਅਤੇ ਚਮੜੀ ਲਈ ਵੀ ਫ਼ਾਇਦੇਮੰਦ ਹੁੰਦੇ ਹਨ। ਇਸ 'ਚ ਮੌਜੂਦ ਓਮੈਗਾ-3, ਫੈਟੀ ਐਸਿਡ ਸਾਨੂੰ ਐਸਥਮਾ (ਦਮਾ), ਆਰਥਰਾਈਟਸ, ਚਮੜੀ ਦੇ ਰੋਗਾਂ ਅਤੇ ਸੋਰਾਇਸਿਸ ਵਰਗੀਆਂ ਬਿਮਾਰੀਆਂ ਤੋਂ ਬਚਾਉਂਦੇ ਹਨ।
Walnuts
ਇਸ ਤੋਂ ਇਲਾਵਾ ਅਖਰੋਟ ਖਾਣ ਦੇ ਹੋਰ ਵੀ ਬਹੁਤ ਸਾਰੇ ਫ਼ਾਇਦੇ ਹਨ। ਅਖਰੋਟ ਭਾਰ ਕੰਟਰੋਲ ਕਰਨ 'ਚ ਸਹਾਈ ਹੁੰਦਾ ਹੈ। ਰੋਜ਼ਾਨਾ ਇਸ ਦੀ ਵਰਤੋਂ ਨਾਲ ਭਾਰ ਨੂੰ ਆਸਾਨੀ ਨਾਲ ਘੱਟ ਕੀਤਾ ਜਾ ਸਕਦਾ ਹੈ। ਜੋ ਲੋਕ ਵਧਦੇ ਭਾਰ ਕਾਰਨ ਪਰੇਸ਼ਾਨ ਹਨ, ਉਨ੍ਹਾਂ ਨੂੰ ਰੋਜ਼ਾਨਾ 4-5 ਅਖਰੋਟ ਖਾਣੇ ਚਾਹੀਦੇ ਹਨ। ਅਖਰੋਟ 'ਚ ਮੌਜੂਦ ਐਂਟੀਆਕਸੀਡੈਂਟਸ ਦਿਲ ਨੂੰ ਤੰਦਰੁਸਤ ਰੱਖਦੇ ਹਨ। ਅਖਰੋਟ ਖਾਣ ਨਾਲ ਦਿਲ ਸਬੰਧੀ ਕਈ ਸਮੱਸਿਆਵਾਂ ਤੋਂ ਬਚਿਆ ਜਾ ਸਕਦਾ ਹੈ। ਡਾਇਬਿਟੀਜ਼ ਜਾਂ ਸ਼ੂਗਰ ਦੇ ਮਰੀਜ਼ਾਂ ਨੂੰ ਨਿਯਮਿਤ ਰੂਪ 'ਚ ਅਖਰੋਟ ਦੀ ਵਰਤੋਂ ਕਰਨੀ ਚਾਹੀਦੀ ਹੈ।
Walnuts
ਇਸ ਨੂੰ ਖਾਣ ਨਾਲ ਡਾਇਬਿਟੀਜ਼ ਟਾਈਪ-2 ਤੋਂ ਆਰਾਮ ਮਿਲਦਾ ਹੈ। ਅਜੋਕੀ ਭੱਜਦੌੜ ਵਾਲੀ ਜ਼ਿੰਦਗੀ 'ਚ ਜ਼ਿਆਦਾ ਲੋਕ ਤਣਾਅ ਦੇ ਸ਼ਿਕਾਰ ਹੋ ਜਾਂਦੇ ਹਨ। ਅਖਰੋਟ ਦੀ ਵਰਤੋਂ ਕਰਨ ਨਾਲ ਤਣਾਅ ਤੋਂ ਕਾਫ਼ੀ ਹੱਦ ਤਕ ਰਾਹਤ ਮਿਲਦੀ ਹੈ। ਹਾਲ ਹੀ 'ਚ ਹੋਏ ਇਕ ਸਰਵੇਖਣ ਤੋਂ ਪਤਾ ਲੱਗਾ ਹੈ ਕਿ ਅਖਰੋਟ ਦੀ ਵਰਤੋਂ ਨਾਲ ਤਣਾਅ ਦਾ ਪੱਧਰ ਕਾਫ਼ੀ ਘਟ ਜਾਂਦਾ ਹੈ।
Walnuts
ਇਹ ਖਾਣ ਨਾਲ ਬਲੱਡ ਸ਼ੂਗਰ ਕੰਟਰੋਲ 'ਚ ਰਹਿੰਦੀ ਹੈ ਅਤੇ ਸਰੀਰ ਨੂੰ ਊਰਜਾ ਮਿਲਦੀ ਰਹਿੰਦੀ ਹੈ। ਅਖਰੋਟ 'ਚ ਮੌਜੂਦ ਪੌਸ਼ਟਿਕ ਤੱਤ ਪੇਟ ਨੂੰ ਸਾਫ਼ ਕਰਨ ਦਾ ਕੰਮ ਕਰਦੇ ਹਨ। ਇਸ ਨਾਲ ਕਬਜ਼ ਤੇ ਤੇਜ਼ਾਬੀ ਮਾਦੇ ਦੀ ਸਮੱਸਿਆ ਦੂਰ ਹੁੰਦੀ ਹੈ। ਅਖਰੋਟ ਦੀ ਰੋਜ਼ਾਨਾ ਵਰਤੋਂ ਨਾਲ ਪਾਚਨ ਪ੍ਰਕਿਰਿਆ ਮਜ਼ਬੂਤ ਹੁੰਦੀ ਹੈ। ਸਿਹਤਮੰਦ ਤੇ ਲੰਬੇ ਜੀਵਨ ਲਈ ਅਖਰੋਟ ਖਾਣਾ ਬੇਹੱਦ ਚੰਗਾ ਹੈ। ਇਸ ਦੀ ਨਿਯਮਿਤ ਵਰਤੋਂ ਨਾਲ ਉਮਰ ਵਧਦੀ ਹੈ। ਇਸ ਨਾਲ ਜੀਵਨ ਊਰਜਾ ਨਾਲ ਭਰਪੂਰ ਰਹਿੰਦਾ ਹੈ।
Comments (0)
Facebook Comments (0)