ਚੀਨ ਦੇ ਲੜਕੇ ਪਾਕਿਸਤਾਨੀ ਲੜਕੀਆਂ ਨਾਲ ਵਿਆਹ ਕਰਵਾ ਕੇ ਉਨ੍ਹਾਂ ਨੂੰ ਜਿਸਮ ਫ਼ਰੋਸ਼ੀ ਦੇ ਧੰਦੇ 'ਚ ਪਾ ਰਹੇ ਹਨ

ਚੀਨ ਦੇ ਲੜਕੇ ਪਾਕਿਸਤਾਨੀ ਲੜਕੀਆਂ ਨਾਲ ਵਿਆਹ ਕਰਵਾ ਕੇ ਉਨ੍ਹਾਂ ਨੂੰ ਜਿਸਮ ਫ਼ਰੋਸ਼ੀ ਦੇ ਧੰਦੇ 'ਚ ਪਾ ਰਹੇ ਹਨ

ਇਸਲਾਮਾਬਾਦ : ਪਾਕਿਸਤਾਨ ਸਰਕਾਰ ਨੇ ਆਪਣੇ ਦੇਸ਼ ਵਾਸੀਆਂ ਨੂੰ ਚੀਨੀ ਲਾੜਿਆਂ ਬਾਰੇ ਚਿਤਾਵਨੀ ਜਾਰੀ ਕੀਤੀ ਹੈ। ਇਕ ਰਿਪੋਰਟ ਮੁਤਾਬਕ ਸਰਕਾਰ ਨੇ ਝੂਠੇ ਵਿਆਹਾਂ ਤੋਂ ਬਚਣ ਲਈ ਸਥਾਨਕ ਲੋਕਾਂ ਨੂੰ ਚੌਕਸ ਕੀਤਾ ਹੈ। ਪਿਛਲੇ ਕੁਝ ਦਿਨਾਂ ਤੋਂ ਖ਼ਬਰ ਆ ਰਹੀ ਸੀ ਕਿ ਚੀਨ ਦੇ ਲੜਕੇ ਪਾਕਿਸਤਾਨੀ ਲੜਕੀਆਂ ਨਾਲ ਵਿਆਹ ਕਰਵਾ ਕੇ ਉਨ੍ਹਾਂ ਨੂੰ ਜਿਸਮ ਫ਼ਰੋਸ਼ੀ ਦੇ ਧੰਦੇ 'ਚ ਪਾ ਰਹੇ ਹਨ।

ਚੀਨ ਦੇ ਸਫ਼ਾਰਤਖ਼ਾਨੇ ਨੇ ਵੀ ਸਥਾਨਕ ਨਾਗਰਿਕਾਂ ਨੂੰ ਗ਼ੈਰ-ਕਾਨੂੰਨੀ ਮੈਚਮੇਕਿੰਗ ਸੈਂਟਰਾਂ ਤੋਂ ਵਿਵਾਹ ਸਬੰਧ ਨਾ ਤੈਅ ਕਰਨ ਦਾ ਸੁਝਾਅ ਦਿੱਤਾ ਹੈ। ਆਮ ਤੌਰ 'ਤੇ ਅਜਿਹੇ ਮੈਚਮੇਕਿੰਗ ਸੈਂਟਰਾਂ ਰਾਹੀਂ ਪਾਕਿਸਤਾਨ ਦੀ ਗਰੀਬ ਈਸਾਈ ਲੜਕੀਆਂ ਨੂੰ ਸ਼ਿਕਾਰ ਬਣਾਇਆ ਜਾਂਦਾ ਹੈ। ਪਾਕਿਸਤਾਨ 'ਚ ਕੰਮ ਕਰਨ ਵਾਲੇ ਚੀਨ ਦੇ ਲੜਕੇ ਇਨ੍ਹਾਂ ਗਰੀਬ ਲੜਕੀਆਂ ਨਾਲ ਵਿਆਹ ਕਰਦੇ ਹਨ। ਕਈ ਵਾਰ ਅਜਿਹੇ ਵਿਆਹ ਲਈ ਝੂਠੇ ਦਸਤਾਵੇਜ਼ ਵੀ ਤਿਆਰ ਕੀਤੇ ਜਾਂਦੇ ਹਨ ਜੋ ਇਨ੍ਹਾਂ ਲੜਕਿਆਂ ਨੂੰ ਈਸਾਈ ਜਾਂ ਮੁਸਲਿਮ ਦੱਸਦੇ ਹਨ।

ਲੜਕੀਆਂ ਦੀ ਤਸਕਰੀ ਦੇ ਦੋਸ਼ 'ਚ ਪਾਕਿਸਤਾਨ ਪੁਲਿਸ ਨੇ 8 ਚੀਨੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਲੜਕੀਆਂ ਨੇ ਪਾਕਿ ਲੜਕੀਆਂ ਨਾਲ ਨਕਲੀ ਵਿਆਹ ਕੀਤੇ ਸਨ। ਇਨ੍ਹਾਂ ਨੂੰ ਲਾਹੌਰ ਹਵਾਈ ਅੱਡੇ ਅਤੇ ਹੋਰ ਥਾਵਾਂ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਗਰੋਹ ਦਾ ਭਾਂਡਾ ਫੋੜ ਐਫ.ਆਈ.ਏ. ਨੇ ਕੀਤਾ।