ਚੰਗੇ ਨੰਬਰ ਪ੍ਰਾਪਤ ਕਰਨ ਵਾਲਿਆਂ ਵਿਦਿਆਰਥੀਆਂ ਨੂੰ ਸੰਤ ਬਾਬਾ ਸੁੱਖਾ ਸਿੰਘ ਵੱਲੋਂ ਨਗਦ ਇਨਾਮ ਦਿੱਤੇ ਗਏ।

 ਚੰਗੇ ਨੰਬਰ ਪ੍ਰਾਪਤ ਕਰਨ ਵਾਲਿਆਂ ਵਿਦਿਆਰਥੀਆਂ ਨੂੰ ਸੰਤ ਬਾਬਾ ਸੁੱਖਾ ਸਿੰਘ ਵੱਲੋਂ ਨਗਦ ਇਨਾਮ ਦਿੱਤੇ ਗਏ।

ਚੋਹਲਾ ਸਾਹਿਬ 29 ਜੁਲਾਈ (ਰਾਕੇਸ਼ ਬਾਵਾ / ਪਰਮਿੰਦਰ ਸਿੰਘ)
ਜਿਲ੍ਹਾ ਤਰਨ ਤਾਰਨ ਦੀ ਨਾਮਵਰ ਵਿੱਦਿਅਕ ਸੰਸਥਾ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਸਰਹਾਲੀ ਜੋ ਸੰਤ ਬਾਬਾ ਤਾਰਾ ਸਿੰਘ ਜੀ ਅਤੇ ਉਹਨਾਂ ਦੇ ਉਤਰਾਧਿਕਾਰੀ ਸੰਤ ਬਾਬਾ ਚਰਨ ਸਿੰਘ ਮੌਜੂਦਾ ਸਰਪਰਸਤ ਸੰਤ ਬਾਬਾ ਸੁੱਖਾ ਸਿੰਘ ,ਪ੍ਰਧਾਨ ਬਾਬਾ ਹਾਕਮ ਸਿੰਘ,ਆਨਰੇਰੀ ਸਕੱਤਰ ਦੀਦਾਰ ਸਿੰਘ,ਸਮੂਹ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੀ ਰਹਿਨੁਮਾਈ ਹੇਠ ਚੱਲ ਰਿਹਾ ਹੈ।ਪਿਛਲੇ ਦਿਨੀਂ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬਾਰਵੀਂ ਦੇ ਐਲਾਨੇ ਗਏ ਨਤੀਜਿਆਂ ਵਿੱਚ ਕਾਲਜ ਦਾ ਨਤੀਜਾ਼ 100 ਪ੍ਰਤੀਸ਼ਤ ਰਿਹਾ।ਕਾਲਜ ਦੇ ਸਰਪਰਸਤ ਬਾਬਾ ਸੁੱਖਾ ਸਿੰਘ ਨੇ ਵਧੀਆ ਅਕਾਦਮਿਕ ਪ੍ਰਾਪਤੀ ਵਾਲਿਆਂ ਵੱਖ ਵੱਖ ਵਿਭਾਗਾਂ ਦੇ ਵਿਦਿਆਰਥੀਆਂ ਜਿਸ ਵਿੱਚ ਕਾਮਰਸ ਵਿਭਾਗ ਦੀ ਕੋਮਲਪ੍ਰੀਤ ਕੌਰ ਨੇ 89%,ਪ੍ਰਭਜੋਤ ਕੌਰ ਨੇ 88% ਸਾਇੰਸ ਵਿਭਾਗ ਦੇ ਦਵਿੰਦਰ ਸਿੰਘ 85%,ਹਰਪ੍ਰੀਤ ਕੌਰ,ਆਂਚਲ ਨੇ 84% ਆਰਟਸ ਵਿਭਾਗ ਦੇ ਗੁਰਸੇਵਕ ਸਿੰਘ ਨੇ 85% ਬਲਜੀਤ ਕੌਰ ਨੇ 85% ਅੰਕ ਵਾਲੇ ਵਿਦਿਆਰਥੀਆਂ ਨੂੰ ਨਕਦ ਪ੍ਰਇਜ਼ ਦੇਕੇ ਸਨਮਾਨਿਤ ਕੀਤਾ।ਇਹਨਾਂ ਵਿਦਿਆਰਥੀਆਂ ਨੇ ਇਲਾਕੇ ਵਿੱਚ ਕਾਲਜ ਦਾ ਅਤੇ ਆਪਣੇ ਪਰਿਵਾਰ ਦਾ ਨਾਮ ਰੌਸ਼ਨ ਕੀਤਾ ਹੈ।ਬਾਬਾ ਸੁੱਖਾ ਸਿੰਘ ਨੇ ਦੱਸਿਆ ਕਿ ਕਰੋਨਾ ਮਹਾਂਮਾਰੀ ਦੇ ਇਸ ਸਮੇਂ ਵਿੱਚ ਸਮੂਹ ਸਟਾਫ,ਵਿਦਿਆਰਥੀਆਂ ਨੂੰ ਪੰਜਾਬ ਸਰਕਾਰ ਦੁਆਰਾ ਸਮੇਂ ਸਮੇਂ ਤੇ ਦਿੱਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ।ਕਾਲਜ ਪ੍ਰਿੰਸੀਪਲ ਡਾ: ਜਤਿੰਦਰ ਕੁਮਾਰ ਨੇ ਸਮੂਹ ਸਟਾਫ ਨੂੰ ਵਧਾਈ ਦਿੱਤੀ ਅਤੇ ਵਿਦਿਅਰਾਥੀਆਂ ਦੇ ਸੁਨਿਹਰੇ ਭਵਿੱਖ ਲਈ ਮਨੋਕਾਮਨਾ ਕੀਤੀ।ਕਾਲਜ ਪ੍ਰਿੰਸੀਪਲ ਡਾ: ਜਤਿੰਦਰ ਕੁਮਾਰ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਕਾਲਜ ਵਿੱਚ ਗਿਆਰਵੀਂ, ਬਾਰਵੀਂ, ਬੀ.ਏ,ਬੀ.ਐਸ.ਸੀ.(ਇਕਨਾਮਿਕਸ,ਬੀ.ਐਸ.ਸੀ.(ਕੰਪਿਊਟਰ ਸਾਇੰਸ),ਬੀ.ਐਸ.ਸੀ.(ਨਾਨ ਮੈਡੀਕਲ) ,ਬੀ.ਸੀ.ਏ, ਬੀ.ਬੀ.ਏ, ਬੀ.ਕਾਮ,ਐਮ.ਐਸ.ਸੀ.(ਮੈਥ,ਐਮ.ਐਸ.ਸੀ.(ਕੰਪਿਊਟਰ ਸਾਇਸੰਸ) ਐਮ.ਐਸ.ਸੀ.ਆਈ.ਟੀ. ) ਐਮ.ਏ. (ਇਕਨਾਮਿਕਸ),ਐਮ.ਕਾਮ,ਐਮ.ਏ(ਹਿਸਟਰੀ),ਐਮ.ਏ(ਪੰਜਾਬੀ),ਪੀ.ਜੀ.ਡੀ.ਸੀ.ਏ.,ਡੀ.ਸੀ.ਏ,ਡੀ.ਐਸ.ਟੀ.ਲਈ ਦਾਖਲਾ ਜਾਰੀ ਹੈ।ਕਾਲਜ ਵਿੱਚ ਗਿਆਰਵੀਂ ਅਤੇ ਬਾਰਵੀਂ ਦਕੀਆਂ ਆਨਲਾਇਨ ਕਲਾਸਾਂ ਚੱਲ ਰਹੀਆਂ ਹਨ।ਕਾਲਜ ਵਿੱਚ ਲੜਕੇ -ਲੜਕੀਆਂ ਲਈ ਵੱਖ ਵੱਖ ਐਨ ਸੀ ਸੀ,ਐਨ ਐਸ ਐਸ ਯੂਨਿਟ ਹਨ।ਕਾਲਜ ਵਿੱਚ ਗਿਆਰਵੀਂ,ਬਾਰਵੀਂ ਦੀਆਂ ਆਨਲਾਈਨ ਕਲਾਸਾਂ ਚੱਲ ਰਹੀਆਂਹਨ।ਕਾਲਜ ਵਿਦਿਆਰਥੀਆਂ ਨੂੰ ਮਿਆਰੀ ਵਿਦਿਆ ਦੇ ਨਾਲ ਵੱਧ ਤੋਂ ਵੱਧ ਸਹੂਲਤਾਂ ਦੇਣ ਕਰਕੇ ਹਿਲਾਕੇ ਵਿੱਚ ਪ੍ਰਸਿੱਧ ਹੈ।