ਕੰਪਿਊਟਰ ਸਾਇੰਸ ਵਿਭਾਗ ਦੇ ਮੁੱਖੀ ਡਾ. ਜਸਬੀਰ ਸਿੰਘ ਗਿੱਲ ਨੂੰ ਸਿਰੋਪਾਓ ਦੇ ਕੇ ਕਾਰਜਕਾਰੀ ਪ੍ਰਿੰਸੀਪਲ ਨਿਯੁਕਤ ਕੀਤਾ।
Thu 25 Mar, 2021 0ਚੋਹਲਾ ਸਾਹਿਬ 25 ਮਾਰਚ (ਰਾਕੇਸ਼ ਬਾਵਾ,ਪਰਮਿੰਦਰ ਚੋਹਲਾ)
ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਸਰਹਾਲੀ ਜ਼ਿਲ੍ਹਾ ਤਰਨ ਤਾਰਨ ਇਕ ਸਰਕਾਰੀ ਸਹਾਇਤਾ ਪ੍ਰਾਪਤ ਕਾਲਜ ਹੈ। ਸੰਤ ਬਾਬਾ ਤਾਰਾ ਸਿੰਘ ਵਲੋਂ ਸੰਨ 1970 ਸ਼ੁਰ ੂ ਕੀਤੀ ਇਹ ਵਿਦਿਅਕ ਸੰਸਥਾ ਇਲਾਕੇ ਦੇ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਦੇ ਰਹੀ ਹੈ। ਕਾਲਜ ਦੇ ਮੌਜੂਦਾ ਮੁੱਖੀ ਸੰਤ ਬਾਬਾ ਸੁੱਖ ਸਿੰਘ ਅਤੇ ਪ੍ਰਧਾਨ ਸੰਤ ਬਾਬਾ ਹਾਕਮ ਸਿੰਘ ਦੀ ਰਹਿਨੁਮਾਈ ਹੇਠਾ ਚੱਲ ਰਹੀ ਇਸ ਸੰਸਥਾ ਵਿੱਚ ਅੱਜ ਕਾਲਜ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਸੰਤ ਬਾਬਾ ਹਾਕਮ ਸਿੰਘ, ਪ੍ਰਬੰਧਕੀ ਕਮੇਟੀ ਦੇ ਮੈਂਬਰ ਸਾਹਿਬਾਨ, ਇਲਾਕੇ ਦੇ ਮੋਹਤਬਾਰ ਹਰਜਿੰਦਰ ਸਿੰਘ, ਅਤੇ ਕਾਲਜ ਸਟਾਫ਼ ਦੀ ਮੌਜੂਦਗੀ ਵਿੱਚ ਕੰਪਿਊਟਰ ਸਾਇੰਸ ਵਿਭਾਗ ਦੇ ਮੁੱਖੀ ਡਾ. ਜਸਬੀਰ ਸਿੰਘ ਗਿੱਲ ਨੂੰ ਸਿਰੋਪਾਓ ਦੇ ਕੇ ਕਾਰਜਕਾਰੀ ਪ੍ਰਿੰਸੀਪਲ ਨਿਯੁਕਤ ਕੀਤਾ ਗਿਆ। ਡਾ. ਜਸਬੀਰ ਸਿੰਘ ਗਿੱਲ ਸੰਨ 2001 ਤੋਂ ਕੰਪਿਊਟਰ ਸਾਇੰਸ ਵਿਭਾਗ ਵਿੱਚ ਸੇਵਾ ਨਿਭਾ ਰਹੇ ਸਨ। ਡਾ. ਜਸਬੀਰ ਸਿੰਘ ਗਿੱਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਵਲੋਂ ਹੁਣ ਤੱਕ 17 ਅੰਤਰਰਾਸ਼ਟਰੀ ਕਾਨਫ਼ਰੰਸਾਂ ਅਤੇ ਜਨਰਲਾਂ ਵਿੱਚ ਖੋਜ ਪੱਤਰ, 15 ਅੰਤਰਰਾਜੀ ਕਾਨਫਰੰਸਾ / ਜਨਰਲ ਵਿੱਚ ਖੋਜ ਪੱਤਰ ਪਬਲਿਸ਼ ਹੋ ਚੱਕੇ ਹਨ। ਇਸ ਤੋਂ ਇਲਾਵਾ ਉਹਨਾਂ ਵਲੋਂ ਕੰਪਿਊਟਰ ਵਿਸ਼ੇ ਨਾਲ ਸਬੰਧਤ 09 ਕਿਤਾਬਾਂ ਛਪ ਚੱਕੀਆਂ ਹਨ ਤੇ ਅੰਤਰਰਾਜੀ ਕਾਨਫਰੰਸਾ ਵਿੱਚ ਬਤੌਰ ਸ਼ੈਸ਼ਨ ਚੇਅਰ ਵੀ ਕਰ ਚੁੱਕੇ ਹਨ। ਉਹਨਾਂ ਦੱਸਿਆਂ ਜੁਲਾਈ 2012 ਵਿੱਚ ੳ ੁਹ ਕਨੇਡਾ ਦੇ ਸ਼ਹਿਰ ਬੈਫ਼ ਵਿੱਚ ਅੰਤਰਰਾਸ਼ਟਰੀ ਕਾਨਫਰੰਸ ਵਿੱਚ ਖੋਜ ਪੱਤਰ ਪੜ੍ਹਨ ਵੀ ਜਾ ਚੁੱਕੇ ਹਨ।ਪ੍ਰਬੰਧਕੀ ਕਮੇਟੀ ਦੇ ਮੈਂਬਰ ਸ੍ਰ. ਜਸਵਿੰਦਰ ਸਿੰਘ ਮੋਹਨਪੁਰ ਨੇ ਨਵ- ਨਿਯੁਕਤ ਕਾਰਜਕਾਰੀ ਪ੍ਰਿੰਸੀਪਲ ਡਾ. ਜਸਬੀਰ ਸਿੰਘ ਗਿੱਲ ਨੂੰ ਸਮੂਹ ਸਟਾਫ਼ ਦੇ ਸਹਿਯੋਗ ਨਾਲ ਸਮੇਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਦੇ ਅਦਾਰੇ ਦੀ ਚੜ੍ਹਦੀਕਲਾ ਲਈ ਕੰਮ ਕਰਨ ਦਾ ਸੱਦਾ ਦਿੱਤਾ ਅਤੇ ਸੰਤ ਬਾਬਾ ਸੁੱਖਾ ਸਿੰਘ, ਸੰਤ ਬਾਬਾ ਹਾਕਮ ਸਿੰਘ ਅਤੇ ਸਕੱਤਰ ਸ੍ਰ. ਦੀਦਾਰ ਸਿੰਘ, ਸਮੂਹ ਕਮੇਟੀ ਮੈਂਬਰ ਸਾਹਿਬਾਨ, ਸ੍ਰ. ਹਰਜਿੰਦਰ ਸਿੰਘ ਅਤੇ ਸਟਾਫ਼ ਦਾ ਧੰਨਵਾਦ ਕੀਤਾ। ਡਾ. ਜਸਬੀਰ ਸਿੰਘ ਨੇ ਪ੍ਰਬੰਧਕੀ ਕਮੇਟੀ ਦੇ ਮੁੱਖੀ ਸੰਤ ਬਾਬਾ ਸੁੱਖਾ ਸਿੰਘ ਜੀ,ਪ੍ਰਧਾਨ ਸੰਤ ਬਾਬਾ ਹਾਕਮ ਸਿੰਘ ਜੀ, ਕਮੇਟੀ ਮੈਂਬਰ ਸਾਹਿਬਾਨ ਅਤੇ ਸਟਾਫ਼ ਦਾ ਧੰਨਵਾਦ ਕੀਤਾ ਅਤੇ ਵਿਸ਼ਵਾਸ ਦਵਾਇਆ ਕਿ ਉਹ ਪ੍ਰਬੰਧਕੀ ਕਮੇਟੀ ਵਲੋਂ ਦਿੱਤੀ ਜ਼ਿਮੇਵਾਰੀ ਜੀ-ਜਾਨ ਨਾਲ ਨਿਭਾਉਣਗੇ ਅਤੇ ਕਾਲਜ ਦੀ ਤਰੱਕੀ ਲਈ ਭਰਪੂਰ ਯਤਨ ਕਰਨਗੇ। ਇਸ ਮੌਕੇ ਤੇ ਰਾਜਬੀਰ ਸਿੰਘ, ਬੀਰਾ ਸਿੰਘ,ਡਾ. ਪਰਮਜੀਤ ਸਿੰਘ ਮੀਸ਼ਾ, ਪ੍ਰੋ. ਜਤਿੰਦਰਪਾਲ ਸਿੰਘ, ਡਾ. ਅਮਨਦੀਪ ਸਿੰਘ, ਪ੍ਰੋ. ਜਸਪਾਲ ਸਿੰਘ, ਪ੍ਰੋ. ਹਰਦੀਪ ਸਿੰਘ ਘੁੰਮਣ, ਪ੍ਰੋ. ਅਨਸ ੂਲ ਸੂਦ, ਲਾਰਿਬ੍ਰੇਰੀਅਨ ਬਲਵਿੰਦਰ ਸਿੰਘ, ਡਾ. ਕਵਲਪ੍ਰੀਤ ਕੌਰ, ਡਾ. ਸ ੂਮੀ ਅਰੋੜਾ ਅਤੇ ਕਾਲਜ ਦੇ ਹੋਰ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ਼ ਮੈਂਬਰ ਹਾਜ਼ਰ ਸਨ।
Comments (0)
Facebook Comments (0)