'ਕਿਸਮਤ', ਕੀ ਹੁਣ ਹੋਵੇਗੀ 21 ਨੂੰ ਰਿਲੀਜ਼?
Sun 16 Sep, 2018 0ਅਦਾਲਤ ਨੇ ਫਿਲਮ ਦੇ ਨਿਰਮਾਤਾ ਅਤੇ ਡਿਸਟਰੀਬਿਊਸ਼ਨ ਕੰਪਨੀ ਨੂੰ ਆਪਣਾ ਪੱਖ ਰੱਖਣ ਲਈ ਕਿਹਾ
ਰਵਨੀਤ ਲੁਧਿਆਣਵੀ
ਲੁਧਿਆਣਾ 16 ਸਤੰਬਰ 2018
ਐਮੀ ਵਿਰਕ ਅਤੇ ਸਰਗੁਣ ਮਹਿਤਾ ਦੀ ਮੁੱਖ ਭੂਮਿਕਾ ਵਾਲੀ ਇਹ ਫਿਲਮ ਵਿਵਾਦਾਂ 'ਚ ਫਸ ਗਈ ਹੈ। ਫਿਲਮ ਦੀ ਡਿਸਟਰੀਬਿਊਸ਼ਨ ਨੂੰ ਲੈ ਕੇ ਪੈਦਾ ਹੋਇਆ ਵਿਵਾਦ ਹੁਣ ਅਦਾਲਤ 'ਚ ਪਹੁੰਚ ਗਿਆ ਹੈ। ਸੋਮਵਾਰ ਨੂੰ ਸਿਵਲ ਜੱਜ ਅੰਮ੍ਰਿਤ ਥਿੰਦ ਦੀ ਅਦਾਲਤ 'ਚ ਇਹ ਫੈਸਲਾ ਹੋਵੇਗਾ ਕਿ ਇਹ ਫਿਲਮ 21 ਸਤੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ ਜਾਂ ਨਹੀਂ।'ਓਮ ਜੀ' ਗੁਰੱਪ ਦੇ ਮੁਖੀ ਮੁਨੀਸ਼ ਸਾਹਨੀ ਨੇ ਇਸ ਫਿਲਮ ਦੀ ਰਿਲੀਜ਼ਿੰਗ ਨੂੰ ਚੁਣੌਤੀ ਦਿੰਦਿਆਂ ਅਦਾਲਤ ਨੂੰ ਦੱਸਿਆ ਹੈ ਕਿ ਇਸ ਫਿਲਮ ਦੀ
ਡਿਸਟਰੀਬਿਊਸ਼ਨ ਸਾਡੀ ਕੰਪਨੀ ਨਾਲ ਤੈਅ ਹੋਈ ਸੀ। ਉਨ੍ਹਾਂ ਨੇ ਫਿਲਮ ਲਈ 75 ਲੱਖ ਰੁਪਏ ਐਡਵਾਂਸ ਰੂਪ 'ਚ ਫਿਲਮ ਦੇ ਨਿਰਮਾਤਾ ਨੂੰ ਵੀ ਦੇ ਦਿੱਤੇ ਸਨ। ਫਿਲਮ ਦੇ ਨਿਰਮਾਤਾ ਵਲੋਂ ਇਹ ਪੈਸਾ ਫਿਲਮ ਦੇ ਨਿਰਮਾਣ 'ਚ ਖਰਚਿਆ ਗਿਆ ਸੀ ਪਰ ਫਿਲਮ ਦੀ ਰਿਲੀਜ਼ਿੰਗ ਤੋਂ ਲਗਭਗ ਇਕ ਮਹੀਨਾ ਪਹਿਲਾਂ ਅਚਾਨਕ ਇਸ ਫਿਲਮ ਦੀ ਡਿਸਟਰੀਬਿਊਸ਼ਨ 'ਵ੍ਹਾਈਟ ਹਿੱਲ ਸਟੂਡੀਓ' ਨੂੰ ਦੇ ਦਿੱਤੀ ਗਈ। ਹੁਣ ਉਨ੍ਹਾਂ ਵੱਲੋਂ ਫਿਲਮ ਦੀ ਰੋਕ ਲਈ ਅਦਾਲਤ 'ਚ ਅਰਜ਼ੀ ਦਾਇਰ ਕੀਤੀ ਗਈ ਹੈ। ਇਸ ਮਾਮਲੇ 'ਚ ਹੁਣ ਅਦਾਲਤ ਨੇ ਫਿਲਮ ਦੇ ਨਿਰਮਾਤਾ ਅਤੇ ਡਿਸਟਰੀਬਿਊਸ਼ਨ ਕੰਪਨੀ ਨੂੰ ਨੋਟਿਸ ਭੇਜ ਕੇ 17 ਸਤੰਬਰ ਨੂੰ ਆਪਣਾ ਪੱਖ ਰੱਖਣ ਲਈ ਕਿਹਾ ਹੈ।
Comments (0)
Facebook Comments (0)