
3 ਹਜ਼ਾਰ ਰੁਪੈ ਖਾਤੇ `ਚੋ ਆਉਣ ਦਾ ਲਾਲਚ ਦੇਕੇ ਫਾਰਮ ਭਰਦੀਆਂ ਦੋ ਲੜਕੀਆਂ ਕਾਬੂ
Sat 2 May, 2020 0
ਰਾਕੇਸ਼ ਬਾਵਾ/ਪਰਮਿੰਦਰ ਚੋਹਲਾ
ਚੋਹਲਾ ਸਾਹਿਬ 2 ਮਈ 2020
ਕਰੋਨਾ ਮਹਾਂਮਾਰੀ ਦੌਰਾਨ ਜਿੱਥੇ ਸਮਾਜ ਸੇਵੀ ਸੰਸਥਾਵਾਂ ਜਰੂਰਤਮੰਦ ਲੋਕਾਂ ਵੱਖ ਵੱਖ ਤਰੀਕਿਆਂ ਨਾਲ ਮਦਦ ਕਰ ਰਹੀਆਂ ਹਨ ਉੱਥੇ ਠੱਗ ਕਿਸਮ ਦੇ ਲੋਕ ਭੋਲੇ-ਭਾਲੇ ਲੋਕਾਂ ਨੂੰ ਰਾਹਤ ਰਾਸ਼ੀ ਦਿਵਾਉਣ ਦਾ ਲਾਲਚ ਦੇਕੇ ਠੱਗੀ ਮਾਰ ਰਹੇ ਹਨ।ਇਸਦੀ ਇੱਕ ਤਾਜਾ ਮਿਸਾਲ ਇਥੋਂ ਨਜਦੀਕ ਪਿੰਡ ਪੱਖੋਪੁਰ ਤੋਂ ਮਿਲੀ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬਲਾਕ ਚੋਹਲਾ ਸਾਹਿਬ ਦੀ ਜੀ.ਓ.ਜੀ.ਟੀਮ ਸੂਬੇਦਾਰ ਹਰਦੀਪ ਸਿੰਘ,ਸੂਬੇਦਾਰ ਕਸ਼ਮੀਰ ਸਿੰਘ,ਹੌਲਦਾਰ ਅਮਰੀਕ ਸਿੰਘ ਨੇ ਦੱਸਿਆ ਕਿ ਅੱਜ ਉਹਨਾਂ ਨੂੰ ਪਿੰਡ ਦੇ ਕੁਝ ਲੋਕਾਂ ਨੇ ਫੋਨ ਕਰਕੇ ਇਹ ਜਾਣਕਾਰੀ ਦਿੱਤੀ ਕਿ ਉਹਨਾਂ ਦੇ ਪਿੰਡ ਵਿੱਚ ਦੋ ਲੜਕੀਆਂ ਲੋਕਾਂ ਨੂੰ 3 ਹਜ਼ਾਰ ਰੁਪੈ ਰਾਹਤ ਰਾਸ਼ਨ ਖਾਤਿਆਂ ਵਿੱਚ ਪਵਾਉਣ ਦਾ ਝਾਂਸਾ ਦੇਕੇ ਪ੍ਰਤੀ ਫਾਰਮ 100 ਰੁਪੈ ਵਸੂਲ ਰਹੀਆਂ ਹਨ।ਉਹਨਾਂ ਦੱਸਿਆ ਕਿ ਉਹਨਾਂ ਦੀ ਟੀਮ ਅਤੇ ਪੁਲਿਸ ਪਾਰਟੀ ਚੋਹਲਾ ਸਾਹਿਬ ਨੇ ਮੌਕੇ ਤੇ ਪਹੁੰਚਕੇ ਵੇਖਿਆ ਕਿ ਦੋਵੇਂ ਲੜਕੀਆਂ ਪ੍ਰਮਜੀਤ ਕੌਰ ਪੁੱਤਰੀ ਸਲਵਿੰਦਰ ਸਿੰਘ ਅਤੇ ਸ਼ਰਨਜੀਤ ਕੌਰ ਪੁੱਤਰੀ ਸਲਵਿੰਦਰ ਸਿੰਘ ਵਾਸੀ ਚੀਮਾ ਜੋ ਰਾਹਤ ਰਾਸ਼ੀ ਦੇ ਨਾਮ ਪਰ ਫਾਰਮ ਭਰ ਰਹੀਆਂ ਸਨ।ਪੜ੍ਹਤਾਲ ਕਰਨ ਤੇ ਪਤਾ ਲੱਗਾ ਕਿ ਇਹ ਲੜਕੀਆਂ ਅਜੇ ਫਾਰਮ ਭਰਨੇ ਸ਼ੁਰੂ ਹੀ ਕਰਨ ਲੱਗੀਆਂ ਸਨ ਪਰ ਬੀਤੇ ਦਿਨ ਦੋ ਲੜਕੇ ਜੈਦੀਪ ਸਿੰਘ ਅਤੇ ਗੋਰਾ ਸਿੰਘ ਇਥੇ ਹੀ ਲਗਪਗ 40 ਫਾਰਮ ਭਰਕੇ ਗਏ ਸਨ ਅਤੇ ਅੱਜ ਇਹ ਲੜਕੀਆਂ ਫਾਰਮ ਭਰਨ ਲਈ ਆਈਆਂ ਸਨ।ਇਸ ਸਬੰਧੀ ਜਦ ਪੁਲਿਸ ਥਾਣਾ ਚੋਹਲਾ ਸਾਹਿਬ ਦੇ ਐਸ.ਐਚ.ਓ.ਸੋਨਮਦੀਪ ਕੌਰ ਨਾਲ ਗਲਬਾਤ ਕੀਤੀ ਤਾਂ ਉਹਨਾਂ ਕਿਹਾ ਉਹਨਾਂ ਪਾਸ ਲਿਖਤੀ ਦਰਖਾਸਤ ਆ ਚੁੱਕੀ ਹੈ ਅਤੇ ਇੰਨਕੁਆਰੀ ਕਰਨ ਤੋਂ ਬਾਅਦ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
Comments (0)
Facebook Comments (0)