ਸ਼ਿਪਸ ਇੰਸਟੀਚਿਊਟਸ ਅਧੀਨ ਚਲਦੇ ਸ਼ਾਹ ਹਰਬੰਸ ਸਿੰਘ ਇੰਟਰਨੈਸ਼ਨਲ ਪਬਲਿਕ ਸਕੂਲ ਰਾਣੀ ਵਲਾਹ ਬਾਰਵੀਂ ਦਾ ਨਤੀਜਾ 100 ਪ੍ਰਤੀਸ਼ਤ ਰਿਹਾ।

ਸ਼ਿਪਸ ਇੰਸਟੀਚਿਊਟਸ ਅਧੀਨ ਚਲਦੇ ਸ਼ਾਹ ਹਰਬੰਸ ਸਿੰਘ ਇੰਟਰਨੈਸ਼ਨਲ ਪਬਲਿਕ ਸਕੂਲ ਰਾਣੀ ਵਲਾਹ ਬਾਰਵੀਂ ਦਾ ਨਤੀਜਾ 100 ਪ੍ਰਤੀਸ਼ਤ ਰਿਹਾ।

ਚੋਹਲਾ ਸਾਹਿਬ 2 ਜੂਨ (ਸਨਦੀਪ ਸਿੱਧੂ,ਪਰਮਿੰਦਰ ਚੋਹਲਾ)
ਪੰਜਾਬ ਸਕੂਲ ਸਿੱਖਿਆ ਬੋਰਡ  ਵਲੋਂ ਐਲਾਨੇ ਬਾਰਵੀਂ ਸ਼੍ਰੇਣੀ ਦੇ ਨਤੀਜਿਆਂ ਵਿੱਚ  ਇਲਾਕੇ ਦੀ ਨਾਮਵਰ ਵਿਿਦਆਕ ਸੰਸਥਾ ਸ਼ਾਹ ਹਰਬੰਸ ਸਿੰਘ ਇੰਟਰਨੈਸ਼ਨਲ ਪਬਲਿਕ ਸਕੂਲ ਰਾਣੀ ਵਲਾਹ ਦਾ ਨਤੀਜਾ ਪਿਛਲੇ ਸਾਲਾਂ ਦੇ ਰਿਕਾਰਡ ਨੂੰ ਬਰਕਰਾਰ ਰੱਖਦਿਆਂ ਇਸ ਸਾਲ ਵੀ 100 ਪ੍ਰਤੀਸ਼ਤ ਰਿਹਾ। ਇਸ ਸਾਲ ਸਕੂਲ ਦੇ ਸਾਇੰਸ,ਕਮਰਸ ਅਤੇ ਆਰਟਸ ਦੇ ਕੁੱਲ 104 ਵਿਿਦਆਰਥੀਆਂ ਨੇ ਪ੍ਰੀਖਿਆ ਦਿੱਤੀ ਅਤੇ 104 ਵਿਿਦਆਰਥੀ ਹੀ ਚੰਗੇ ਨੰਬਰ 85 ਤੋਂ 92 ਤੱਕ ਲੈ ਕੇ ਪਾਸ ਹੋਏ ਜਿਨ੍ਹਾਂ ਵਿੱਚ ਸਾਇੰਸ ਗਰੁੱਪ ਵਿੱਚੋਂ ਅੰਮ੍ਰਿਤਪ੍ਰੀਤ ਕੌਰ,ਖੁਸ਼ਮੀਤ ਕੌਰ ,ਅਨਮੋਲਦੀਪ ਕਮਰਸ ਗਰੁੱਪ ਵਿੱਚੋਂ ਨਵਦੀਪ ਸਿੰਘ ,ਪਾਇਲਪ੍ਰੀਤ ਕੌਰ,ਰਜਨੀਤ ਕੌਰ ਆਰਟਸ ਗਰੁੱਪ ਵਿੱਚੋਂ ਮਹਿਕਪ੍ਰੀਤ ਕੌਰ ,ਗੁਰਸਾਹਿਬ ਸਿੰਘ ਅਤੇ ਜਸਮੀਤ ਸਿੰਘ ਕ੍ਰਮਵਾਰ ਪਹਿਲੇ ਦੂਜੇ ਅਤੇ ਤੀਜੇ ਸਥਾਨ ਤੇ ਰਹਿ ਕੇ ਮਾਪਿਆਂ ਤੇ ਸਕੂਲ ਦਾ ਨਾਮ ਰੋਸ਼ਨ ਕੀਤਾ।ਮੈਨੇਜਿੰਗ ਡਾਇਰੈਕਟਰ  ਗੁਲਵਿੰਦਰ ਸਿੰਘ ਸੰਧੂ, ਐਜੂਕੇਸ਼ਨਲ ਡਾਇਰੈਕਟਰ ਮੈਡਮ ਨਵਦੀਪ ਕੌਰ ਸੰਧੂ ਅਤੇ ਪ੍ਰਿੰਸੀਪਲ ਨਿਰਭੈ ਸਿੰਘ ਸੰਧੂ ਨੇ ਵਿਿਦਆਰਥੀਆਂ, ਮਾਪਿਆਂ ਤੇ ਅਧਿਆਪਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਸਾਡੇ ਵਿਿਦਆਰਥੀ ਜਿੱਥੇ ਸਾਰਾ ਸਾਲ ਜੋਨ ਪੱਧਰ, ਜ਼ਿਲ੍ਹਾ ਪੱਧਰ ਜਾ ਪੰਜਾਬ ਦੇ ਵੱਖ ਵੱਖ ਮੁਕਾਬਲਿਆਂ ਵਿੱਚ ਭਾਗ ਲੈ ਸਕੂਲ ਅਤੇ ਮਾਪਿਆਂ ਦਾ ਨਾਮ ਰੋਸ਼ਨ ਕਰਦੇ ਹਨ ਉੱਥੇ ਹਰ ਸਾਲ ਬੋਰਡ ਪ੍ਰੀਖਿਆਵਾਂ ਦੇ ਨਤੀਜਿਆਂ ਵਿੱਚ ਆਪਣੀ ਕਾਮਯਾਬੀ ਦੇ ਨਿਸ਼ਾਨ ਛੱਡ ਹਰ ਸਾਲ ਆਪਣਾ ਰਿਕਾਰਡ ਕਾਇਮ ਰੱਖ ਸਕੂਲ ਅਤੇ ਮਾਪਿਆਂ ਦਾ ਨਾਮ ਰੋਸ਼ਨ ਕਰਦੇ ਹਨ।ਇਹ ਸਾਰੀ ਕਾਮਯਾਬੀ ਦਾ ਸਿਹਰਾ ਉਨ੍ਹਾਂ ਆਪਣੇ ਮਿਹਨਤੀ ਸਟਾਫ ਨੂੰ ਦਿੱਤਾ ਜਿਨ੍ਹਾਂ  ਦੀ ਸਾਰਥਕ ਮਿਹਨਤ ਅਤੇ ਪ੍ਰੇਰਨਾ ਸਦਕਾ ਸਾਰੇ ਵਿਿਦਆਰਥੀ ਉਮੀਦਾਂ ਤੇ ਖਰੇ ਰਹਿ  ਮੱਲਾਂ ਮਾਰ ਰਹੇ ਹਨ ਕਿਉਂਕਿ ਉਮੀਦਾਂ ਇਨਸਾਨ ਨੂੰ ਕੋਸ਼ਿਸ਼ ਕਰਨ ਲਈ ਪ੍ਰੇਰਦੀਆਂ ਹਨ ਤੇ ਅਣਥੱਕ ਕੋਸ਼ਿਸ਼ ਹੀ ਸਫ਼ਲਤਾ ਦੀ ਚਾਬੀ ਹੁੰਦੀ ਹੈ।ਬਾਰਵੀਂ ਵਿੱਚ ਚੰਗੇ ਨੰਬਰ ਪ੍ਰਾਪਤ ਕਰਨ ਤੇ ਜਿੱਥੇ ਵਿਿਦਆਰਥੀਆਂ ਨੂੰ ਮੁਬਾਰਕਬਾਦ ਦਿੱਤੀ ਉੱਥੇ ਭਵਿੱਖ ਲਈ ਸ਼ੁੱਭ ਕਾਮਨਾਵਾਂ ਦਿੰਦਿਆਂ ਕਿਹਾ ਕਿ ਵਿਿਦਅਕ ਖੇਤਰ ਦੀਆਂ ਇਹ ਸ਼ਾਨਦਾਰ ਮੱਲਾਂ ਚੰਗੇਰੇ ਭਵਿੱਖ ਦੇ ਨਿਰਮਾਣ ਵਿੱਚ ਸਹਾਇਕ ਸਾਬਤ ਹੋਣਗੀਆਂ।ਇਸ ਖੁਸ਼ੀ ਦੇ ਮੌਕੇ ਸੀਬੀਐਸਈ ਵਿੰਗ ਪ੍ਰਿੰ। ਸੁਮਨ ਡਡਵਾਲ ,ਕਨੂੰਨੀ ਸਲਾਹਕਾਰ ਐਡਵੋਕੇਟ ਸਰਤਾਜ਼ ਸਿੰਘ ਸੰਧੂ, ਮੈਡੀਕਲ ਸਲਾਹਕਾਰ ਡਾਕਟਰ ਹਰਕੀਰਤ ਕੌਰ ਸੰਧੂ ਅਤੇ ਮਦਨ ਪਠਾਣੀਆਂ ਨੇ ਵਧਾਈ ਦਿੰਦਿਆਂ ਕਿਹਾ ਕਿ ਅਸੀਂ ਮਾਪਿਆਂ ਦੇ ਧੰਨਵਾਦੀ ਹਾਂ ਕਿ ਉਨ੍ਹਾਂ ਨੂੰ ਸਾਡੇ ਤੇ ਪੂਰਾ ਵਿਸ਼ਵਾਸ ਹੈ ਅਤੇ ਅਸੀਂ ਹਮੇਸ਼ਾ ਉਸ ਵਿਸ਼ਵਾਸ ਨੂੰ ਬਰਕਰਾਰ ਰੱਖਣ ਵਿੱਚ ਕਾਮਯਾਬ ਰਹਿੰਦੇ ਹਾ।