ਗੁਰਪ੍ਰੀਤ ਘੁੱਗੀ ਨੇ ਸੁਖਪਾਲ ਖਹਿਰਾ ਦੇ ਹੱਕ ਵਿਚ ਦਿੱਤਾ ਬਿਆਨ

ਗੁਰਪ੍ਰੀਤ ਘੁੱਗੀ ਨੇ ਸੁਖਪਾਲ ਖਹਿਰਾ ਦੇ ਹੱਕ ਵਿਚ ਦਿੱਤਾ  ਬਿਆਨ

ਐਸ ਪੀ ਸਿੱਧੂ 

ਚੰਡੀਗੜ੍ਹ, 1 ਅਗਸਤ 2018 -

ਸਾਬਕਾ ਆਮ ਆਦਮੀ ਪਾਰਟੀ ਆਗੂ ਲੀਡਰ ਅਤੇ ਕਮੇਡੀਅਨ ਗੁਰਪ੍ਰੀਤ ਘੁੱਗੀ ਨੇ ਸੁਖਪਾਲ ਖਹਿਰਾ ਦੇ ਹੱਕ ਵਿਚ ਇਕ ਬਿਆਨ ਦਿੰਦਿਆਂ ਕਿਹਾ ਕਿ ਜੋ ਲੋਕ ਪੰਜਾਬ ਨੂੰ ਬਚਾਉਣ ਲਈ ਦਿਨ ਰਾਤ ਮਿਹਨਤਾਂ ਕਰ ਰਹੇ ਨੇ ਉਨ੍ਹਾਂ ਨਾਲ ਜੋ ਹੋ ਰਿਹਾ, ਉਸਦਾ ਬਹੁਤ ਦੁੱਖ ਹੈ । ਉਨ੍ਹਾਂ ਕਿਹਾ ਕਿ ਬਾਵੇਂ ਉਹ ਖੁਦ ੨ ਅਗਸਤ ਵਾਲੀ ਕਨਵੈਂਸ਼ਨ ਵਿਚ ਨਹੀਂ ਆ ਸਕਣਗੇ ਪਰ ਉਹ ਆਪ ਆਦਮੀ ਪਾਰਟੀ ਦੇ ਵਲੰਟੀਅਰਾਂ ਤੇ ਸਮੁੱਚੀ ਆਵਾਮ ਨੂੰ ਅਪੀਲ ਕਰਦੇ ਨੇ ਕਿ ਉਹ ਇਸ ਕਨਵੈਂਸ਼ਨ ਵਿਚ ਪਹੁੰਚ ਕੇ ਸੁਖਪਾਲ ਖਹਿਰਾ ਦਾ ਸਾਥ ਜਰੂਰ ਦੇਣ।