ਧਾਰਮਿਕ ਮੁਕਾਬਲਿਆਂ ਵਿੱਚ ਜੇਤੂ ਵਿਿਦਆਰਥੀਆਂ ਨੂੰ ਨਗਦ ਇਨਾਮ ਤਕਸੀਮ ਕੀਤੇ : ਪ੍ਰਿੰਸੀਪਲ ਡਾਕਟਰ ਕੁਲਵਿੰਦਰ ਸਿੰਘ
Tue 10 Sep, 2024 0ਚੋਹਲਾ ਸਾਹਿਬ 10 ਸਤੰਬਰ (ਸਨਦੀਪ ਸਿੱਧੂ,ਪਰਮਿੰਦਰ ਚੋਹਲਾ
ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਰਪ੍ਰਸਤੀ ਹੇਠਸੁਖਮਿੰਦਰ ਸਿੰਘ ਜੀ ਸਕੱਤਰ ਵਿਿਦਆ ਅਤੇ ਮੈਡਮ ਸਤਵੰਤ ਕੌਰ ਡਿਪਟੀ ਡਾਇਰੈਕਟਰ ਸਕੂਲ ਦੀ ਯੋਗ ਅਗਵਾਈ ਹੇਠ ਡਾਇਰੈਕਟੋਰੇਟ ਆਫ ਐਜੂਕੇਸ਼ਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਦੇਸ਼ਾਂ ਅਨੁਸਾਰ ਸ੍ਰੀ ਗੁਰੂ ਰਾਮਦਾਸ ਜੀ ਦੇ 450 ਸਾਲਾ ਗੁਰਿਆਈ ਦਿਵਸ ਅਤੇ ਸ੍ਰੀ ਗੁਰੂ ਅਮਰਦਾਸ ਜੀ ਦੇ 450 ਸਾਲਾ ਜੋਤੀ ਜੋਤ ਦਿਵਸ ਨੂੰ ਸਮਰਪਿਤ ਅੰਤਰ ਜੋਨਲ ਲੇਖ ਰਚਨਾ, ਕਵਿਤਾ ਉਚਾਰਨ ਅਤੇ ਭਾਸ਼ਣ ਮੁਕਾਬਲੇ ਕਰਵਾਏ ਗਏ ।ਇਨ੍ਹਾ ਮੁਕਾਬਲਿਆਂ ਦੇ ਜੋਨ ਇੰਚਾਰਜ ਡਾ ਕੁਲਵਿੰਦਰ ਸਿੰਘ ਪ੍ਰਿੰਸੀਪਲ ਤ੍ਰੈ ਸ਼ਤਾਬਦੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਨੇ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚਲ ਰਹੇ ਸਮੂਹ ਸਕੂਲਾਂ ਦੇ ਵਿਿਦਆਰਥੀਆਂ ਦੇ ਪਿਛਲੇ ਦਿਨੀਂ ਜੋਨ ਪੱਧਰ ਤੇ ਕਰਵਾਏ ਗਏ ਮੁਕਾਬਲਿਆਂ ਵਿੱਚ ਜੇਤੂ ਵਿਿਦਆਰਥੀਆਂ ਦੇ ਅੰਤਰ ਜੋਨਲ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਦੇ ਜੇਤੂ ਵਿਿਦਆਰਥੀਆਂ ਨੂੰ ਮਾਨਯੋਗ ਪ੍ਰਧਾਨ ਸਾਹਿਬ ਵਲੋਂ ਪਹਿਲੇ ਸਥਾਨ ਵਾਲੇ ਵਿਿਦਆਰਥੀ ਨੂੰ 5100,ਦੂਜੇ ਸਥਾਨ ਵਾਲੇ ਨੂੰ 3100 ਅਤੇ ਤੀਸਰੇ ਸਥਾਨ ਵਾਲੇ ਵਿਿਦਆਰਥੀ ਨੂੰ 2100 ਰੁਪਏ ਨਗਦ ਇਨਾਮ ਦਿੱਤੇ ਜਾਣਗੇ। ਇਸ ਤੋਂ ਇਲਾਵਾ ਬਾਕੀ ਵਿਿਦਆਰਥੀਆਂ ਨੂੰ ਵੀ 1000 ਰੁਪਏ ਪ੍ਰਤੀ ਵਿਿਦਆਰਥੀ ਹੌਸਲਾ ਵਧਾਊ ਇਨਾਮ ਵਜੋਂ ਦਿਤੇ ਜਾਣਗੇ। ਮੁਕਾਬਲਿਆਂ ਦੀ ਜਜਮੈਟ ਡਾ ਗੁਰਜੰਟ ਸਿੰਘ, ਡਾ ਹਰਮੀਤ ਕੌਰ,ਪ੍ਰੋ ਹਿੰਮਤ ਸਿੰਘ, ਡਾ ਆਤਮਾ ਸਿੰਘ, ਪ੍ਰੋ ਜਗਤੇਸ਼ਵਰ ਸਿੰਘ ,ਪ੍ਰੋ ਗੁਰਹੰਸ ਸਿੰਘ, ਪ੍ਰੋ ਹਰਪ੍ਰੀਤ ਸਿੰਘ ਅਤੇ ਪ੍ਰੋ ਸੁਖਦੀਪ ਸਿੰਘ ਨੇ ਨਿਭਾਈ। ਸਟੇਜ ਸਕੱਤਰ ਦੀ ਭੂਮਿਕਾ ਡਾ ਜਤਿੰਦਰ ਕੌਰ ਨੇ ਬਾਖੂਬੀ ਨਿਭਾਈ। ਮੁਕਾਬਲਿਆਂ ਤੋਂ ਇਲਾਵਾ ਸ੍ਰੀ ਗੁਰੂ ਰਾਮਦਾਸ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਸ੍ਰੀ ਅੰਮ੍ਰਿਤਸਰ ਸਾਹਿਬ, ਸ੍ਰੀ ਗੁਰੂ ਨਾਨਕ ਗਰਲਜ਼ ਸੀ ਸੈ ਸਕੂਲ ਘਿਉ, ਬੀੜ ਬਾਬਾ ਬੁੱਢਾ ਸਾਹਿਬ ਸੀ ਸੈ ਸਕੂਲ ਅਤੇ ਮਹਾਰਾਜਾ ਰਣਜੀਤ ਸਿੰਘ ਪਬਲਿਕ ਸੀ ਸੈ ਸਕੂਲ ਦੇ ਵਿਿਦਆਰਥੀਆਂ ਨੇ ਕੀਰਤਨ ਕਰ ਕੇ ਸੰਗਤਾਂ ਨੂੰ ਗੁਰੂ ਸ਼ਬਦ ਨਾਲ ਜੋੜਿਆ। ਇਸ ਸਮਾਗਮ ਵਿੱਚ ਅਲੱਗ ਅਲੱਗ ਸਕੂਲਾਂ ਦੇ 1000 ਦੇ ਕਰੀਬ ਵਿਿਦਆਰਥੀ ਸ਼ਾਮਲ ਹੋਏ।ਉਨਾਂ ਨੇ ਖਾਸ ਤੌਰ ਤੇ ਗੁਰਦੁਆਰਾ ਸ੍ਰੀ ਬਾਉਲੀ ਸਾਹਿਬ ਦੇ ਮੈਨੇਜਰ ਸ ਗੁਰਾ ਸਿੰਘ ਜੀ ਮਾਨ ਅਤੇ ਉਨ੍ਹਾਂ ਦੇ ਸਟਾਫ ਦਾ ਇਸ ਪਰੋਗਰਾਮ ਵਿੱਚ ਸਾਥ ਦੇਣ ਅਤੇ ਪਰਬੰਧ ਕਰਨ ਲਈ ਧੰਨਵਾਦ ਕੀਤਾ। ਸਮਾਗਮ ਵਿਚ ਜਥੇਦਾਰ ਖੁਸ਼ਵਿੰਦਰ ਸਿੰਘ ਜੀ ਭਾਟੀਆ ਮੈਂਬਰ ਅੰਤ੍ਰਿੰਗ ਕਮੇਟੀ, ਜਥੇਦਾਰ ਸੁਖਵਰਸ਼ ਸਿੰਘ ਮੈਂਬਰ ਧਰਮ ਪ੍ਰਚਾਰ ਕਮੇਟੀ ਅਤੇ ਜਥੇਦਾਰ ਜਰਨੈਲ ਸਿੰਘ ਡੋਗਰਾਵਾਲਾ ਨੇ ਖਾਸ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ ਅਲੱਗ ਅਲੱਗ ਸਕੂਲਾਂ ਦੇ ਪ੍ਰਿੰਸੀਪਲ ਅਤੇ ਸਟਾਫ ਤੇ ਇਲਾਵਾ ਪ੍ਰੋ ਗੁਰਜੀਤ ਸਿੰਘ ਹਾਜਰ ਸਨ।
Comments (0)
Facebook Comments (0)