ਮੰਡਾਲਾ ਤੋ ਦੀਨੇਵਾਲ 88 ਲੱਖ ਦੀ ਲਾਗਤ ਨਾਲ ਪੱਕੀ ਨਵੀ ਸੜਕ ਬਣਾਕੇ ਹਲਕਾ ਵਾਸੀਆਂ ਨੂੰ ਜਲਦ ਕੀਤੀ ਜਾਵੇਗੀ ਸਮਰਪਿਤ: ਰਵਿੰਦਰ ਸਿੰਘ ਬ੍ਰਹਮਪੁਰਾ

ਮੰਡਾਲਾ ਤੋ ਦੀਨੇਵਾਲ 88 ਲੱਖ ਦੀ ਲਾਗਤ ਨਾਲ ਪੱਕੀ ਨਵੀ ਸੜਕ ਬਣਾਕੇ ਹਲਕਾ ਵਾਸੀਆਂ ਨੂੰ ਜਲਦ ਕੀਤੀ ਜਾਵੇਗੀ ਸਮਰਪਿਤ: ਰਵਿੰਦਰ ਸਿੰਘ ਬ੍ਰਹਮਪੁਰਾ

ਤਰਨ ਤਾਰਨ  29 ਜੁਲਾਈ  (vkH ird/t f;zx):- 

ਅੱਜ ਪਿੰਡ ਮੰਡਾਲਾ ਦੇ ਗੁਰਦੁਆਰਾ ਸਹਿਬ ਵਿਖੇ ਪੰਜ ਪਿੰਡਾਂ  ਮੰਡਾਲਾ ,ਬਾਣੀਆ,ਦੁਲਚੀਪੁਰ,ਘਸੀਟਪੁਰ ਅਤੇ ਦੀਨੇਵਾਲ ਦੇ ਮੋਹਤਬਰ ਅਕਾਲੀ ਆਗੂਆ ਅਤੇ ਪਿੰਡ ਵਾਸੀਆਂ ਦਾ ਭਰਵਾ ਇੱਕਠ ਹੋਇਆ । ਇਸ ਮੌਕੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਵਿਸ਼ੇਸ਼ ਤੌਰ ਤੇ ਪੁੱਜੇ । ਇਹਨਾਂ ਪਿੰਡਾਂ ਵਾਲਿਆਂ ਵਲੋਂ ਸ਼.ਬ੍ਰਹਮਪੁਰਾਂ ਅੱਗੇ ਪਿੰਡ ਮੰਡਾਲਾ ਤੋ ਮਥਰੇਵਾਲ ਤੱਕ ਪੱਕੀ ਸੜਕ ਬਣਾਉਣ ਦੀ ਮੰਗ ਰੱਖੀ ਅਤੇ ਕਿਹਾ ਕਿ ਇਸ ਸੜਕ ਦੀ ਮੰਗ ਪਿਛਲੇ ਕਈ ਦਹਾਕਿਆਂ ਤੋ ਇਲਾਕਾ ਵਾਸੀ ਕਰਦੇ ਆ ਰਹੇ ਸਨ। ਇਹ ਸੜਕ ਬਣਨ ਨਾਲ ਮੰਡਾਲਾ ਘਸੀਟਚਪੁਰ ,ਬਾਣੀਆ ,ਦੁਲਚੀਪੁਰ ,ਆਦਿ ਪਿੰਡਾਂ ਦੇ ਲੋਕ ਮਥਰੇਵਾਲ , ਦੀਵਨੇਵਾਲ,ਜਾਹਗੀਰ,ਬਾਠ ਆਦਿ ਨਾਲ ਜੁੜ ਜਾਣਗੇ ਇਸ ਨਾਲ ਲੋਕਾਂ ਨੂੰ ਕਾਫੀ ਆਉਣ ਜਾਣ ਵਿੱਚ ਅਸਾਨੀ ਹੋਵੇਗੀ । ਬ੍ਰਹਮਪੁਰਾਂ ਨੇ ਸਬੋਧਨ ਕਰਦਿਆਂ ਮੌਕੇ ਤੇ ਹੀ ਉਕਤ ਸੜਕ ਬਣਾਉਣ ਦੀ ਮੰਗ ਨੂੰ ਮਨਜੂਰ ਕਰਦਿਆਂ ਇਸ ਸੜਕ ਨੂੰ ਬਣਾਉਣ ਦੀ ਅੰਦਾਜਨ ਲਾਗਤ ੮੮ ਲੱਖ ਵਿਚੋ ੪੦ ਲੱਖ ਰੁਪਏ ਮੈਬਰ ਪਾਰਲੀਮੈਟ ਜਥੇ ਰਣਜੀਤ ਸਿੰਘ ਬ੍ਰਹਮਪੁਰਾਂ ਦੇ ਕੋਟੇ ਵਿਚੋ ਦੇਣ ਦਾ ਐਲਾਨ ਕੀਤਾ । ਜੈਕਾਰਿਆ ਦੀ ਗੂਜ ਵਿੱਚ ਬ੍ਰਹਮਪੁਰਾਂ ਨੇ ਕਿਹਾ ਅਕਾਲੀ ਸਰਕਾਰ ਵੇਲੇ ਹੀ ਪੰਜਾਬ ਦਾ ਖਾਸ ਕਰ ਪਿੰਡਾਂ ਦਾ ਵਿਕਾਸ ਹੁੰਦਾ ਹੈ ਅਤੇ ਜਥੇ ਰਣਜੀਤ ਸਿੰਘ ਬ੍ਰਹਮਪੁਰਾਂ ਦੀਆਂ ਕੋਸ਼ਿਸ਼ਾ ਸਦਕਾ ਮਾਝੇ ਦਾ ਭਰਪੂਰ ਵਿਕਾਸ ਕਰਵਾਇਆਂ ਗਿਆ ਹੈ । ਉਹਨਾ ਕਿਹਾ ਕਿ ਭਾਵੇ ਇਸ ਵਾਰ ਲੋਕਾਂ ਨੇ ਕਾਂਗਰਸੀ ਵਿਧਾਇਕਾਂ ਨੂੰ ਜਿਤਾ ਕੇ ਭੇਜਿਆ ਹੈ ਪਰ ਉਹਨਾ ਦੀ ਹਲਕੇ ਵਿੱਚ ਲਗਾਤਰ ਗੈਰ ਹਾਜਰੀ ਕਾਰਣ ਅੱਜ ਵੀ ਲੋਕਾਂ ਦੇ ਕੰਮਕਾਰ ਅਤੇ ਹਲਕੇ ਦੇ ਵਿਕਾਸ ਕਾਰਜ ਅਕਾਲੀ ਦਲ ਵਲੋ ਹੀ ਕਰਵਾਏ ਜਾਂ ਰਹੇ ਹਨ । ਉਹਨਾਂ ਕਿਹਾ ਕੇ ਆਉਦੀਆਂ ਲੋਕ ਸਭਾ ਚੋਣਾਂ ਵਿੱਚ ਪੰਜਾਬ ਦੇ ਲੋਕ ਕਾਂਗਰਸ ਪਾਰਟੀ ਨੂੰ ਝੂਠ ਦੀ ਰਾਜਨੀਤੀ ਦਾ ਮੂੰਹ ਤੋੜ ਜਵਾਬ ਦੇਣਗੇ ਅਤੇ ਆਕਾਲੀ ਦਲ ਸਾਨਦਰ ਜਿੱਤ ਪਾ੍ਰਪਤ ਕਰੇਗਾ । ਇਸ ਮੌਕੇ ਰਵਿੰਦਰ ਸਿੰਘ ਬ੍ਰਹਮਪੁਰਾਂ ਨੇ ਕਿਹਾ ਕੇ ਇਸ ਸੜਕ ਦਾ ਉਦਘਾਟਨ ਬਹੁਤ ਜਲਦ ਮੈਬਰ ਪਾਰਲੀਮੈਂਟ ਜਥੇ ਰਣਜੀਤ ਸਿੰਘ ਬ੍ਰਹਮਪੁਰਾਂ ਅਪਣੇ ਹੱਥੀ ਕਰਨਗੇ । ਇਸ ਮੌਕੇ ਉਹਨਾਂ ਤੋ ਇਲਾਵਾ ਜਥੇ ਦਲਬੀਰ ਸਿੰਘ ਜਾਹਗੀਰ ਮੈਬਰ ਵਰਕਿੰਗ ਕਮੇਟੀ,ਸਰਬਜੀਤ ਸਿੰਘ ਪ੍ਰਧਾਨ ਲੋਕਲ ਗੁਰਦੁਆਰਾ ਕਮੇਟੀ,ਜਥੇ ਪਰਮਜੀਤ ਸਿੰਘ ਮੰਡਾਲਾ,ਸਰਪੰਚ ਅਮਰੀਕ ਸਿੰਘ ਘਸੀਟਪੁਰ,ਸਾਬਕਾ ਸਰਪੰਚ ਮੋਹਨ ਸਿੰਘ ਘਸੀਟਪੁਰ,ਸਰਬਜੀਤ ਸਿੰਘ ਸੰਧੂ, ਸਰਪੰਚ ਬਲਜਿੰਦਰ ਸਿੰਘ, ਸਰਪੰਚ ਕੇਵਲ ਸਿੰਘ, ਗੁਰਸਾਹਬ ਸਿੰਘ ਦੁਲਚੀਪੁਰ,ਸਰਪੰਚ ਜਸਵਿੰਦਰ ਕੌਰ,ਜਤਿੰਦਰ ਸਿੰਘ ਟੋਨੀ ਦੀਨੇਵਾਲ,ਮਨਜੀਤ ਸਿੰਘ ਨੰਬਰਦਾਰ,ਦਮਨਜੀਤ ਸਿੰਘ ਪੀ.ਏ ,ਗੁਰਕੰਵਲ ਸਿੰਘ,ਕੇਵਲ ਸਿੰਘ ਆਦਿ ਮੌਜੂਦ ਸਨ ।