ਚੋਹਲਾ ਸਾਹਿਬ ਤੋਂ ਕਈ ਪਰਿਵਾਰ ਆਪ `ਚ ਸ਼ਾਮਿਲ : ਕੇਵਲ ਚੋਹਲਾ

ਚੋਹਲਾ ਸਾਹਿਬ ਤੋਂ ਕਈ ਪਰਿਵਾਰ ਆਪ `ਚ ਸ਼ਾਮਿਲ : ਕੇਵਲ ਚੋਹਲਾ

ਚੋਹਲਾ ਸਾਹਿਬ/ਤਰਨ ਤਾਰਨ/ਲੁਧਿਆਣਾ 16 ਫਰਵਰੀ (ਬਿਊਰੋ)
ਹਲਕਾ ਖਡੂਰ ਸਾਹਿਬ ਤੋਂ ਆਮ ਆਦਮੀਂ ਪਾਰਟੀ ਦੇ ਉਮੀਦਵਾਰ ਮਨਜਿੰਦਰ ਸਿੰਘ ਲਾਲਪੁਰਾ ਦੀ ਯੋਗ ਅਗਵਾਈ ਹੇਠ ਅੱਜ ਇਤਿਹਾਸਕ ਨਗਰ ਚੋਹਲਾ ਸਾਹਿਬ ਦੇ ਵਸਨੀਕ ਅਤੇ ਨੌਜਵਾਨ ਆਗੂ ਗੁਰਪ੍ਰੀਤ ਸਿੰਘ ਗੋਪੀ ਕਈ ਪਰਿਵਾਰਾਂ ਸਮੇਤ ਆਮ ਆਦਮੀਂ ਪਾਰਟੀ ਵਿੱਚ ਸ਼ਾਮਿਲ ਹੋਏ ।ਇਸ ਸਮੇਂ ਆਮ ਆਦਮੀਂ ਪਾਰਟੀ ਦੇ ਉਮੀਦਵਾਰ ਮਨਜਿੰਦਰ ਸਿੰਘ ਲਾਲਪੁਰਾ ਨੇ ਆਪ ਵਿੱਚ ਸ਼ਾਮਿਲ ਹੋਣ ਵਾਲੇ ਪਰਿਵਾਰਾਂ ਗੁਰਪ੍ਰੀਤ ਸਿੰਘ ਗੋਪੀ,ਜਗਜੀਤ ਸਿੰਘ ਚੋਹਲਾ ਸਾਹਿਬ,ਭਾਈ ਮਾਹਣ ਸਿੰਘ,ਨਿਹੰਗ ਸਿੰਘ ਫੌਜ ਨੂੰ ਸਨਮਾਨਿਤ ਕੀਤਾ ਅਤੇ ਕਿਹਾ ਕਿ ਆਪ ਵਿੱਚ ਸ਼ਾਮਿਲ ਹੋਣ ਵਾਲੇ ਪਰਿਵਾਰਾਂ ਨੂੰ ਪੂਰਾ ਮਾਨ ਸਤਿਕਾਰ ਦਿੱਤਾ ਜਾਵੇਗਾ।ਉਹਨਾਂ ਕਿਹਾ ਕਿ ਆਮ ਆਦਮੀਂ ਪਾਰਟੀ ਲੋਕਾਂ ਦੀ ਪਾਰਟੀ ਹੈ ਅਤੇ ਉਹਨਾਂ ਅਪੀਲ ਕੀਤੀ ਕਿ ਆਮ ਆਦਮੀਂ ਪਾਰਟੀ ਨੂੰ ਵੱਧ ਤੋਂ ਵੱਧ ਵੋਟਾਂ ਪਾਕੇ ਕਾਮਯਾਬ ਕਰੋ।ਇਸ ਸਮੇਂ ਆਪ ਵਿੱਚ ਸ਼ਾਮਿਲ ਹੋਏ ਪਰਿਵਾਰਾਂ ਨੇ ਮਨਜਿੰਦਰ ਸਿੰਘ ਲਾਲਪੁਰਾ ਨੂੰ ਪੂਰਾ ਵਿਸ਼ਵਾਸ਼ ਦਿਵਾਇਆ ਕਿ ਉਹ ਆਪ ਦੀਆਂ ਨੀਤੀਆਂ ਨੂੰ ਘਰ ਘਰ ਤੱਕ ਪਹੁੰਚਾਉਣਗੇ।ਇਸ ਸਮੇਂ ਨੰਬਰਦਾਰ ਕੁਲਬੀਰ ਸਿੰਘ,ਦਇਆ ਸਿੰਘ,ਕਾਕੇ ਸ਼ਾਹ,ਸੰਧੂ ਫੋਟੋ ਸਟੂਡੀਓ,ਅਵਤਾਰ ਸਿੰਘ ਮਠਾੜੂ,ਰਾਜ ਸ਼ਾਹ,ਅਮੋਲਕ ਸਿੰਘ,ਜਸਵੰਤ ਸਿੰਘ,ਬਿੱਕਰ ਸਿੰਘ,ਗੁਰਲਾਲ ਸਿੰਘ,ਅੰਗਰੇਜ ਸਿੰਘ,ਨਿਰਵੈਰ ਸਿੰਘ,ਗੁਰਸੇਵਕ ਸਿੰਘ,ਸੁਖਦੇਵ ਸਿੰਘ,ਲਖਵਿੰਦਰ ਸਿੰਘ ਬਾਬਾ ਲਾਲੀ,ਪਲਵਿੰਦਰ ਸਿੰਘ,ਸਤਨਾਮ ਸਿੰਘ ਆਦਿ ਹਾਜ਼ਰ ਸਨ।