ਪੰਜਾਬ ਨੂੰ ਆਰਥਿਕ ਸੰਕਟ ਚੋਂ ਕੱਢਣ ਲਈ ਅਕਾਲੀ ਦਲ ਵਲੋਂ ਜਾਰੀ ਮੈਨੀਫੈਸਟੋ ਬੇਹੱਦ ਸ਼ਲਾਘਾਯੋਗ-- ਸਤਨਾਮ ਸਿੰਘ ਚੋਹਲਾ

ਪੰਜਾਬ ਨੂੰ ਆਰਥਿਕ ਸੰਕਟ ਚੋਂ ਕੱਢਣ ਲਈ ਅਕਾਲੀ ਦਲ ਵਲੋਂ ਜਾਰੀ ਮੈਨੀਫੈਸਟੋ ਬੇਹੱਦ ਸ਼ਲਾਘਾਯੋਗ-- ਸਤਨਾਮ ਸਿੰਘ ਚੋਹਲਾ

ਚੋਹਲਾ ਸਾਹਿਬ 16 ਫ਼ਰਵਰੀ (ਰਾਕੇਸ਼ ਬਾਵਾ,ਚੋਹਲਾ) ਪੰਜਾਬ ਨੂੰ ਆਰਥਿਕ ਸੰਕਟ ਚੋਂ ਕੱਢਣ ਲਈ ਅਕਾਲੀ ਦਲ ਵਲੋਂ ਜਾਰੀ ਮੈਨੀਫੈਸਟੋ ਬੇਹੱਦ ਸ਼ਲਾਘਾਯੋਗ ਹੈ, ਜਿਸ ਦੀ ਜਿਨੀ ਵੀ ਸਿਫਤ ਕੀਤੀ ਜਾਵੇ ਘੱਟ ਹੈ। ਇਸ ਮੈਨੀਫੈਸਟੋ ਚ ਸਭ ਵਰਗਾਂ ਦਾ ਖਾਸ ਧਿਆਨ ਰੱਖਿਆ ਗਿਆ ਹੈ। ਇਹ ਪ੍ਰਗਟਾਵਾ ਅੱਜ ਹਲਕਾ ਖਡੂਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ,ਭਾਜਪਾ ਦੇ ਉਮੀਦਵਾਰ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਦੇ ਹੱਕ ਚ ਅਹਿਮ ਬੈਠਕ ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਸਰਪੰਚ ਸਤਨਾਮ ਸਿੰਘ ਚੋਹਲਾ ਨੇ ਮੋਹਤਵਰਾਂ,ਅਹੁਦੇਦਾਰਾਂ,ਪਿੰਡਾਂ ਦੇ ਲੋਕਾਂ ਨਾਲ ਕੀਤਾ। ਮੌਕੇ ਤੇ  ਮੌਜੂਦ ਕੁਝ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨਾ ਕਿਹਾ  ਕਿ ਬੀਤੇ ਦਿਨੀ ਅਕਾਲੀ ਦਲ ਦੇ ਪ੍ਰਧਾਨ  ਸੁਖਬੀਰ ਸਿੰਘ ਬਾਦਲ ਵਲੋ ਪੰਜਾਬ ਦੇ ਹਿੱਤਾਂ ਖਾਤਰ ਜਾਰੀ ਚੋਣ ਮਨੋਰਥ ਪੱਤਰ ਸੂਬੇ ਨੂੰ ਨਵੀ ਰਾਹ ਪ੍ਰਦਾਨ ਕਰੇਗਾ। ਇਸ ਮੈਨੀਫੈਸਟੋ ਚ ਔਰਤਾਂ,ਬੇਰੁਜ਼ਗਾਰੀ,ਕਿਸਾਨਾਂ,ਨੌਜਵਾਨਾਂ,ਬਜ਼ੁਰਗਾਂ,ਦਲਿਤਾਂ,ਵਪਾਰੀ ਵਰਗ ਆਦਿ  ਲਈ ਇਹ ਬਜਟ ਬਹੁਤ ਲਾਹੇਵੰਦ ਸਾਬਤ ਹੋਵੇਗਾ।ਬਲਾਕ ਸੰਮਤੀ ਮੈਂਬਰ ਸਤਨਾਮ ਸਿੰਘ ਚੋਹਲਾ ਨੇ ਸਪੱਸ਼ਟ ਕੀਤਾ ਕਿ ਚੋਣਾਂ ਚ ਕਾਂਗਰਸ ਤੋ ਉਮੀਦ ਜਤਾਈ ਸੀ ਕਿ ਸ਼ਾਇਦ ਪੰਜਾਬ ਦਾ ਭਲਾ ਹੋਵੇ ਪਰ ਕਾਂਗਰਸ ਨੇ ਤਾਂ ਪੰਜਾਬ ਨੂੰ ਬੇਹੱਦ ਪਿੱਛੇ ਧੱਕ ਦਿੱਤਾ ਹੈ। ਦੋਸ਼ ਲਾਇਆ ਕਿ ਕਾਂਗਰਸ ਨੇ ਮੱਸਲੇ ਸਵਾਰਨ ਦੀ ਥਾਂ ਆਪਣੇ ਰਿਸ਼ਤੇਦਾਰਾਂ ਨੂੰ ਨੌਕਰੀਆਂ,ਝੂਠੇ ਵਾਅਦੇ ਹੀ ਕੀਤੇ । ਇਸ ਮੌਕੇ ਉਨਾ ਦਾਅਵੇ ਨਾਲ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਆਉਣ ਤੇ ਲੋਕਾਂ ਦੇ ਮੱਸਲੇ ਪਹਿਲ ਦੇ ਅਧਾਰ ਤੇ ਹੱਲ ਕੀਤੇ ਜਾਣਗੇ। ਇਸ ਮੌਕੇ ਸੇਰਾ ਸ਼ਾਹ, ਹਰਦੀਪ ਸਿੰਘ,ਸਵਰਨ ਸਿੰਘ ਮੁਨੀਮ, ਪੱਪੂ ਸਿੰਘ ,ਬਬਲੂ ਮੁਨੀਮ,ਬਾਬਾ ਲਾਲੀ,ਸਿਮਰਨਜੀਤ ਸਿੰਘ ਕਾਕੂ ਹਾਜਰ ਸਨ।