ਬਾਬਾ ਦੀਪ ਸਿੰਘ ਖੂਨਦਾਨ ਕਮੇਟੀ ਨੇ ਗਰੀਬ ਵਿਦਿਆਰਥੀ ਦੀ ਕੀਤੀ ਮਦਦ
Mon 4 Mar, 2019 0ਭਿੱਖੀਵਿੰਡ 4 ਮਾਰਚ (ਹਰਜਿੰਦਰ ਸਿੰਘ ਗੋਲ੍ਹਣ)-
ਬਾਬਾ ਦੀਪ ਸਿੰਘ ਖੂਨਦਾਨ ਕਮੇਟੀ
ਭਿੱਖੀਵਿੰਡ ਵੱਲੋਂ ਗਰੀਬ ਤੇ ਲੋੜਵੰਦ ਵਿਦਿਆਰਥੀ ਨੂੰ ਕਿਤਾਬਾਂ, ਕਾਪੀਆਂ, ਬੈਗ ਆਦਿ
ਸਮਾਨ ਦੇ ਕੇ ਮਦਦ ਕੀਤੀ ਗਈ। ਕਲਗੀਧਰ ਪਬਲਿਕ ਸਕੂਲ ਭਿੱਖੀਵਿੰਡ ਦੇ ਚੋਥੀ ਕਲਾਸ ਦੇ
ਵਿਦਿਆਰਥੀ ਆਰੀਅਨ ਨੂੰ ਕਿਤਾਬਾਂ, ਕਾਪੀਆਂ ਆਦਿ ਸਮਾਨ ਦਿੰਦਿਆਂ ਪ੍ਰਧਾਨ ਗੁਰਵਿੰਦਰ
ਸਿੰਘ ਵਿੱਕੀ, ਜਗਮੀਤ ਸਿੰਘ, ਡਾ:ਮੇਹਰ ਸਿੰਘ ਮਰਗਿੰਦਪੁਰੀ, ਮਨਪ੍ਰੀਤ ਸਿੰਘ
ਗੋਇੰਦਵਾਲ, ਜਸਬੀਰ ਸਿੰਘ ਧੂੰਦਾ, ਜਸਮੀਤ ਸਿੰਘ ਆਦਿ ਕਮੇਟੀ ਆਗੂਆਂ ਨੇ ਕਿਹਾ ਆਰੀਅਨ
ਦੇ ਪਿਤਾ ਸਰਬਜੀਤ ਸਿੰਘ ਦੀ ਮੌਤ ਹੋ ਜਾਣ ਤੇ ਘਰ ਦੀ ਆਰਥਿਕ ਹਾਲਾਤ ਠੀਕ ਨਾ ਹੋਣ ਕਾਰਨ
ਵਿਦਿਆਰਥੀ ਦੀ ਪੜ੍ਹਾਈ ਵਿਚ ਦਿੱਕਤ ਆ ਰਹੀ ਸੀ, ਜਿਸ ਦੇ ਤਹਿਤ ਬਾਬਾ ਦੀਪ ਸਿੰਘ
ਖੂਨਦਾਨ ਕਮੇਟੀ ਭਿੱਖੀਵਿੰਡ ਵੱਲੋਂ ਆਰੀਅਨ ਨੂੰ ਨਵੇਂ ਸ਼ੈਸ਼ਨ ਲਈ ਚੋਥੀ ਕਲਾਸ ਦੀਆਂ
ਨਵੀਆਂ ਕਿਤਾਬਾਂ, ਕਾਪੀਆਂ ਆਦਿ ਸਮਾਨ ਲੈ ਕੇ ਦਿੱਤਾ ਗਿਆ ਤਾਂ ਜੋ ਉਹ ਆਪਣੀ ਪੜ੍ਹਾਈ
ਜਾਰੀ ਰੱਖ ਸਕੇ। ਉਹਨਾਂ ਨੇ ਇਹ ਵੀ ਕਿਹਾ ਕਿ ਕਮੇਟੀ ਵੱਲੋਂ ਭਵਿੱਖ ਵਿਚ ਵੀ ਆਰੀਅਨ
ਵਰਗੇ ਗਰੀਬ ਵਿਦਿਆਰਥੀਆਂ ਤੇ ਲੋੜਵੰਦ ਲੋਕਾਂ ਦੀ ਹਮੇਸ਼ਾ ਮਦਦ ਕੀਤੀ ਜਾਵੇਗੀ। ਉਹਨਾਂ
ਇਹ ਵੀ ਦੱਸਿਆ ਕਿ ਬਾਬਾ ਦੀਪ ਸਿੰਘ ਖੂਨਦਾਨ ਕਮੇਟੀ ਭਿੱਖੀਵਿੰਡ ਦੇ ਵਲੰਟੀਅਰਾਂ ਵੱਲੋਂ
ਹਸਪਤਾਲ ‘ਚ ਦਾਖਲ਼ ਲੋਕਾਂ ਨੂੰ ਮੁਸ਼ਕਿਲ ਸਮੇਂ ਖੂਨਦਾਨ ਕਰਕੇ ਵੀ ਮਦਦ ਕੀਤੀ ਜਾ ਰਹੀ ਹੈ
ਤਾਂ ਜੋ ਸਰਬੱਤ ਦਾ ਭਲਾ ਹੋ ਸਕੇ।
ਫੋਟੋ ਕੈਪਸ਼ਨ :- ਵਿਦਿਆਰਥੀ ਆਰੀਅਨ ਨੂੰ ਕਿਤਾਬਾਂ, ਕਾਪੀਆਂ, ਬੈਗ ਆਦਿ ਸਮਾਨ ਦਿੰਦੇ
ਹੋਏ ਕਮੇਟੀ ਪ੍ਰਧਾਨ ਗੁਰਵਿੰਦਰ ਸਿੰਘ ਵਿੱਕੀ, ਜਗਮੀਤ ਸਿੰਘ, ਡਾ:ਮੇਹਰ ਸਿੰਘ
ਮਰਗਿੰਦਪੁਰੀ।
Comments (0)
Facebook Comments (0)